ਜਾਨੀ ਜੋਹਨ | |
---|---|
ਜਾਣਕਾਰੀ | |
ਜਨਮ | 25, ਮਈ 1989[1] ਪੰਜਾਬ, ਭਾਰਤ[2] |
ਮੂਲ | ਪੰਜਾਬ, ਭਾਰਤ |
ਕਿੱਤਾ | ਗੀਤਕਾਰ |
ਸਾਲ ਸਰਗਰਮ | 2012–ਹੁਣ ਤੱਕ |
ਲੇਬਲ |
ਜਾਨੀ ਭਾਰਤ ਦੇ ਪੰਜਾਬ, ਗਿੱਦੜਬਾਹਾ ਦਾ ਇੱਕ ਪੰਜਾਬੀ ਗੀਤਕਾਰ ਹੈ।[2] ਉਹ ਸੰਗੀਤਕਾਰ ਬੀ ਪ੍ਰਾਕ ਅਤੇ ਗਾਇਕ ਹਾਰਡੀ ਸੰਧੂ ਨਾਲ ਉਸਦੇ ਗੀਤ "ਸੋਚ" ਲਈ ਮਸ਼ਹੂਰ ਹੈ।[3][4]
ਜਾਨੀ ਦਾ ਜਨਮ ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਉਹਨਾਂ ਨੇ ਐਸ.ਐਸ.ਡੀ. ਮੈਮੋਰੀਅਲ ਸਕੂਲ ਗਿੱਦੜਬਾਹਾ ਵਿਖੇ ਆਪਣੀ ਪੜ੍ਹਾਈ ਪੂਰੀ ਕੀਤੀ। ਉਸਨੇ 2012 ਵਿੱਚ ਰਿਆਤ ਅਤੇ ਬਹਿਰ ਕਾਲਜ, ਖਰੜ, ਪੰਜਾਬ ਤੋਂ ਗ੍ਰੈਜੂਏਸ਼ਨ ਕੀਤੀ।
ਉਸ ਨੇ 2012 ਵਿੱਚ ਇੱਕ ਧਾਰਮਿਕ ਗੀਤ "ਸੰਤ ਸਿਪਾਹੀ" ਦੇ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ। ਹਾਲਾਂਕਿ, ਉਹ ਹਾਰਡੀ ਸੰਧੂ ਵੱਲੋਂ ਗਾਏ ਅਤੇ ਬੀ ਪਰਾਕ ਵੱਲੋਂ ਸੰਗੀਤਬੱਧ ਕੀਤੇ ਗਾਣੇ "ਸੋਚ" ਨਾਲ ਮਸ਼ਹੂਰ ਹੋਇਆ। ਇਸ ਗੀਤ ਦਾ ਸੰਗੀਤ ਵੀਡੀਓ ਅਰਵਿੰਦਰ ਖਹਿਰਾ ਨੇ ਨਿਰਦੇਸ਼ਨ ਕੀਤਾ ਸੀ। "ਸੋਚ" ਤੋਂ ਬਾਅਦ ਬੀ ਪਰਾਕ, ਜਾਨੀ, ਅਰਵਿੰਦ ਖਹਿਰਾ ਅਤੇ ਹਰਡੀ ਸੰਧੂ ਦੀ ਟੀਮ ਨੇ ਨੇ "ਜੌਕਰ", "ਬੈਕਬੋਨ" ਅਤੇ "ਹਾਰਨਬਲੋ" ਵਰਗੇ ਪੰਜਾਬੀ ਗੀਤ ਤਿਆਰ ਕੀਤੇ।[5][6]