ਜਮਾਲੀ ਕਮਾਲੀ ਮਸੀਤ | |
---|---|
![]() ਜਮਾਲੀ ਕਮਾਲੀ ਮਸੀਤ | |
ਧਰਮ | |
ਮਾਨਤਾ | ਇਸਲਾਮ |
ਜ਼ਿਲ੍ਹਾ | ਨਵੀਂ ਦਿੱਲੀ |
ਸੂਬਾ | ਦਿੱਲੀ |
Ecclesiastical or organizational status | Mosque |
Leadership | ਸਿਕੰਦਰ ਲੋਧੀ , ਬਾਬਰ ਅਤੇ ਹਮਾਯੂੰ |
ਪਵਿੱਤਰਤਾ ਪ੍ਰਾਪਤੀ | 16ਵੀੰ ਸਦੀ |
ਟਿਕਾਣਾ | |
ਟਿਕਾਣਾ | ![]() |
Territory | ਦਿੱਲੀ |
ਗੁਣਕ | 28°33′45″N 77°13′4″E / 28.56250°N 77.21778°E. [1] |
ਆਰਕੀਟੈਕਚਰ | |
ਆਰਕੀਟੈਕਟ | ਸੰਤ ਸ਼ੇਖ ਫ਼ਜ਼ਲਉੱਲਾਹ ਜੋ ਸ਼ੇਖ ਜਮਾਲੀ ਕੰਬੋਹ ਵਜੋਂ ਵੀ ਜਾਣਿਆ ਜਾਂਦਾ ਹੈ |
ਕਿਸਮ | ਮਸੀਤ ਅਤੇ ਮਕਬਰਾ |
ਸ਼ੈਲੀ | ਧਾਰਮਿਕ |
ਮੁਕੰਮਲ | 1528 ਅਤੇ 1536 |
Materials | ਲਾਲ ਪੱਥਰ ਅਤੇ ਸੰਗਮਰਮਰ |
ਜਮਾਲੀ ਕਮਾਲੀ ਦਾ ਮਕਬਰਾ ਅਤੇ ਮਸੀਤ, ਦੋ ਤਕਰੀਬਨ ਜੁੜਵਾਂ ਇਤਿਹਾਸਕ ਯਾਦਗਾਰੀ ਇਮਾਰਤਾਂ ਹਨ ਜੋ ਭਾਰਤ ਦੇ ਮਹਿਰੌਲੀ ਇਲਾਕੇ ਵਿੱਚ ਕੁਤਬ ਮੀਨਾਰ ਦੇ ਨਜਦੀਕ ਸਥਿਤ ਹਨ। ਇਹ ਸੰਤ ਸ਼ੇਖ ਫ਼ਜ਼ਲਉੱਲਾਹ,ਜੋ ''ਸ਼ੇਖ ਜਮਾਲੀ ਕੰਬੋਹ'' ਜਾਂ ਜਲਾਲ ਖਾਨ ਵਜੋਂ ਵੀ ਜਾਣਿਆ ਜਾਂਦਾ ਹੈ ਮੁਗਲ ਸਲਤਨਤ ਕਾਲ ਤੋਂ ਪਹਿਲਾਂ ਲੋਧੀ ਸਲਤਨਤ ਦੇ ਕਾਲ ਦੌਰਾਨ ਹੋਏ ਹਨ, ਦੀ ਯਾਦਗਾਰ ਵਜੋਂ ਉਸਾਰਿਆ ਹੋਇਆ ਹੈ।ਇਹ ਸਮਾਂ ਸਿਕੰਦਰ ਲੋਧੀ ਦੇ ਸਮੇਂ ਤੋਂ ਲੈ ਕੇ ਬਾਬਰ ਅਤੇ ਹਮਾਯੂੰ ਦੇ ਕਾਲ ਦਰਮਿਆਨ ਪੈਂਦਾ ਹੈ।ਸ਼ੇਖ ਜਮਾਲੀ ਕੰਬੋਹ ਜਾਂ ਜਮਾਲੀ ਉਸ ਸਮੇਂ ਦਾ ਇੱਕ ਸਤਿਕਾਰਤ ਸੂਫ਼ੀ ਸੰਤ ਅਤੇ ਸ਼ਾਇਰ ਸੀ।ਦੂਸਰੇ ਸ਼ਖਸ ਕਮਾਲੀ ਬਾਰੇ ਜਿਆਦਾ ਜਾਣਕਾਰੀ ਨਹੀਂ ਮਿਲਦੀ ਪਰ ਇਹਨਾਂ ਦੋਹਵਾਂ ਦੇ ਨਾਮ ਇਤਿਹਾਸ ਵਿੱਚ ਜਮਾਲੀ ਕਮਾਲੀ ਵਜੋਂ ਇਕੱਠੇ ਹੀ ਆਓਂਦੇ ਹਨ ਅਤੇ ਇਹਨਾਂ ਦੀਆਂ ਕਬਰਾਂ ਵੀ ਇਕੱਠੀਆਂਹੀ ਨਾਲੋ ਨਾਲ ਬਣੀਆਂ ਹੋਈਆਂ ਹਨ।ਇਹ ਮਸੀਤ ਅਤੇ ਮਕਬਰਾ 1528-1529, ਵਿੱਚ ਉਸਾਰਿਆ ਗਿਆ ਸੀ ਅਤੇ ਜਮਾਲੀ ਨੂੰ 1535 ਵਿੱਚ, ਜਦ ਉਸਦੀ ਮੌਤ ਹੋਈ, ਮਕਬਰੇ ਵਿੱਚ ਦਫਨਾਇਆ ਗਿਆ ਸੀ।[1][2][3][4][5]
ਜਮਾਲੀ ਕਮਾਲੀ ਦੀ ਮਸੀਤ ਇਸ ਦੇ ਇਰਦ ਗਿਰਦ ਫੈਲੇ ਬਾਗ ਵਿੱਚ ਬਣੀ ਹੋਈ ਹੈ।ਇਹ ਪਹਿਲਾਂ 1528-29,ਵਿਚ ਬਣਾਈ ਗਈ ਸੀ।ਇਹ ਲਾਲ ਪੱਥਰ ਅਤੇ ਸੰਗਮਰਮਰ ਨਾਲ ਬਣਾਈ ਹੋਈ ਹੈ।ਇਹ ਭਾਰਤ ਵਿੱਚ ਮੁਢਲੇ ਮੁਗਲ ਕਾਲ ਦੀ ਮੁਗ਼ਲ ਇਮਾਰਤਸਾਜ਼ੀ ਦਾ ਨਮੂਨਾ ਕਹੀ ਜਾਂਦੀ ਹੈ।ਇਸ ਵਿੱਚ ਪੰਜ ਡਾਟਾਂ ਹਨ ਅਤੇ ਸਭ ਤੋਂ ਵੱਡੀ ਡਾਟ ਵਿਚਕਾਰ ਪੈਂਦੀ ਹੈ ਜਿਸ ਤੇ ਇੱਕ ਵੱਡ ਅਕਾਰੀ ਗੁੰਬਦ ਬਣਿਆ ਹੋਇਆ ਹੈ।ਡਾਟਾਂ ਤੇ ਕੁਰਾਨ ਦੀਆਂ ਆਇਤਾਂ ਉਕਰੀਆਂ ਹੋਈਆਂ ਹਨ। [1][2][3][5]
ਜਮਾਲੀ ਕਮਾਲੀ ਦਾ ਮਕਬਰਾ 7.6 ਮੀਟਰ ਉੱਚਾ ਵਰਗਾਕਾਰ ਮਕਬਰਾ ਹੈ ਜਿਸਦੀ ਛੱਤ ਸਪਾਟ ਹੈ।ਇਸ ਦੇ ਅੰਦਰ ਛੱਤ ਤੇ ਅਤੇ ਦੀਵਾਰਾਂ ਤੇ ਗੂਹੜੇ ਲਾਲ ਅਤੇ ਨੀਲੇ ਰੰਗ ਨਾਲ ਮੀਨਾਕਾਰੀ ਕੀਤੀ ਹੋਈ ਹੈ ਅਤੇ ਇਹਨਾਂ ਤੇ ਕੁਰਾਨ ਦੀਆਂ ਆਇਤਾਂ ਅਤੇ ਜਮਾਲੀ ਦੇ ਸ਼ਿਅਰ ਉਕ੍ਰੇ ਹੋਏ ਹਨ।[1][4][6]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite book}}
: |work=
ignored (help)