ਜਲ੍ਹਿਆਂਵਾਲਾ ਬਾਗ ਪੰਜਾਬ, ਭਾਰਤ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਪਬਲਿਕ ਪਾਰਕ ਹੈ ਜਿਸ ਵਿੱਚ 13 ਅਪਰੈਲ 1919 ਨੂੰ ਵਿਸਾਖੀ ਦੇ ਦਿਨ ਪੁਰਅਮਨ ਰੈਲੀ ਕਰ ਰਹੇ ਪੰਜਾਬੀਆਂ ਤੇ ਗੋਲੀ ਚਲਾ ਕੇ ਅੰਗਰੇਜ਼ ਹਕੂਮਤ ਨੇ ਵੱਡੇ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਸੀ।
ਇਹ ਬਾਗ਼ ਰਾਜਾ ਜਸਵੰਤ ਸਿੰਘ ਨਾਭਾ ਦੇ ਵਕੀਲ ਹਮੀਤ ਸਿੰਘ ਜੱਲ੍ਹਾ ਦਾ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਵਕੀਲ ਸੀ। ਜੱਲ੍ਹਾ ਹਮੀਤ ਸਿੰਘ ਦਾ ਗੋਤ ਸੀ ਜਿਸ ਕਰਕੇ ਬਾਗ਼ ਦਾ ਨਾਮ ਜਲ੍ਹਿਆਂਵਾਲਾ ਬਾਗ ਪੈ ਗਿਆ।
ਤੰਗ ਬਾਜ਼ਾਰ ਦੇ ਆਲੇ-ਦੁਆਲੇ, ਜਿਨ੍ਹਾਂ ਵਿੱਚ ਤੰਗ ਮਾਰਕੀਟ ਵੀ ਸ਼ਾਮਲ ਹੈ ਜਿਸ ਰਾਹੀਂ ਲੰਘ ਕੇ ਜਨਰਲ ਡਾਇਰ ਬਾਗ ਅੰਦਰ ਦਾਖ਼ਲ ਹੋਇਆ ਸੀ, ਦੀ ਦਿੱਖ ਕਾਫ਼ੀ ਬਦਲੀ ਜਾ ਚੁੱਕੀ ਹੈ।[1]