ਜਸਵੰਤ ਸਿੰਘ ਰਾਹੀ | |
---|---|
ਜਨਮ | 1913 ਡੇਰਾ ਬਾਬਾ ਨਾਨਕ, ਪੰਜਾਬ |
ਮੌਤ | 11 ਅਪ੍ਰੈਲ 1996 ਡੇਰਾ ਬਾਬਾ ਨਾਨਕ, ਪੰਜਾਬ | (ਉਮਰ 83)
ਕਿੱਤਾ | ਲੇਖਕ, ਕਮਿਊਨਿਸਟ ਅਤੇ ਆਜ਼ਾਦੀ ਘੁਲਾਟੀਆ |
ਸਰਗਰਮੀ ਦੇ ਸਾਲ | 1930–96 |
ਜੀਵਨ ਸਾਥੀ | ਸਤਵੰਤ ਕੌਰ |
ਜਸਵੰਤ ਸਿੰਘ ਰਾਹੀ ਇੱਕ ਪ੍ਰਸਿੱਧ ਪੰਜਾਬੀ ਕਵੀ, ਜਮਹੂਰੀ ਲੇਖਕ, ਕਮਿਊਨਿਸਟ ਅਤੇ ਆਜ਼ਾਦੀ ਘੁਲਾਟੀਆ ਸੀ।
ਰਾਹੀ ਪਰਵਾਰ ਬਰਤਾਨਵੀ ਬਸਤੀਵਾਦੀ ਰਾਜ ਤੋਂ ਭਾਰਤ ਦੇ ਆਜ਼ਾਦੀ ਲਈ ਸੰਘਰਸ਼ ਨੂੰ ਸਮਰਪਿਤ ਸੀ। ਉਹ ਇੱਕ ਪੰਜਾਬੀ ਲੇਖਕ ਅਤੇ ਦਾਰਸ਼ਨਿਕ ਬਾਬਾ ਪਿਆਰੇ ਲਾਲ ਬੇਦੀ ਦੇ ਬਹੁਤ ਨੇੜੇ ਸੀ। ਉਸ ਦਾ ਵਿਆਹ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਫਤਿਹਗੜ੍ਹ ਚੂੜੀਆਂ ਦੀ ਇੱਕ ਸਿੱਖ ਪਰਿਵਾਰ ਦੀ ਕੁੜੀ ਸਤਵੰਤ ਕੌਰ ਨਾਲ ਹੋਇਆ। ਉਨ੍ਹਾਂ ਦੇ ਅੱਠ ਬੱਚੇ ਸਨ, ਜਿਨ੍ਹਾਂ ਵਿੱਚ ਤਿੰਨ ਪੁੱਤਰ ਸਨ- ਰਾਜਵੰਤ ਸਿੰਘ ਰਾਹੀ, ਇੰਦਰਜੀਤ ਸਿੰਘ ਰਾਹੀ ਅਤੇ ਸਰਬਜੀਤ ਸਿੰਘ ਰਾਹੀ; ਅਤੇ ਪੰਜ ਧੀਆਂ - ਸਵਰਗੀ ਸ਼੍ਰੀਮਤੀ ਸੁਖਬੀਰ ਕੌਰ (ਸਮਾਜਕ ਕਾਰਕੁਨ ਅਤੇ ਪੰਜਾਬੀ ਲੇਖਿਕਾ), ਸੰਤੋਸ਼, ਰਾਜ ਕੁਮਾਰੀ, ਮੋਹਨਜੀਤ ਅਤੇ ਕੰਵਲਜੀਤ ਸਨ। ਉਨ੍ਹਾਂ ਦੀਆਂ ਨੂੰਹਾਂ ਚਰਨਜੀਤ ਕੌਰ, ਰਵਿੰਦਰ ਰਾਹੀ ਅਤੇ ਕੁਲਵਿੰਦਰ ਕੌਰ ਹਨ।
ਉਸਦੇ ਪੋਤੇ-ਪੋਤੀਆਂ ਵਿੱਚ ਡਾ. ਬਨਿੰਦਰ ਰਾਹੀ (ਪੱਤਰਕਾਰ ਅਤੇ ਮੀਡੀਆ ਸਿੱਖਿਅਕ ਜੋ ਇੰਡੀਅਨ ਐਕਸਪ੍ਰੈਸ,[1] ਦਿ ਪਾਇਨੀਅਰ ਅਤੇ ਡੇਲੀ ਪੋਸਟ ਇੰਡੀਆ) ਨਾਲ ਕੰਮ ਕਰ ਚੁੱਕੇ ਹਨ।[2] ਹੋਰ ਪੋਤੇ-ਪੋਤੀਆਂ ਵਿਚ ਕਵਿਤਾ ਰਾਹੀ, ਬਿਕਰਮਜੀਤ ਸਿੰਘ ਰਾਹੀ, ਨਤਾਸ਼ਾ ਰਾਹੀ, ਨਵਕਿਰਨ ਰਾਹੀ, ਪ੍ਰਤੀਕ ਰਾਹੀ ਅਤੇ ਸਰਵਨੂਰ ਸਿੰਘ ਰਾਹੀ ਹਨ।
ਉਸਨੇ ਆਪਣੇ ਸ਼ੁਰੂਆਤੀ ਸਾਲਾਂ ਦੌਰਾਨ ਰਾਜਵੰਤ ਕੌਰ ਨਾਗੀ ਅਤੇ ਸ਼ਿਵ ਕੁਮਾਰ ਬਟਾਲਵੀ[ਹਵਾਲਾ ਲੋੜੀਂਦਾ] ਸਮੇਤ ਹੋਰਾਂ ਲੇਖਕਾਂ ਦਾ ਸਲਾਹਕਾਰ ਰਿਹਾ। ਬਟਾਲਵੀ ਨੇ ਡੇਰਾ ਬਾਬਾ ਨਾਨਕ ਵਿੱਚ ਰਾਹੀ ਦੇ ਘਰ ਕਈ ਹਫ਼ਤੇ ਬਿਤਾਏ।[3]
ਜਸਵੰਤ ਸਿੰਘ ਰਾਹੀ ਆਜ਼ਾਦੀ ਸੰਗਰਾਮ ਤੋਂ ਪ੍ਰੇਰਿਤ ਸਨ। ਉਹ ਕਮਿਊਨਿਸਟ ਲਹਿਰ ਵਿਚ ਸ਼ਾਮਲ ਹੋ ਗਿਆ ਅਤੇ ਉਸ ਸਮੇਂ ਆਪਣਾ ਨਾਂ ਬਦਲ ਕੇ ਰਾਹੀ ਰੱਖ ਲਿਆ। ਉਸਨੇ ਨਾਵਲ, ਕਵਿਤਾ ਅਤੇ ਤਿੰਨ ਭਾਗਾਂ ਵਾਲੀ ਸਵੈ-ਜੀਵਨੀ ‘ਮੈਂ ਕਿਵੇ ਜੀਵਿਆ’ ਲਿਖੀ।[4] ਉਨ੍ਹਾਂ ਨੂੰ ਪੰਜਾਬੀ ਲੇਖਕ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ।ਉਨ੍ਹਾਂ ਨੂੰ ਪੰਜਾਬੀ ਲੇਖਕ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ।