ਛਲੀਆ | |
---|---|
ਨਿਰਦੇਸ਼ਕ | ਮਨਮੋਹਨ ਦੇਸਾਈ |
ਲੇਖਕ | ਇੰਦਰ ਰਾਜ ਆਨੰਦ |
ਨਿਰਮਾਤਾ | ਸੁਭਾਸ਼ ਦੇਸਾਈ |
ਸਿਤਾਰੇ |
|
ਸੰਗੀਤਕਾਰ | ਕਲਿਆਣਜੀ ਆਨੰਦਜੀ |
ਰਿਲੀਜ਼ ਮਿਤੀ | 1960 |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਛਲੀਆ ਮਨਮੋਹਨ ਦੇਸਾਈ ਦੇ ਨਿਰਦੇਸ਼ਨ ਹੇਠ ਬਣੀ 1960 ਦੀ ਹਿੰਦੀ ਫਿਲਮ ਹੈ। ਇਸ ਵਿੱਚ ਰਾਜ ਕਪੂਰ,ਨੂਤਨ, ਪ੍ਰਾਣ - ਅਬਦੁਲ ਰਹਿਮਾਨ, ਰਹਿਮਾਨ ਅਤੇ ਸ਼ੋਭਨਾ ਸਮਰਥ ਨੇ ਸਟਾਰ ਭੂਮਿਕਾ ਨਿਭਾਈ ਹੈ। ਰਾਜ ਕਪੂਰ ਨੇ ਇਸ ਵਿੱਚ ਵੀ ਉਹੀ ਆਪਣੀ ਮਨਪਸੰਦ "ਸੁਨਹਿਰੇ ਦਿਲ ਵਾਲੇ ਸਰਲ ਸਾਦਾ ਮੁੰਡਾ" ਦੀ ਭੂਮਿਕਾ ਨਿਭਾਈ ਹੈ। ਇਹ ਮੋਟੇ ਤੌਰ ਤੇ 19ਵੀਂ ਸਦੀ ਦੇ ਰੂਸੀ ਲੇਖਕ ਫਿਉਦਰ ਦੋਸਤੋਵਸਕੀ ਦੀ ਆਪਣੇ ਕੈਰੀਅਰ ਦੇ ਸ਼ੁਰੂ ਵਿੱਚ ਲਿਖੀ ਗਈ ਇੱਕ ਕਹਾਣੀ ਚਿੱਟੀਆਂ ਰਾਤਾਂ (ਰੂਸੀ:Белые ночи, ਬੇਲੋਏ ਨੋਚੇ) ਉੱਤੇ ਆਧਾਰਿਤ ਹੈ ਪਰ ਇਸ ਦਾ ਫ਼ੋਕਸ ਭਾਰਤ ਦੀ ਤਕਸੀਮ ਤੋਂ ਬਾਅਦ ਵਿਯੋਗ-ਮਾਰੇ ਪਤਨੀਆਂ ਅਤੇ ਬੱਚਿਆਂ ਦੀ ਕਹਾਣੀ ਹੈ।[1][2]