ਜਯੋਤਿਰਮਾਈ ਗੰਗੋਪਾਧਿਆਏ (1889-1945) ਇੱਕ ਬੰਗਾਲੀ ਵਿਦਿਆਵਾਦੀ, ਨਾਰੀਵਾਦੀ ਅਤੇ ਬ੍ਰਾਹਮ ਸਮਾਜ ਦੀ ਮੈਂਬਰ ਸੀ।[1]
ਜਯੋਤਿਰਮਾਈ ਦਾ ਜਨਮ 25 ਜਨਵਰੀ 1889 ਨੂੰ ਕੋਲਕਾਤਾ, ਬੰਗਾਲ ਪ੍ਰੈਜੀਡੈਂਸੀ, ਬ੍ਰਿਟਿਸ਼ ਰਾਜ ਵਿੱਚ ਹੋਇਆ ਸੀ। ਉਸ ਦੇ ਪਿਤਾ ਦੁਆਰਕਨਾਥ ਗਾਂਗੁਲੀ ਸਮਾਜ ਸੁਧਾਰਕ, ਬ੍ਰਾਹਮ ਸਮਾਜ ਦੇ ਇੱਕ ਨੇਤਾ ਅਤੇ ਭਾਰਤੀ ਰਾਸ਼ਟਰਵਾਦੀ ਸਨ। ਉਸਦੀ ਮਾਂ ਕਾਦੰਬਨੀ ਦੇਵੀ ਕੋਲਕਾਤਾ ਯੂਨੀਵਰਸਿਟੀ ਤੋਂ ਮੈਡੀਕਲ ਵਿੱਚ ਗ੍ਰੈਜੂਏਟ ਹੋਣ ਵਾਲੀ ਪਹਿਲੀ ਮਹਿਲਾ ਵਿਦਿਆਰਥੀ ਸੀ।[2]
ਜਯੋਤਿਰਮਾਈ 22 ਨਵੰਬਰ 1945 ਨੂੰ ਪੁਲਿਸ ਦੀ ਗੋਲੀਬਾਰੀ ਨਾਲ ਮਾਰੀ ਗਈ ਸੀ, ਵਿਦਿਆਰਥੀਆਂ ਦੇ ਇੱਕ ਜਲੂਸ ਦੇ ਨਾਲ ਜੋ ਰਾਮੇਸ਼ਵਰ ਬੈਨਰਜੀ ਦੀ ਮੌਤ ਦਾ ਵਿਰੋਧ ਕਰ ਰਿਹਾ ਸੀ।[3]