ਜਨਰਲ ਰਿਲੇਟੀਵਿਟੀ ਵਿੱਚ ਜੀਓਡੈਸਿਕਸ

ਜਨਰਲ ਰਿਲੇਟੀਵਿਟੀ ਵਿੱਚ, ਇੱਕ ਜੀਓਡੈਸਿਕ ਕਿਸੇ “ਸਿੱਧੀ ਰੇਖਾ” ਦੀ ਧਾਰਨਾ ਨੂੰ ਵਕਰਿਤ ਸਪੇਸਟਾਈਮ ਤੱਕ ਜਨਰਲਾਈਜ਼ (ਸਰਵ ਸਧਾਰਨ ਕਰਨ) ਕਰਦੀ ਹੈ। ਮਹੱਤਵਪੂਰਨ ਤੌਰ 'ਤੇ, ਸਾਰੇ ਬਾਹਰੀ ਗੈਰ-ਗਰੈਵੀਟੇਸ਼ਨਲ ਫੋਰਸ ਤੋਂ ਸੁਤੰਤਰ ਕਿਸੇ ਕਣ ਦੀ ਸੰਸਾਰ ਰੇਖਾ, ਇੱਕ ਖਾਸ ਕਿਸਮ ਦੀ ਜੀਓਡੈਸਿਕ ਹੁੰਦੀ ਹੈ। ਦੂਜੇ ਸ਼ਬਦਾਂ ਵਿੱਚ, ਇੱਕ ਸੁਤੰਤਰ ਗਤੀਸ਼ੀਲ ਜਾਂ ਡਿੱਗ ਰਿਹਾ ਕਣ ਹਮੇਸ਼ਾ ਹੀ ਇੱਕ ਜੀਓਡੈਸਿਕ ਦੇ ਨਾਲ ਨਾਲ ਗਤੀ ਕਰਦਾ ਹੈ।

ਜਨਰਲ ਰਿਲੇਟੀਵਿਟੀ ਵਿੱਚ, ਗਰੈਵਿਟੀ ਨੂੰ ਇੱਕ ਫੋਰਸ (ਬਲ) ਨਹੀਂ ਕਿਹਾ ਗਿਆ, ਸਗੋਂ ਇੱਕ ਵਕਰਿਤ (ਕਰਵਡ) ਸਪੇਸਟਾਈਮ ਜੀਓਮੈਟਰੀ (ਰੇਖਾਗਣਿਤ) ਦਾ ਨਤੀਜਾ ਕਿਹਾ ਗਿਆ ਹੈ ਜਿੱਥੇ ਕਰਵੇਚਰ ਦਾ ਸੋਮਾ ਸਟ੍ਰੈੱਸ-ਐਨਰਜੀ-ਟੈਂਸਰ (ਜਿਵੇਂ ਪਦਾਰਥ ਨੂੰ ਪ੍ਰਸਤੁਤ ਕਰਨ ਵਾਲਾ) ਹੁੰਦਾ ਹੈ। ਫੇਰ, ਉਦਾਹਰਨ ਦੇ ਤੌਰ 'ਤੇ, ਕਿਸੇ ਤਾਰੇ ਦੁਆਲੇ ਚੱਕਰ ਲਗਾਉਂਦੇ ਕਿਸੇ ਗ੍ਰਹਿ ਦਾ ਰਸਤਾ, ਤਾਰੇ ਦੁਆਲੇ ਵਕਰਿਤ 4-ਡਾਇਮੈਨਸ਼ਨਲ ਸਪੇਸਟਾਈਮ ਜੀਓਮੈਟਰੀ (ਰੇਖਾਗਣਿਤ) ਦੀ ਜੀਓਡੈਸਿਕ ਦਾ 3-ਡਾਇਮੈਨਸ਼ਨਲ ਸਪੇਸ ਵਿੱਚ ਪਰਛਾਵਾਂ (ਪ੍ਰੋਜੈਕਸ਼ਨ) ਹੁੰਦਾ ਹੈ।

ਇੱਕ ਕਰਵ (ਵਕਰ) ਇੱਕ ਜੀਓਡੈਸਿਕ (ਜਿਓਡੈਸਿਕ) ਹੁੰਦੀ ਹੈ ਜੇਕਰ ਕਿਸੇ ਵਿੰਦੂ ਉੱਤੇ ਕਰਵ ਦਾ ਟੇਨਜੈਂਟ (ਸਪਰਸ਼) ਵੈਕਟਰ, ਅਧਾਰ ਬਿੰਦੂ ਦੇ ਟੇਨਜੈਂਟ ਵੈਕਟਰ ਦੀ ਸਮਾਂਤਰ ਟਰਾਂਸਪੋਰਟ ਦੇ ਸਮਾਨ ਹੋਵੇ।

ਹਵਾਲੇ

[ਸੋਧੋ]