ਜ਼ਿਆ ਹੈਦਰ ਰਹਿਮਾਨ | |
---|---|
![]() | |
ਜਨਮ | ਸਿਲਹਟ ਡਿਵੀਜ਼ਨ, ਬੰਗਲਾਦੇਸ਼ |
ਕਿੱਤਾ | ਲੇਖਕ |
ਰਾਸ਼ਟਰੀਅਤਾ | ਬਰਤਾਨਵੀ |
ਅਲਮਾ ਮਾਤਰ | ਬਾਇਲਓਲ ਕਾਲਜ, ਆਕਸਫੋਰਡ |
ਵੈੱਬਸਾਈਟ | |
ziahaiderrahman.com |
ਜ਼ਿਆ ਹੈਦਰ ਰਹਿਮਾਨ (ਬੰਗਾਲੀ: জিয়া হায়দার রহমান, /ziːə haɪdər rɑːmən//ziːə haɪdər rɑːmən/) ਇੱਕ ਬ੍ਰਿਟਿਸ਼ ਨਾਵਲਕਾਰ ਹੈ ਜਿਸ ਦਾ ਜਨਮ ਬੰਗਲਾਦੇਸ਼ ਵਿੱਚ ਹੋਇਆ ਸੀ ਅਤੇ ਯੂਕੇ ਵਿੱਚ ਵੱਡਾ ਹੋਇਆ। ਉਸ ਦਾ ਪਹਿਲਾ ਨਾਵਲ, ਇਨ ਦ ਲਾਈਟ ਆਫ ਵ੍ਹੱਟ ਵੀ ਨੋ, 2014 ਵਿੱਚ ਪ੍ਰਕਾਸ਼ਿਤ ਹੋਇਆ ਅਤੇ ਇਸਨੂੰ ਵੱਡਾ ਅੰਤਰਰਾਸ਼ਟਰੀ ਹੁੰਗਾਰਾ ਮਿਲਿਆ।[1] ਅਗਸਤ 2015 ਵਿਚ, ਰਹਿਮਾਨ ਨੂੰ ਬਰਤਾਨੀਆ ਦੇ ਸਭ ਤੋਂ ਪੁਰਾਣੇ ਸਾਹਿਤਕ ਪੁਰਸਕਾਰ ਜੇਮਜ਼ ਟੇਟ ਬਲੈਕ ਮੈਮੋਰੀਅਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[2] 2016 ਵਿੱਚ ਉਸਨੂੰ ਉਦਘਾਟਨੀ ਇੰਟਰਨੈਸ਼ਨਲ ਰਾਨਾਲਡ ਮੈਕਡੋਨਲਡ ਇਨਾਮ ਮਿਲਿਆ ਸੀ।[3]
2017 ਵਿੱਚ ਰਹਿਮਾਨ ਨੂੰ ਹਾਰਵਰਡ ਯੂਨੀਵਰਸਿਟੀ ਵਿੱਚ ਰੈੱਡਕਲਿਫ ਫੈਲੋਸ਼ਿਪ,[4] ਅਤੇ 2018 ਵਿੱਚ ਇੰਸਟੀਚਿਊਟ ਫਾਰ ਅਡਵਾਂਸਡ ਸਟੱਡੀ, ਪ੍ਰਿੰਸਟਨ ਵਿੱਚ ਡਾਇਰੈਕਟਰ ਦੀ ਵਿਜ਼ਟਰਸ਼ਿਪ ਲਈ ਨਿਯੁਕਤ ਕੀਤਾ ਗਿਆ ਹੈ।[5]
ਰਹਿਮਾਨ, ਨਿਊ ਅਮਰੀਕਾ, ਵਾਸ਼ਿੰਗਟਨ ਡੀ.ਸੀ. ਵਿੱਚ ਇੱਕ ਐਰਿਕ ਅਤੇ ਵੈਂਡੀ ਸਮਿਟ ਫੈਲੋ 2017 ਵੀ ਹੈ।[6]
2017 ਵਿੱਚ ਉਸ ਨੂੰ ਮਾਈਕਲ ਅਤੇ ਨੀਨਾ ਸੁਨਡੇਲ ਅਤੇ ਯੇਡੋ ਵਿਖੇ ਜੇਮਜ਼ ਸਿਲਬਰਮੈਨ ਅਤੇ ਸੈਲਮਾ ਸ਼ਾਪੀਰੋ ਫੈਲੋਸ਼ਿਪਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ਰਹਿਮਾਨ ਇੱਕ ਬਰੂਨੋ ਕਰੇਸਕੀ ਫੋਰਮ, ਵਿਏਨਾ ਵਿੱਚ ਇੱਕ ਸੀਨੀਅਰ ਫੈਲੋ ਵੀ ਹੈ। [7]
ਰਹਿਮਾਨ ਦਾ ਜਨਮ ਪੇਂਡੂ ਬੰਗਲਾਦੇਸ਼ ਵਿੱਚ ਸੀਲਹਟ ਦੇ ਖੇਤਰ ਵਿੱਚ ਵਿੱਚ ਹੋਇਆ ਸੀ ਅਤੇ ਉਸ ਦੇ ਕਹਿਣ ਅਨੁਸਾਰ ਉਸਦੀ ਮਾਂ-ਬੋਲੀ ਸਿਲਹਟੀ ਸੀ ਅਤੇ ਬੰਗਾਲੀ ਨਹੀਂ, ਹਾਲਾਂਕਿ ਉਹ ਕੁਝ ਕੁਝ ਬੰਗਾਲੀ ਵੀ ਸਮਝਦਾ ਹੈ।[8] ਜਦੋਂ ਰਹਿਮਾਨ ਛੋਟਾ ਹੀ ਸੀ, ਉਸਦਾ ਪਰਿਵਾਰ ਬਰਤਾਨੀਆ ਚਲੇ ਗਿਆ। ਜਿੱਥੇ ਉਹ ਕੌਂਸਿਲ ਐਸਟੇਟ ਵਿੱਚ ਚਲੇ ਜਾਣ ਤੋਂ ਪਹਿਲਾਂ ਇੱਕ ਵੀਰਾਨ ਇਮਾਰਤ ਤੇ ਕਾਬਜ਼ ਸਨ। ਉਸ ਦਾ ਪਿਤਾ ਬੱਸ ਕੰਡਕਟਰ ਅਤੇ ਵੇਟਰ ਸੀ ਅਤੇ ਉਸ ਦੀ ਮਾਂ ਦਰਜੀ ਦਾ ਕੰਮ ਕਰਦੀ ਸੀ। ਰਹਿਮਾਨ ਨੇ ਇੱਕ ਸਰਬੰਗੀ ਸਕੂਲ ਵਿੱਚ ਦਾਖ਼ਿਲਾ ਲਿਆ। ਗੇਰਨੀਕਾ ਨਾਲ ਇੱਕ ਇੰਟਰਵਿਊ ਵਿੱਚ, ਉਸਨੇ ਟਿੱਪਣੀ ਕੀਤੀ ਕਿ ਉਹ "ਇੱਕ ਵਿਕਸਤ ਆਰਥਿਕਤਾ ਵਿੱਚ ਅਤਿ ਬੁਰੀਆਂ ਹਾਲਾਤਾਂ ਵਿੱਚ, ਗਰੀਬੀ ਵਿੱਚ ਵੱਡਾ ਹੋਇਆ।[9] ਰਹਿਮਾਨ ਨੇ ਬਾਇਲਓਲ ਕਾਲਜ, ਆਕਸਫੋਰਡ ਤੋਂ ਪਹਿਲੀ ਕਲਾਸ ਵਿੱਚ ਆਨਰਜ਼ ਡਿਗਰੀ ਪ੍ਰਾਪਤ ਕੀਤੀ ਅਤੇ ਮੈਕਸਿਮਿਲਨੀਅਮ ਅਤੇ ਮਿਊਨਿਖ, ਕੈਮਬ੍ਰਿਜ ਅਤੇ ਯੇਲ ਯੂਨੀਵਰਸਿਟੀਆਂ ਵਿੱਚ ਅਗਲੇਰੀ ਪੜ੍ਹਾਈ ਕੀਤੀ। ਉਹ ਇੱਕ ਕਾਰਪੋਰੇਟ ਵਕੀਲ ਦੇ ਰੂਪ ਵਿੱਚ ਪ੍ਰੈਕਟਸ ਕਰਨ ਤੋਂ ਪਹਿਲਾਂ ਨਿਊਯਾਰਕ ਵਿੱਚ ਗੋਲਡਮੈਨ ਸਾਕਸ ਦੇ ਲਈ ਇੱਕ ਨਿਵੇਸ਼ ਬੈਂਕਰ ਅਤੇ ਫਿਰ ਭ੍ਰਿਸ਼ਟਾਚਾਰ 'ਤੇ ਧਿਆਨ ਕੇਂਦ੍ਰਤ, ਇੱਕ ਅੰਤਰਰਾਸ਼ਟਰੀ ਮਾਨਵੀ ਅਧਿਕਾਰਾਂ ਦੇ ਵਕੀਲ ਵਜੋਂ ਕੰਮ ਕਰਦਾ ਸੀ।[10] ਉਸ ਨੇ ਟਰਾਂਸਪੇਰੈਂਸੀ ਇੰਟਰਨੈਸ਼ਨਲ ਲਈ ਭ੍ਰਿਸ਼ਟਾਚਾਰ ਵਿਰੋਧੀ ਕਾਰਕੁਨ ਵਜੋਂ ਵੀ ਕੰਮ ਕੀਤਾ ਹੈ।[11]
ਰਹਿਮਾਨ ਦੇ ਪਹਿਲੇ ਨਾਵਲ ਇਨ ਦ ਲਾਈਟ ਆਫ ਵ੍ਹੱਟ ਵੀ ਨੋ ਨੇ ਅੰਤਰਰਾਸ਼ਟਰੀ ਪੱਧਰ ਤੇ ਸਾਹਿਤਕ ਆਲੋਚਕਾਂ ਜਿਵੇਂ ਕਿ ਜੇਮਜ਼ ਵੁੱਡ, ਲੁਈਸ ਅਡਲਰ, ਅਮਿਤਾਵ ਕੁਮਾਰ, ਜੋਇਸ ਕੈਰਲ ਓਟਸ ਅਤੇ ਵੈਂਡੀ ਲੈੱਸਰ ਦੀ ਉੱਚ ਪ੍ਰਸ਼ੰਸਾ ਖੱਟੀ। ਰਹਿਮਾਨ ਨੇ ਕਿਹਾ ਹੈ ਕਿ ਉਸਨੇ ਜ਼ਿਆਦਾਤਰ ਕਿਤਾਬ ਯਾਦੋ ਵਿਖੇ ਉੱਤਰੀ ਨਿਊਯਾਰਕ ਵਿੱਚ ਲਿਖੀ ਗਈ ਸੀ। [12]
ਜ਼ਿਆ ਹੈਦਰ ਰਹਿਮਾਨ ਨੂੰ ਅਸ਼ੋਕ ਕੁਮਾਰ ਸਰਕਾਰ ਯਾਦਗਾਰੀ ਲੈਕਚਰ 2015 ਦੇਣ ਲਈ ਜਨਵਰੀ 2015 ਵਿੱਚ ਕੋਲਕਾਤਾ ਬੁੱਕ ਫ਼ੇਅਰ ਵੱਲੋਂ ਬੁਲਾਇਆ ਗਿਆ ਸੀ। ਉਥੇ ਉਸਨੇ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਗੱਲ ਕੀਤੀ ਸੀ। [13]
ਉਹ ਫਰਵਰੀ - ਮਾਰਚ 2016 ਵਿੱਚ ਨੀਦਰਲੈਂਡ ਦੇ ਐਮਟਰਡਮ, ਨੀਦਰਲੈਂਡਸ ਵਿੱਚ ਨਿਵਾਸ-ਲੇਖਕ ਸੀ।[14]
ਰਹਿਮਾਨ ਨੇ ਮੌਰੀਅਨ ਫਰੀਲੀ ਅਤੇ ਅਨਟੋਨੀਆ ਫਰੇਜ਼ਰ, ਵਿੱਕੀ ਫੈਦਰਸਟੋਨ ਅਤੇ ਪੀਟਰ ਸਟੋਥਾਰਡ ਨਾਲ 2016 ਦੇ ਪੀਈਐਨ ਪਿਨਟਰ ਇਨਾਮ ਦੇ ਜੱਜ ਦੇ ਰੂਪ ਵਿੱਚ ਸ਼ਾਮਲ ਹੋਇਆ।ਇਹ ਇਨਾਮ 2009 ਵਿੱਚ ਇੰਗਲਿਸ਼ ਪੀਈਐਨ ਦੁਆਰਾ ਨੋਬਲ ਲੌਰੇਟ ਨਾਟਕਕਾਰ ਅਤੇ ਕਵੀ ਹੈਰੋਲਡ ਪੇਂਟਰ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਸੀ।[15] ਉਹਨਾਂ ਨੇ ਇਨਾਮ ਲਈ ਅਨੁਭਵੀ ਲੇਖਕ ਮਾਰਗਰੇਟ ਐਟਵੁੱਡ ਨੂੰ ਚੁਣਿਆ ਸੀ। [16]
ਰਹਿਮਾਨ ਨੂੰ 15 ਸਤੰਬਰ, 2016 ਨੂੰ ਨਿਊ ਅਮੈਰਿਕਾ ਦੁਆਰਾ 2017 ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ। ਨਿਊ ਅਮਰੀਕਾ ਫੈਲੋਜ ਪ੍ਰੋਗ੍ਰਾਮ ਉਹਨਾਂ ਵਿਚਾਰਕਾਂ-ਪੱਤਰਕਾਰਾਂ, ਉਤਪਾਦਕਾਂ, ਪ੍ਰੈਕਟੀਸ਼ਨਰਾਂ ਅਤੇ ਵਿਦਵਾਨਾਂ ਦੀ ਸਹਾਇਤਾ ਕਰਦਾ ਹੈ, ਜਿਹਨਾਂ ਦਾ ਕੰਮ ਸਾਡੇ ਸਮੇਂ ਦੇ ਸਭ ਤੋਂ ਵੱਧ ਪ੍ਰੇਸ਼ਾਨ ਕਰਨ ਵਾਲੇ ਮੁੱਦਿਆਂ ਬਾਰੇ ਜਨਤਕ ਚਰਚਾ ਨੂੰ ਵਧਾਉਂਦਾ ਹੈ। [6]
ਜ਼ਿਆ ਹੈਦਰ ਰਹਿਮਾਨ ਦੀ ਕਿਤਾਬ ਇਨ ਦ ਲਾਈਟ ਆਫ ਵ੍ਹੱਟ ਵੀ ਨੋ ਨੇ ਸਤੰਬਰ 2016 ਵਿੱਚ ਪਹਿਲਾ ਅੰਤਰਰਾਸ਼ਟਰੀ ਰਾਨਾਲਡ ਮੈਕਡੋਨਲਡ ਇਨਾਮ ਜਿੱਤਿਆ।[3] ਇਹ ਇਨਾਮ ਉਸ ਨਵੇਂ ਲੇਖਕ ਜਾਂ ਕਲਾਕਾਰ ਦੇ ਕੰਮ ਲਈ ਇੱਕ ਸਾਲਾਨਾ ਅੰਤਰਰਾਸ਼ਟਰੀ ਪੁਰਸਕਾਰ ਹੈ, ਜਿਸ ਦੀ ਰਚਨਾ ਬੇਮਿਸਾਲ ਕੁਆਲਿਟੀ ਦੀ ਹੋਵੇ।
ਰਹਿਮਾਨ ਦੱਖਣੀ ਨਿਉ ਹੈਂਪਸ਼ਾਇਰ ਯੂਨੀਵਰਸਿਟੀ ਵਿੱਚ ਇੱਕ ਵਿਜ਼ਿਟਿੰਗ ਫੈਕਲਟੀ ਦੇ ਰੂਪ ਵਿੱਚ ਫਿਕਸ਼ਨ ਅਤੇ ਗੈਰ-ਫਿਕਸ਼ਨ ਵਿੱਚ ਲੋ-ਰੈਜ਼ੀਡੈਂਸੀ ਐਮਐਫਏ ਵਿੱਚ ਸ਼ਾਮਲ ਹੋਵੇਗਾ। [17]
ਰਹਿਮਾਨ ਨੂੰ ਹਾਵਰਡ ਯੂਨੀਵਰਸਿਟੀ ਵਿਖੇ ਰੈੱਡਕਲਿਫ ਫੈਲੋ ਨਿਯੁਕਤ ਕੀਤਾ ਗਿਆ ਹੈ।[18]
{{citation}}
: Check date values in: |archivedate=
(help)