ਛੜਾ | |
---|---|
![]() ਪੋਸਟਰ | |
ਨਿਰਦੇਸ਼ਕ | ਜਗਦੀਪ ਸਿੱਧੂ |
ਸਕਰੀਨਪਲੇਅ | ਜਗਦੀਪ ਸਿੱਧੂ |
ਕਹਾਣੀਕਾਰ | ਜਗਦੀਪ ਸਿੱਧੂ |
ਨਿਰਮਾਤਾ | ਅਤੁਲ ਭੱਲਾ ਅਮਿਤ ਭੱਲਾ ਅਨੁਰਾਗ ਸਿੰਘ ਅਮਨ ਗਿੱਲ ਪਵਨ ਗਿੱਲ |
ਸਿਤਾਰੇ | ਦਿਲਜੀਤ ਦੁਸਾਂਝ ਨੀਰੂ ਬਾਜਵਾ ਜਗਜੀਤ ਸੰਧੂ |
ਸਿਨੇਮਾਕਾਰ | ਵਿਨੀਤ ਮਲਹੋਤਰਾ |
ਸੰਪਾਦਕ | ਮਨੀਸ਼ ਮੋਰੇ |
ਸੰਗੀਤਕਾਰ | ਨਿੱਕ ਧੰਮੂ JSL ਸਿੰਘ V Rakx Music ਸਕੋਰ: ਸੰਦੀਪ ਸਕਸੇਨਾ |
ਪ੍ਰੋਡਕਸ਼ਨ ਕੰਪਨੀਆਂ | A & A Adivisors Brat ਫ਼ਿਲਮਜ਼ |
ਰਿਲੀਜ਼ ਮਿਤੀ |
|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਛੜਾ ਇੱਕ ਆਉਣ ਵਾਲੀ ਭਾਰਤੀ ਪੰਜਾਬੀ ਭਾਸ਼ਾ ਦੀ ਰੋਮਾਂਟਿਕ ਕਾਮੇਡੀ[2] ਫ਼ਿਲਮ ਹੈ, ਜੋ ਜਗਦੀਪ ਸਿੱਧੂ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਏ ਐਂਡ ਏ ਅਡਵਾਈਜ਼ਰਸ ਅਤੇ ਬਰਾਟ ਫ਼ਿਲਮਾਂ ਦੁਆਰਾ ਇਸਦਾ ਨਿਰਮਾਣ ਕੀਤਾ ਗਿਆ ਹੈ। ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਭੂਮਿਕਾ ਵਾਲੀ ਫ਼ਿਲਮ ਇਹ ਇੱਕ ਜਵਾਨ ਆਦਮੀ ਦੀ ਕਹਾਣੀ ਹੈ ਜੋ ਇੱਕ ਲਾੜੀ ਦੀ ਤਲਾਸ਼ ਕਰ ਰਿਹਾ ਹੈ ਅਤੇ ਜਦੋਂ ਉਹ ਆਖ਼ਰ ਇੱਕ ਲੜਕੀ ਨਾਲ ਵਿਆਹ ਕਰਾਉਂਦਾ ਹੈ ਤਾਂ ਉਹ ਸੋਚਦਾ ਹੈ ਕਿ ਵਿਆਹ ਬਹੁਤ ਸੁੰਦਰ ਹੈ।[3] ਫ਼ਿਲਮ ਦੀ ਪ੍ਰਿੰਸੀਪਲ ਫੋਟੋਗ੍ਰਾਫੀ 30 ਸਤੰਬਰ 2018 ਨੂੰ ਸ਼ੁਰੂ ਹੋਈ[4] ਅਤੇ 8 ਮਈ 2019 ਨੂੰ ਮੁਕੰਮਲ ਕੀਤੀ ਗਈ।[5] ਦੁਨੀਆ ਭਰ ਵਿੱਚ 21 ਜੂਨ 2019 ਦਾ ਦਿਨ ਇਸ ਫ਼ਿਲਮ ਨੂੰ ਜਾਰੀ ਕਰਨ ਲਈ ਤਹਿ ਕੀਤਾ ਗਿਆ ਹੈ।[1]
ਫ਼ਿਲਮ ਦੇ ਸੰਗੀਤ ਦੇ ਅਧਿਕਾਰ ਜ਼ੀ ਮਿਊਜ਼ਿਕ ਕੰਪਨੀ ਕੋਲ ਹਨ।
ਅਗਸਤ 2018 ਦੇ ਆਖਰੀ ਹਫ਼ਤੇ ਦਿਲਜੀਤ ਦੁਸਾਂਝ ਦੁਆਰਾ ਛੜਾ ਦੀ ਘੋਸ਼ਣਾ ਕੀਤੀ ਗਈ ਸੀ। ਫ਼ਿਲਮ ਦੀ ਪ੍ਰਮੁੱਖ ਫੋਟੋਗ੍ਰਾਫੀ 30 ਸਤੰਬਰ 2018 ਨੂੰ ਸ਼ੁਰੂ ਹੋਈ[4] ਅਤੇ 8 ਮਈ 2019 ਨੂੰ ਮੁਕੰਮਲ ਕੀਤੀ ਗਈ।[5]