ਸਰਦਾਰ ਛੱਜਾ ਸਿੰਘ, 18ਵੀਂ ਸਦੀ ਦੇ ਪੰਜਾਬ ਖੇਤਰ ਦੇ ਸ਼ੁਰੂ ਵਿੱਚ ਬੰਦਾ ਸਿੰਘ ਬਹਾਦੁਰ ਦੇ ਪਿੱਛੋਂ ਜਥੇ ਦੇ ਸਿੱਖ ਯੋਧੇ ਅਤੇ ਆਗੂ ਸਨ। ਉਹ ਭੰਗੀ ਮਿਸਲ ਦਾ ਬਾਨੀ ਸੀ[1][2] ਉਹ ਪੰਜਾਬ ਦੇ ਮਾਝੇ ਖੇਤਰ ਦੇ ਤਰਨ ਤਾਰਨ ਜ਼ਿਲੇ ਦੇ ਪੰਜਵਾਰ ਪਿੰਡ ਦਾ ਜੱਟ ਸੀ ਜੋੋ ਅੰਮ੍ਰਿਤਸਰ ਤੋਂ ਲਗਭਗ ੨੪ ਕਿ.ਮੀ ਦੂੂੂਰ ਹੈ। ਉਹ ਬੰੰਦਾ ਸਿੰਘ ਬਹਾਦੁਰ ਦਾ ਸਭ ਤੋਂ ਪਹਿਲਾ ਸਾਥੀ ਸੀ ਜਿਸ ਨੂੰ ਅੰਮ੍ਰਿਤਪਾਣ ਕਰਨ ਦਾ ਮੌਕਾ ਮਿਲਿਆ ਸੀ।[3][4] ਕਨੱਈਆ ਲਾਲ ਦੇ ਅਨੁਸਾਰ, ਉਸਨੇ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਅੰਮ੍ਰਿਤ ਛਕਿਆ ਸੀ।
ਬੰਦਾ ਸਿੰਘ ਬਹਾਦਰ ਦੀ ਮੌਤ ਤੋਂ ਬਾਅਦ, ਛੱਜਾ ਸਿੰਘ ਅਤੇ ਜਗਤ ਸਿੰਘ ਨੇ ਭੂਮਾ ਸਿੰਘ ਢਿਲੋਂ, ਨਾਥ ਸਿੰਘ ਅਤੇ ਜਗਤ ਸਿੰਘ ਨੂੰ ਅੰਮ੍ਰਿਤ ਛਕਾਇਆ ਅਤੇ ਉਹਨਾਂ ਨੂੰ ਆਪਣੇ ਸਾਥੀ ਬਣਾਇਆ। ਛੱਜਾ ਸਿੰਘ ਦਾ ਭੂਮਾ ਸਿੰਘ ਢਿਲੋਂ ਨਾਲ ਪਰਿਵਾਰਕ ਰਿਸ਼ਤਾ ਸੀ।[5] ਬਹੁਤ ਸਾਰੇ ਹੋਰਨਾਂ ਦੇ ਨਾਲ, ਉਹ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਸਰਕਾਰੀ ਤਾਨਾਸ਼ਾਹੀ ਅਧਿਕਾਰੀਆਂ ਨੂੰ ਪ੍ਰੇਸ਼ਾਨ ਕਰਨ ਲਈ ਜ਼ਬਰਦਸਤ ਕਾਰਵਾਈਆਂ ਕਰਦੇ ਸਨ। ਥੋੜੇ ਚਿਰ ਬਾਅਦ ਛੱਜਾ ਸਿੰਘ ਨਾਲ ਮੋਹਣ ਸਿੰਘ ਅਤੇ ਗੁਲਾਬ ਸਿੰਘ ਧੂਸਾ ਪਿੰਡ (ਛੇ ਮੀਲ ਉੱਤਰ-ਪੂਰਬ ਅੰਮ੍ਰਿਤਸਰ), ਚੌਧਰੀ ਕਰੋਰਾ ਸਿੰਘ, ਗੁਰਬਖਸ਼ ਸਿੰਘ ਰੋੜਾਂਵਾਲਾ ਦੇ ਸੰਧੂ ਜੱਟ, ਅਗਰ ਸਿੰਘ ਖੰਗੋੜਾ ਅਤੇ ਸਾਵਨ ਸਿੰਘ ਰੰਧਾਵਾ ਜੁੁੜ ਗਏ। ਉਨ੍ਹਾਂ ਸਾਰਿਆਂ ਨੇ ਛੱਜਾ ਸਿੰਘ ਤੋਂ ਅੰਮ੍ਰਿਤ ਛਕਿਆ। ਛੱਜਾ ਸਿੰਘ ਦੀ ਮੌਤ ਤੋਂ ਬਾਅਦ ਭੂਮਾ ਸਿੰਘ ਢਿੱਲੋਂ ਭੰਗੀ ਮਿਸਲ ਦੇ ਉੱਤਰਾਧਿਕਾਰੀ ਅਤੇ ਆਗੂ ਬਣੇ।[6]
ਇਹਨਾਂ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ |
ਭੰਗੀ ਮਿਸਲ ਦੇ ਆਗੂ ਅਤੇ ਬਾਨੀ ੧੭੧੬ – |
ਇਹਨਾਂ ਤੋਂ ਬਾਅਦ ਭੂਮਾ ਸਿੰਘ ਢਿੱਲੋਂ |