ਜਿਸਨਾ ਮੈਥਿਊ

ਜਿਸਨਾ ਮੈਥਿਊ
2017 ਵਿੱਚ ਮੈਥਿਊ
ਨਿੱਜੀ ਜਾਣਕਾਰੀ
ਜਨਮ (1999-01-07) 7 ਜਨਵਰੀ 1999 (ਉਮਰ 26)
ਕੇਰਲ, ਭਾਰਤ
ਕੱਦ155 cm (5 ft 1 in)
ਖੇਡ
ਦੇਸ਼ ਭਾਰਤ
ਖੇਡਟਰੈਕ ਐਂਡ ਫ਼ੀਲਡ

ਜਿਸਨਾ ਮੈਥਿਊ (ਅੰਗ੍ਰੇਜ਼ੀ: Jisna Mathew; ਜਨਮ 7 ਜਨਵਰੀ 1999)[1] ਕੇਰਲ ਦੀ ਇੱਕ ਭਾਰਤੀ ਦੌੜਾਕ ਹੈ।[2][3]

ਕੈਰੀਅਰ

[ਸੋਧੋ]

ਉਸਨੇ ਰੀਓ ਡੀ ਜਨੇਰੀਓ, ਬ੍ਰਾਜ਼ੀਲ ਵਿਖੇ ਆਯੋਜਿਤ 2016 ਸਮਰ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।[4][5] ਉਸਨੇ 2015 ਰਾਸ਼ਟਰਮੰਡਲ ਯੂਥ ਖੇਡਾਂ ਅਤੇ 2015 ਏਸ਼ੀਅਨ ਯੂਥ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 400 ਮੀਟਰ ਲਈ ਚਾਂਦੀ ਦੇ ਤਗਮੇ ਵੀ ਜਿੱਤੇ।

ਉਸਨੇ 2016 ਏਸ਼ੀਅਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 400m ਅਤੇ 4×400m ਲਈ ਦੋ ਸੋਨ ਤਗਮੇ ਵੀ ਜਿੱਤੇ। ਅਤੇ ਉਸਨੇ 2018 ਏਸ਼ੀਅਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਤਿੰਨ ਤਗਮੇ 400m ਵਿੱਚ ਗੋਲਡ ਮੈਡਲ, 4×400m ਵਿੱਚ ਚਾਂਦੀ ਦਾ ਤਗਮਾ ਅਤੇ 200m ਵਿੱਚ ਕਾਂਸੀ ਦਾ ਤਗਮਾ ਜਿੱਤਿਆ।

2017 ਵਿੱਚ, ਉਸਨੇ 400 ਮੀਟਰ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਭੁਵਨੇਸ਼ਵਰ ਵਿੱਚ 2017 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਦੇਬਾਸ਼੍ਰੀ ਮਜ਼ੂਮਦਾਰ, ਐਮਆਰ ਪੂਵੰਮਾ ਅਤੇ ਨਿਰਮਲਾ ਸ਼ਿਓਰਨ ਦੇ ਨਾਲ ਜੇਤੂ 4x400 ਮੀਟਰ ਰਿਲੇਅ ਟੀਮ ਦੇ ਹਿੱਸੇ ਵਜੋਂ ਸੋਨ ਤਗਮਾ ਜਿੱਤਿਆ। ਉਹ ਭਾਰਤੀ ਟੀਮ ਦੇ ਮੈਂਬਰਾਂ ਦੇ ਨਾਲ 7ਵੇਂ ਸਥਾਨ 'ਤੇ ਰਹੀ ਅਤੇ 2019 ਵਿਸ਼ਵ ਐਥਲੈਟਿਕ ਚੈਂਪੀਅਨਸ਼ਿਪ ਵਿੱਚ 4×400 ਮੀਟਰ ਮਿਕਸਡ ਰਿਲੇਅ ਫਾਈਨਲ ਵਿੱਚ ਇੱਕ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਅਤੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ।

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]