ਜਸਦੇਵ ਸਿੰਘ (1930/31 - 25 ਸਤੰਬਰ 2018) ਉਮਰ 87, ਇੱਕ ਭਾਰਤੀ ਖੇਡ ਟਿੱਪਣੀਕਾਰ ਸੀ। ਉਸ ਨੂੰ ਪਦਮ ਸ਼੍ਰੀ ਨਾਲ 1985 ਵਿੱਚ ਅਤੇ ਪਦਮ ਭੂਸ਼ਣ ਨਾਲ 2008 ਵਿੱਚ ਸਨਮਾਨਿਤ ਕੀਤਾ ਗਿਆ ਸੀ। ਉਹ 25 ਸਤੰਬਰ 2018 ਨੂੰ ਪਰਲੋਕ ਸੁਧਾਰ ਗਏ।[1][2][3] ਉਹ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਦੀ ਪਰੇਡ ਦੇ ਪ੍ਰਸਾਰਣ ਤੇ 1963 ਤੋਂ ਸਟੇਟ ਮੀਡੀਆ, ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਲਈ ਇੱਕ ਦਫ਼ਤਰੀ ਟਿੱਪਣੀਕਾਰ ਸੀ। ਉਹ 1955 ਵਿੱਚ ਆਲ ਇੰਡੀਆ ਰੇਡੀਓ ਜੈਪੁਰ ਵਿੱਚ ਸੇਵਾਯੁਕਤ ਹੋਇਆ ਸੀ ਅਤੇ ਅੱਠ ਸਾਲ ਬਾਅਦ ਦਿੱਲੀ ਚਲੇ ਗਿਆ। ਇਸ ਤੋਂ ਬਾਅਦ ਉਹ ਦੂਰਦਰਸ਼ਨ ਵਿੱਚ ਜਾ ਲੱਗਿਆ, ਜਿੱਥੇ ਉਸ 35 ਸਾਲ ਤੋਂ ਵੱਧ ਸਮੇਂ ਲਈ ਕੰਮ ਕੀਤਾ।[4][5][6]
ਇਨ੍ਹਾਂ ਸਾਲਾਂ ਦੌਰਾਨ, ਉਸ ਨੇ ਨੌਂ ਓਲੰਪਿਕ, ਅੱਠ ਹਾਕੀ ਵਿਸ਼ਵ ਕੱਪ ਅਤੇ ਛੇ ਏਸ਼ੀਆਈ ਖੇਡਾਂ ਦੀ ਕੁਮੈਂਟਰੀ ਕੀਤੀ ਸੀ ਅਤੇ ਓਲੰਪਿਕ ਅੰਦੋਲਨ ਦੇ ਸਭ ਤੋਂ ਵੱਡੇ ਪੁਰਸਕਾਰ, ਓਲੰਪਿਕ ਆਰਡਰ,ਨਾਲ ਉਸਨੂੰ ਆਈਓਸੀ ਦੇ ਪ੍ਰਧਾਨ ਜੂਆਨ ਐਨਟੋਨਿਓ ਸਮਾਰਾਂਚ ਨੇ ਸਨਮਾਨਿਤ ਕੀਤਾ ਸੀ। [7][8][9]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)