ਜਗਨਨਾਥ ਪ੍ਰਸਾਦ ਦਾਸ

ਜਗਨਨਾਥ ਪ੍ਰਸਾਦ ਦਾਸ
ਜਨਮ1936
ਪੁਰੀ, ਓਡੀਸ਼ਾ
ਕਲਮ ਨਾਮਜੇ ਪੀ, ਜੇ ਪੀ ਦਾਸ
ਭਾਸ਼ਾਉੜੀਆ, ਅੰਗਰੇਜ਼ੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਕਾਲ1960ਵੇਂ
ਸ਼ੈਲੀਕਵਿਤਾ
ਪ੍ਰਮੁੱਖ ਕੰਮਪਰਿਕਰਮਾ (ਕਵਿਤਾ)
ਜੇ ਜਾਹਾਰ ਨਿਰਜਨਤਾ
ਪ੍ਰਮੁੱਖ ਅਵਾਰਡਸਰਸਵਤੀ ਸਨਮਾਨ,
ਸਾਹਿਤ ਅਕਾਦਮੀ ਇਨਾਮ (2006)

ਜਗਨਨਾਥ ਪ੍ਰਸਾਦ ਦਾਸ (ਜਨਮ 1936) ਉੜੀਆ ਦਾ ਪ੍ਰਸਿੱਧ ਕਵੀ ਅਤੇ ਨਾਟਕਕਾਰ ਹੈ। ਉਸਨੂੰ ਸਰਸਵਤੀ ਸਨਮਾਨ ਅਤੇ ਸਾਹਿਤ ਅਕਾਦਮੀ ਸਾਹਿਤਕ ਪੁਰਸਕਾਰ ਮਿਲ ਚੁੱਕੇ ਹਨ। ਉਸ ਦੀ ਸਾਹਿਤਕ ਰਚਨਾ ਵਿੱਚ ਕਵਿਤਾ, ਗਲਪ, ਨਾਟਕ ਅਤੇ ਆਲੋਚਨਾ ਵੀ ਸ਼ਾਮਲ ਹੈ।[1] 2006 ਵਿੱਚ ਉਸ ਨੂੰ ਪਰਿਕਰਮਾ (ਕਾਵਿ-ਸੰਗ੍ਰਹਿ) ਲਈ ਸਰਸਵਤੀ ਸਨਮਾਨ ਮਿਲਿਆ ਸੀ - ਇਹ ਸਨਮਾਨ ਲੈਣ ਵਾਲਾ ਤੀਜਾ ਉੜੀਆ ਲੇਖਕ ਸੀ।[2]ਜੇ ਜਾਹਾਰ ਨਿਰਜਨਤਾ ਦੀਆਂ ਕਵਿਤਾਵਾਂ ਲਈ ਉਸਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲ ਚੁੱਕਿਆ ਹੈ।[3][4] ਉਸ ਦੀ ਲਿਖਣ ਸ਼ੈਲੀ ਬਿੰਬਾਵਲੀ ਨਾਲ ਭਰਪੂਰ ਹੈ ਅਤੇ ਆਮ ਲੋਕਾਂ ਦੀ ਬੋਲੀ ਦੀ ਸ਼ੈਲੀ ਤੋਂ ਪ੍ਰਭਾਵਿਤ ਹੈ।[5] ਦਾਸ ਨੇ ਤਾੜ-ਪੱਤਰ ਖਰੜਿਆਂ ਬਾਰੇ ਖੋਜ ਕੀਤੀ ਹੈ ਅਤੇ Palm-Leaf Miniatures ਪੁਸਤਕ ਪ੍ਰਕਾਸ਼ਿਤ ਕਰਵਾਈ ਹੈ।[6] ਉਸ ਨੇ ਉੜੀਆ ਦੀ ਚਿਤਰਕਲਾ ਬਾਰੇ ਵੀ ਖੋਜ ਕੀਤੀ, ਅਤੇ ਪੁਰੀ ਪੇਂਟਿੰਗਜ਼[7] ਅਤੇ ਚਿਤਰ-ਪੋਥੀ ਕਿਤਾਬਾਂ ਲਿਖੀਆਂ।[8]

ਜੀਵਨ

[ਸੋਧੋ]

ਇਲਾਹਾਬਾਦ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਇੱਕ ਸੰਖੇਪ ਅਧਿਆਪਨ ਕਾਰਜ ਦੇ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਦੇ ਹੋਏ, ਉਹ ਭਾਰਤੀ ਪ੍ਰਸ਼ਾਸਨਿਕ ਸੇਵਾ ਵਿੱਚ ਸ਼ਾਮਲ ਹੋ ਗਿਆ ਅਤੇ ਓਡੀਸ਼ਾ ਸਰਕਾਰ ਅਤੇ ਕੇਂਦਰ ਸਰਕਾਰ ਵਿੱਚ ਅਹੁਦਿਆਂ 'ਤੇ ਰਿਹਾ। ਉਸਨੇ ਸਰਕਾਰੀ ਨੌਕਰੀ ਤੋਂ ਅਚਨਚੇਤੀ ਰਿਟਾਇਰਮੈਂਟ ਲੈਣ ਤੋਂ ਬਾਅਦ ਦਿੱਲੀ ਵਿੱਚ ਸੈਟਲ ਹੋਣਾ ਚੁਣਿਆ ਹੈ ਅਤੇ ਉਹ ਸ਼ਹਿਰ ਦੇ ਸੱਭਿਆਚਾਰਕ ਅਤੇ ਸਮਾਜਿਕ ਜੀਵਨ ਵਿੱਚ ਸ਼ਾਮਲ ਹੈ ਜਿੱਥੇ ਉਹ ਰਹਿੰਦਾ ਹੈ।

ਹਵਾਲੇ

[ਸੋਧੋ]
  1. Authors Speak. Sāhitya Akādemī. 2006. p. 324. ISBN 978-8126019458. {{cite book}}: |first= missing |last= (help)
  2. "Saraswati Samman for eminent Oriya writer". The Hindu. 13 February 2007. Archived from the original on 4 ਮਾਰਚ 2007. Retrieved 11 ਨਵੰਬਰ 2014. {{cite news}}: Unknown parameter |dead-url= ignored (|url-status= suggested) (help)
  3. "Official Listing(English)of Sahitya Akademi Award winners to writers in Oriya language". Archived from the original on 2012-04-10. Retrieved 2014-11-11. {{cite web}}: Unknown parameter |dead-url= ignored (|url-status= suggested) (help)
  4. "Official Listing (Oriya) of Sahitya Akademi Award winners to writers in Oriya language". Archived from the original on 2011-10-08. Retrieved 2014-11-11. {{cite web}}: Unknown parameter |dead-url= ignored (|url-status= suggested) (help)
  5. Kavya bharati,।ssue 13. American College (Madurai,।ndia). Study Centre for।ndian Literature in English and Translation. 2001.
  6. Das, Williams, Jagannath_Prasad, Joanna Gottfried (1 January 1991). Palm-Leaf Miniatures: The Art of Raghunath Prusti of Orissa. Abhinav Publications. p. 92. ISBN 978-8170172758.{{cite book}}: CS1 maint: multiple names: authors list (link)
  7. Dāsa, Jagannātha Prasāda (1982). Puri paintings: the Chitrakāra and his work. Humanities Press. p. 200. ISBN 978-0391025776.
  8. Das, Jagannath Prasad (2007). Chitra-pothi:।llustrated Palm-leaf Manuscripts from Orissa. Niyogi Books. p. 122. ISBN 978-8189738068.