ਜਗਰਾਜ ਸਿੰਘ | |
---|---|
ਜਨਮ | ਜੂਨ 3, 1979 |
ਮੌਤ | ਜੁਲਾਈ 20, 2017 | (ਉਮਰ 38)
ਰਾਸ਼ਟਰੀਅਤਾ | ਬਰਤਾਨਵੀ |
ਪੇਸ਼ਾ | ਪ੍ਰਚਾਰਕ |
ਲਈ ਪ੍ਰਸਿੱਧ | ਸਿੱਖੀ ਦਾ ਪ੍ਰਚਾਰ |
ਜਗਰਾਜ ਸਿੰਘ (੩ ਜੂਨ ੧੯੭੯ - ੨੦ ਜੁਲਾਈ ੨੦੧੭) ਇੱਕ ਸਮਾਜਕ ਕਾਰਕੁੰਨ, ਪ੍ਰਚਾਰਕ (ਸਿੱਖਿਅਕ) ਅਤੇ ਬਰਤਾਨਵੀ ਸੈਨਾ ਵਿੱਚ ਪੂਰਬਲਾ ਅਫਸਰ ਸੀ ਜਿਸਨੇ ਆਪਣੇ ਜੀਵਨ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰਨ ਹੇਤ ਸਮਰਪਿਤ ਕੀਤਾ ਸੀ। ੨੦੧੨ ਵਿੱਚ, ਉਸਨੇ ਬੇਸਿਕਸ ਆਫ਼ ਸਿੱਖੀ ਨਾਮਕ ਸੰਸਥਾ ਦੀ ਸਥਾਪਨਾ ਕੀਤੀ। ਇਹ ਸੰਸਥਾ ਦਾ ਅਰੰਭਕ ਉਦੇਸ਼ ਅੰਗਰੇਜ਼ੀ ਭਾਸ਼ਾ ਵਿੱਚ ਸਿੱਖੀ ਦਾ ਸੰਦੇਸ਼ ਫੈਲਾਉਣਾ ਸੀ। ਜਾਗਰੂਕਤਾ ਫੈਲਾਉਣ ਹੇਤ ਮੁੱਖ ਮਾਧਿਅਮ ਉਸਦਾ ਯੂਟਿਊਬ ਚੈਨਲ ਸੀ ਜਿਸਨੂੰ "ਬੇਸਿਕਸ ਆਫ਼ ਸਿੱਖੀ" ਕਿਹਾ ਜਾਂਦਾ ਸੀ। ੨੦੨੦ ਤੱਕ, ਚੈਨਲ ਦੇ ੧੫੦ ਹਜਾਰ ਤੋਂ ਵੱਧ ਗਾਹਕ ਹਨ ਅਤੇ 30 ਮਿਲੀਅਨ ਤੋਂ ਵੱਧ ਵਿਯੂਜ ਦੇ ਨਾਲ ਲਗਭਗ ੨ ੫੦੦ ਵੀਡੀਓ ਹਨ। ੨੦ ਜੁਲਾਈ ੨੦੧੭ ਨੂੰ, ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਉਸਦਾ ਦਿਹਾਂਤ ਹੋਇਆ।[1][2][3][4]
ਜਗਰਾਜ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਹਾਉਂਸਲੋ ਵੈਸਟ ਲੰਡਨ ਦੇ ਇੱਕ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ। ਉਸਤੋਂ ਬਾਅਦ ਉਸਨੇ ਔਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਅਤੇ ਅੱਗੇ ਚੱਲਕੇ ਬਰਤਾਨਵੀ ਸੈਨਾ ਵਿੱਚ ਇੱਕ ਅਫਸਰ ਦੇ ਤੌਰ ਤੇ ਸ਼ਾਮਲ ਹੋਇਆ ਸੀ। ਸਿੱਖੀ ਬਾਰੇ ਜਾਣਕਾਰੀ ਅਤੇ ਜਾਗਰੂਕਤਾ ਫੈਲਾਉਣ ਹੇਤ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰਨ ਤੋਂ ਪਹਿਲਾਂ ਉਸਨੇ ਵਿੱਤ ਉਦਯੋਗ ਵਿੱਚ ਕੰਮ ਕੀਤਾ।
ਸਿੰਘ ਦੇ ਕੰਮ ਨੂੰ ਦੁਨੀਆਂ ਭਰ ਦੇ ਸਿੱਖ ਨੇਤਾਵਾਂ ਦੁਆਰਾ ਸਨਮਾਨਿਤ ਕੀਤਾ ਗਿਆ ਸੀ। ਬਰਤਾਨਵੀ ਸਰਕਾਰ ਨੇ ਵੀ ਉਸ ਦੇ ਕੰਮ ਨੂੰ ਪੁਆਇੰਟਸ ਆਫ ਲਾਈਟ ਅਵਾਰਡ ਕਮਿਊਨਿਟੀ ਅਵਾਰਡ ਨਾਲ ਸਨਮਾਨਿਤ ਕੀਤਾ। ਸਿੰਘ ਨੂੰ ਲਿਖੇ ਇੱਕ ਨਿੱਜੀ ਪੱਤਰ ਵਿੱਚ, ਤਤਕਾਲੀ ਬਰਤਾਨਵੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਕਿਹਾ: "ਤੁਹਾਡਾ ਮਹੱਤਵਪੂਰਨ ਕੰਮ ਨੌਜਵਾਨ ਸਿੱਖਾਂ ਅਤੇ ਵਿਆਪਕ ਭਾਈਚਾਰੇ ਦੋਵਾਂ ਨੂੰ ਤੁਹਾਡੇ ਵਿਸ਼ਵਾਸ ਨਾਲ ਸਕਾਰਾਤਮਕ ਤੌਰ 'ਤੇ ਜੋੜਨ ਲਈ ਬਹੁਤ ਕੁਝ ਕਰ ਰਿਹਾ ਹੈ। ਤੁਸੀਂ ਸਾਰੇ ਧਰਮਾਂ ਦੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹੋ।"[5]