ਜਯਾ ਸ਼ਰਮਾ (ਜਨਮ 17 ਸਤੰਬਰ, 1980 ਨੂੰ ਗਾਜ਼ੀਆਬਾਦ ਵਿੱਚ) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਸਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਇੱਕ ਟੈਸਟ ਕ੍ਰਿਕਟ ਮੈਚ ਅਤੇ 77 ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡੇ ਹਨ, ਜਿਸਦੇ ਵਿੱਚ ਦੱਖਣੀ ਅਫ਼ਰੀਕਾ ਵਿੱਚ ਹੋਇਆ 2005 ਮਹਿਲਾ ਕ੍ਰਿਕਟ ਵਿਸ਼ਵ ਕੱਪ ਵੀ ਸ਼ਾਮਿਲ ਹੈ।[1][2] ਉਹ ਪਹਿਲੀ ਮਹਿਲਾ ਕ੍ਰਿਕਟ ਖਿਡਾਰਨ ਹੈ, ਜਿਸਨੂੰ "ਬੀਸੀਸੀਆਈ ਪਲੇਅਰ ਆਫ਼ ਦ ਯੀਅਰ" (2007) ਅਵਾਰਡ ਮਿਲਿਆ ਹੋਵੇ।[3]
ਉਸਦੀਆਂ ਪਾਕਿਸਤਾਨ ਖ਼ਿਲਾਫ ਬਣਾਈਆਂ 138* ਦੌੜਾਂ ਕਿਸੇ ਵੀ ਭਾਰਤੀ ਮਹਿਲਾ ਖਿਡਾਰੀ ਦੁਆਰਾ ਓ.ਡੀ.ਆਈ. ਮੈਚਾਂ ਵਿੱਚ ਬਣਾਈਆਂ ਦੌੜਾਂ ਵਿੱਚੋਂ ਸਰਵੋਤਮ ਹਨ।
{{cite news}}
: Unknown parameter |dead-url=
ignored (|url-status=
suggested) (help)