Jamuna | |
---|---|
![]() Jamuna in 1960s | |
ਜਨਮ | [1] | 30 ਅਗਸਤ 1936
ਰਾਸ਼ਟਰੀਅਤਾ | Indian |
ਪੇਸ਼ਾ | Actor, politician |
ਸਰਗਰਮੀ ਦੇ ਸਾਲ | 1954 - 1983 |
ਜੀਵਨ ਸਾਥੀ | Juluri Ramana Rao (m. 1965 -2014) until death |
ਬੱਚੇ | Vamsikrishna (b.1966) Sravanthi (b. 1968) |
ਜਮੂਨਾ (ਜਨਮ 30 ਅਗਸਤ 1936) ਇੱਕ ਤਜਰਬੇਕਾਰ ਤੇਲਗੂ ਅਦਾਕਾਰਾ, ਨਿਰਦੇਸ਼ਕ ਅਤੇ ਇੱਕ ਸਿਆਸਤਦਾਨ ਹੈ। ਉਸ ਨੇ 16 ਸਾਲ ਦੀ ਉਮਰ ਵਿੱਚ ਡਾ. ਗਾਰੀਕਾਪਤੀ ਰਾਜਾਰਾਓ ਦੀ ਪੁੱਤੀਲੂ (1953) ਤੋਂ ਅਭਿਨੈ ਦੀ ਸ਼ੁਰੂਆਤ ਕੀਤੀ, ਅਤੇ ਐਲਵੀ ਪ੍ਰਸਾਦ ਦੇ ਮਿਸਾਮਾ ਨਾਲ ਸਫਲਤਾ ਪ੍ਰਾਪਤ ਕੀਤੀ। ਉਸ ਦੇ ਪੋਰਟਫੋਲੀਓ ਵਿੱਚ ਤਾਮਿਲ ਫਿਲਮਾਂ ਵੀ ਸ਼ਾਮਲ ਹਨ।[2] ਉਸ ਨੇ ਦੋ ਫਿਲਮਫੇਅਰ ਪੁਰਸਕਾਰ ਜਿੱਤੇ।
ਜਮੁਨਾ ਦਾ ਜਨਮ ਕਰਨਾਟਕ ਦੇ ਹੰਪੀ ਵਿੱਚ ਨਿਪਾਨੀ ਸ਼੍ਰੀਨਿਵਾਸ ਰਾਓ, ਮਾਧਵ ਬ੍ਰਾਹਮਣ ਅਤੇ ਇੱਕ ਵਪਾਰੀ ਸੀ, ਅਤੇ ਵੈਸ਼ਿਆ ਕੌਸ਼ਲਯ ਦੇਵੀ ਕੋਲ ਜਨਮ ਹੋਇਆ ਸੀ। ਉਸ ਦਾ ਨਾਮ ਜਾਨਾ ਬਾਈ ਸੀ ਅਤੇ ਬਾਅਦ ਵਿੱਚ ਇਸ ਨੂੰ ਜਮੁਨਾ ਵਿੱਚ ਬਦਲ ਦਿੱਤਾ ਗਿਆ। ਉਹ ਭਾਰਤ ਦੇ ਰਾਜ ਆਂਧਰਾ ਪ੍ਰਦੇਸ਼ ਵਿੱਚ ਗੁੰਟੂਰ ਜ਼ਿਲ੍ਹੇ ਦੇ ਦੁੱਗੀਰਲਾ ਵਿੱਚ ਵੱਡੀ ਹੋਈ। ਜਦ ਸਾਵਿਤਰੀ ਨੇ ਦੁੱਗੀਰਲਾ ਵਿੱਚ ਡਰਾਮੇ ਦਾ ਪ੍ਰਦਰਸ਼ਨ ਕੀਤਾ ਸੀ, ਤਾਂ ਉਹ ਜਮੁਨਾ ਦੇ ਘਰ ਠਹਿਰੀ ਸੂ। ਬਾਅਦ ਵਿੱਚ, ਸਾਵਿਤਰੀ ਨੇ ਜਮੁਨਾ ਨੂੰ ਫਿਲਮਾਂ ਵਿੱਚ ਕੰਮ ਕਰਨ ਲਈ ਸੱਦਾ ਦਿੱਤਾ। ਉਹ 14 ਸਾਲ ਦੀ ਉਮਰ ਵਿੱਚ ਫਿਲਮਾਂ ਦੀ ਅਦਾਕਾਰਾ ਵਜੋਂ ਦਾਖਲ ਹੋਈ। ਜਮੁਨਾ ਦੀ ਮਾਂ ਬੋਲੀ ਕੰਨੜ ਹੈ।[3]
ਜਮੁਨਾ ਸਕੂਲ ਵਿੱਚ ਇੱਕ ਸਟੇਜ ਕਲਾਕਾਰ ਸੀ। ਉਸ ਦੀ ਮਾਂ ਨੇ ਉਸ ਨੂੰ ਗਾਣਾ ਅਤੇ ਹਾਰਮੋਨੀਅਮ ਨੂੰ ਸਿਖਾਇਆ। ਡਾ. ਗਾਰਿਕੀਪਤੀ ਰਾਜਾ ਰਾਓ (ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਆਈਪੀਟੀਏ) ਨੇ ਉਸ ਦਾ ਸਟੇਜ ਪ੍ਰਦਰਸ਼ਨ ਮਾਂ ਭੂਮੀ ਵਿੱਚ ਦੇਖਿਆ ਅਤੇ ਉਸ ਨੇ 1952 ਵਿੱਚ ਆਪਣੀ ਫਿਲਮ ਪੁੱਤੀਲੂ ਵਿੱਚ ਕੰਮ ਕਰਨ ਦੀ ਪੇਸ਼ਕਸ਼ ਕੀਤੀ।
ਉਸ ਨੇ ਤੇਲਗੂ ਵਿੱਚ 198 ਫਿਲਮਾਂ ਅਤੇ ਹੋਰ ਦੱਖਣ ਭਾਰਤੀ ਭਾਸ਼ਾਵਾਂ ਵਿੱਚ ਕੰਮ ਕੀਤਾ। ਉਸ ਨੇ ਹਿੰਦੀ ਫਿਲਮਾਂ ਵਿੱਚ ਵੀ ਅਭਿਨੈ ਕੀਤਾ, ਜਿਨ੍ਹਾਂ 'ਚੋਂ ਮਿਲਾਨ (1967) ਲਈ ਫਿਲਮਫੇਅਰ ਲਈ ਸਭ ਤੋਂ ਵਧੀਆ ਸਹਾਇਕ ਐਕਟਰੈਸ ਦਾ ਪੁਰਸਕਾਰ ਜਿੱਤਿਆ ਸੀ, ਇਸ ਫਿਲਮ ਦਾ ਮੂਲ ਤੇਲਗੂ ਫਿਲਮ ਮੂਗਾ ਮਨਸੁਲੂ (1964) ਤੋਂ ਲਿਆ ਗਿਆ ਸੀ ਜਿਸ 'ਚ ਉਸ ਨੇ ਆਪਣੀ ਅਦਾਕਾਰੀ ਨੂੰ ਦੁਹਰਾਇਆ ਹੈ।
ਉਸ ਨੇ ਆਖਿਰੀ 25 ਸਾਲਾਂ 'ਚ ਤੇਲਗੂ ਕਲਾਕਾਰ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਅਤੇ ਸਮਾਜ ਸੇਵਾ ਕਰਨੀ ਸ਼ੁਰੂ ਕੀਤੀ।
ਉਹ 1980ਵਿਆਂ ਵਿੱਚ ਕਾਂਗਰਸ ਪਾਰਟੀ ਨਾਲ ਜੁੜੀ ਅਤੇ 1989 ਵਿੱਚ ਰਾਜਮੁੰਦਰੀ ਹਲਕੇ ਤੋਂ ਲੋਕ ਸਭਾ ਲਈ ਚੁਣੀ ਗਈ। ਉਸ ਨੇ ਫਿਰ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਪਰ ਸੰਖੇਪ ਤੌਰ 'ਤੇ 1990 ਦੇ ਦਹਾਕੇ ਵਿੱਚ ਭਾਜਪਾ ਲਈ ਪ੍ਰਚਾਰ ਕੀਤਾ।[ਹਵਾਲਾ ਲੋੜੀਂਦਾ] [ <span title="This claim needs references to reliable sources. (July 2018)">ਹਵਾਲੇ ਦੀ ਲੋੜ</span> ]
ਉਸ ਨੇ ਓਸਮਾਨਿਆ ਯੂਨੀਵਰਸਿਟੀ ਵਿੱਚ ਜੀਵ ਵਿਗਿਆਨ ਦੇ ਪ੍ਰੋਫ਼ੈਸਰ ਜੁਲੂਰੀ ਰਮਨ ਰਾਓ ਨਾਲ 1965 ਵਿੱਚ ਵਿਆਹ ਕਰਵਾਇਆ; 86 ਸਾਲ ਦੀ ਉਮਰ ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ।[4] ਉਨ੍ਹਾਂ ਕੋਲ ਇੱਕ ਪੁੱਤਰ ਵਾਮਸੀਕ੍ਰਿਸ਼ਨ ਅਤੇ ਧੀ ਸ੍ਰਵੰਤੀ ਹਨ। ਉਹ ਹੈਦਰਾਬਾਦ, ਤੇਲੰਗਾਨਾ, ਭਾਰਤ ਵਿੱਚ ਰਹਿੰਦੇ ਹਨ।
{{cite web}}
: CS1 maint: unrecognized language (link)
{{cite web}}
: Cite has empty unknown parameter: |1=
(help)
{{cite web}}
: Unknown parameter |dead-url=
ignored (|url-status=
suggested) (help)