ਜੀਓਰਜੀ ਸਟੋਨ | |
---|---|
![]() ਸਟੋਨ ਦਸੰਬਰ 2017 ਵਿਚ | |
ਜਨਮ | ਜੀਓਰਜੀ ਸਾਰਾਹ ਜੀਨ ਰੋਬਰਟਸਨ ਸਟੋਨ 20 ਮਈ 2000 ਮੈਲਬੋਰਨ, ਆਸਟਰੇਲੀਆ |
ਪੇਸ਼ਾ | |
ਸਰਗਰਮੀ ਦੇ ਸਾਲ | 2014–ਹੁਣ |
ਜੀਓਰਜੀ ਸਾਰਾਹ ਜੀਨ ਰੌਬਰਟਸਨ ਸਟੋਨ (ਜਨਮ 20 ਮਈ 2000, ਮੈਲਬੌਰਨ, ਆਸਟਰੇਲੀਆ) ਇੱਕ ਆਸਟਰੇਲੀਆਈ ਅਦਾਕਾਰਾ ਅਤੇ ਟਰਾਂਸਜੈਂਡਰ ਅਧਿਕਾਰ ਕਾਰਕੁੰਨ ਹੈ। 10 ਸਾਲ ਦੀ ਉਮਰ ਵਿੱਚ ਸਟੋਨ ਆਸਟਰੇਲੀਆ ਵਿੱਚ ਹਾਰਮੋਨ ਬਲੌਕਰ ਪ੍ਰਾਪਤ ਕਰਨ ਵਾਲੀ ਸਭ ਤੋਂ ਛੋਟੀ ਵਿਅਕਤੀ ਸੀ, ਜਿਸ ਨੇ ਇੱਕ ਮਿਸਾਲ ਕਾਇਮ ਕੀਤੀ ਅਤੇ ਆਖ਼ਰਕਾਰ ਉਸ ਕਾਨੂੰਨ ਨੂੰ ਬਦਲ ਦਿੱਤਾ ਜਿਸ ਵਿੱਚ ਟਰਾਂਸਜੈਂਡਰ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਸਟਰੇਲੀਆ ਦੀ ਫੈਮਲੀ ਕੋਰਟ ਵਿੱਚ ਅਰਜ਼ੀ ਦੇਣ ਲਈ ਮਜਬੂਰ ਕੀਤਾ ਜਾਂਦਾ ਸੀ। ਉਹ ਟਰਾਂਸਜੈਂਡਰ ਬੱਚਿਆਂ ਲਈ ਵਕਾਲਤ ਕਰਦੀ ਰਹਿੰਦੀ ਹੈ ਅਤੇ ਆਸਟਰੇਲੀਆ ਵਿੱਚ ਸਭ ਤੋਂ ਵੱਧ ਦਿਖਾਈ ਦੇਣ ਵਾਲੀ ਟਰਾਂਸਜੈਂਡਰ ਵਿਅਕਤੀਆਂ ਵਿਚੋਂ ਇੱਕ ਹੈ।
ਜੀਓਰਜੀ ਸਟੋਨ ਦਾ ਜਨਮ 20 ਮਈ 2000 ਨੂੰ ਮੈਲਬੌਰਨ, ਆਸਟਰੇਲੀਆ ਵਿੱਚ ਮਾਤਾ ਪਿਤਾ ਗ੍ਰੇਗ ਸਟੋਨ ਅਤੇ ਰੇਬੇਕਾਹ ਰੌਬਰਟਸਨ ਦੇ ਘਰ ਹੋਇਆ ਸੀ। ਉਸਨੇ ਸ਼ੁਰੂ 'ਚ ਵਾਲਕਸਟੋਨ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਈ ਕੀਤੀ ਪਰ ਉਹ 2009 ਵਿੱਚ ਬੈਂਟਲੀਹ ਵੈਸਟ ਪ੍ਰਾਇਮਰੀ ਸਕੂਲ ਚਲੀ ਗਈ। ਆਪਣੇ ਹਾਈ ਸਕੂਲ ਦੇ ਸਾਲਾਂ ਦੌਰਾਨ ਸਟੋਨ ਨੇ ਐਲਵੁੱਡ ਕਾਲਜ ਵਿੱਚ ਪੜ੍ਹਾਈ ਕੀਤੀ। ਸਟੋਨ ਨੇ ਸਾਲ 2019 ਵਿੱਚ ਮੈਲਬੌਰਨ ਯੂਨੀਵਰਸਿਟੀ ਵਿੱਚ 'ਬੈਚਲਰ ਆਫ਼ ਆਰਟਸ' ਦੀ ਪੜ੍ਹਾਈ ਸ਼ੁਰੂ ਕੀਤੀ।[1]
"The involvement of the Family Court in the medical decisions of transgender teens is actually harming those children it is supposed to protect"[2]
—Stone on the court process
2014 ਵਿੱਚ ਸਟੋਨ ਫੋਰ ਕਾਰਨਰਜ਼ 'ਤੇ[3] ਅਦਾਲਤ ਵਿੱਚ ਆਪਣੇ ਤਜ਼ਰਬਿਆਂ ਬਾਰੇ ਗੱਲ ਕਰਦਿਆਂ ਅਤੇ ਇੱਕ ਪੜਾਅ ਦੇ ਇਲਾਜ ਲਈ ਆਲੇ ਦੁਆਲੇ ਦੇ ਕਾਨੂੰਨ ਨੂੰ ਬਦਲਦਿਆਂ ਦਿਖਾਈ ਦਿੱਤੀ। ਫਰਵਰੀ 2016 ਵਿੱਚ ਸਟੋਨ ਅਤੇ ਟਰਾਂਸਜੈਂਡਰ ਬੱਚਿਆਂ ਦੇ ਕਈ ਹੋਰ ਪਰਿਵਾਰ ਕਨੂੰਨ ਬਦਲਣ ਬਾਰੇ ਰਾਜਨੇਤਾਵਾਂ ਨਾਲ ਗੱਲਬਾਤ ਕਰਨ ਲਈ ਕੈਨਬਰਾ ਗਏ।[4] ਸੇਫ਼ ਸਕੂਲ ਗੱਠਜੋੜ ਅਤੇ ਪ੍ਰੋਗਰਾਮ ਦੀ ਮਹੱਤਤਾ ਦੇ ਵਿਵਾਦ ਦੇ ਜਵਾਬ ਵਿੱਚ ਪ੍ਰੋਜੈਕਟ[5][5][6] ਉੱਤੇ ਸਟੋਨ ਅਤੇ ਉਸਦੀ ਮਾਤਾ ਦੀ ਇੰਟਰਵਿਊ ਲਈ ਗਈ ਸੀ। ਉਸ ਸਾਲ ਦੇ ਬਾਅਦ ਸਟੋਨ ਅਤੇ ਉਸ ਦਾ ਪਰਿਵਾਰ ਆਪਣੀ ਕਹਾਣੀ ਸੁਣਾਉਂਦੇ ਹੋਏ 'ਆਸਟ੍ਰੇਲੀਅਨ ਸਟੋਰੀ' 'ਤੇ ਦਿਖਾਈ ਦਿੱਤੇ।[7] ਸਟੋਨ ਨੇ ਅਗਸਤ 2016 ਵਿੱਚ ਚੇਨਜ.ਓਆਰਜੀ. 'ਤੇ ਪਟੀਸ਼ਨ ਸ਼ੁਰੂ ਕੀਤੀ ਸੀ, ਜਿਸ ਤਹਿਤ ਕਾਨੂੰਨ ਸੁਧਾਰ[8] ਦੀ ਹਮਾਇਤ ਕੀਤੀ ਗਈ ਅਤੇ ਇਸ ਵਿੱਚ ਹੁਣ ਤਕ 15,000 ਦਸਤਖ਼ਤ ਹੋਏ ਹਨ।[9][10][11] ਸਟੋਨ ਨੇ ਟਰਾਂਸਜੈਂਡਰ ਬੱਚਿਆਂ ਨੂੰ ਆਪਣੀ ਪਸੰਦ ਦੇ ਬਾਥਰੂਮ ਦੀ ਵਰਤੋਂ ਕਰਨ ਦੀ ਆਗਿਆ ਦਿੱਤੇ ਜਾਣ,[12] ਸੇਫ਼ ਸਕੂਲ ਗੱਠਜੋੜ,[13] ਦੀ ਮਹੱਤਤਾ ਅਤੇ ਸੇਂਟ ਕਿਲਡਾ ਵਿੱਚ ਸਥਿਤ ਪ੍ਰਾਈਡ ਸੈਂਟਰ ਦਾ ਸਮਰਥਨ ਕੀਤਾ।[14]
ਸਟੋਨ ਨੂੰ 2017 ਦੇ ਗਲੋਬ ਕਮਿਊਨਟੀ ਐਵਾਰਡਾਂ ਵਿੱਚ ਜੱਜ ਵਜੋਂ ਘੋਸ਼ਿਤ ਕੀਤਾ ਗਿਆ।[15] ਸਟੋਨ ਏ.ਬੀ.ਸੀ.ਮੀ ਟੈਲੀਵਿਜ਼ਨ ਦੀ ਲੜੀ, "ਅਡਵਾਈਸ ਟੂ ਮਾਈ-12-ਈਅਰ-ਓਲਡ-ਸੈਲਫ" ਵਿੱਚ ਵੀ ਦਿਖਾਈ ਦਿੱਤੀ, ਜੋ ਕਿ 11 ਅਕਤੂਬਰ ਨੂੰ ਸੰਯੁਕਤ ਰਾਸ਼ਟਰ ਦੇ ਅੰਤਰਰਾਸ਼ਟਰੀ ਗਰਲ ਦਿਵਸ ਦੇ ਜਸ਼ਨ ਦੌਰਾਨ ਪ੍ਰਸਾਰਤ ਹੋਈ।[16] ਸ਼ੋਅ ਵਿੱਚ ਆਸਟਰੇਲੀਆ ਦੀਆਂ ਨਾਮਵਰ ਔਰਤਾਂ ਦੀਆਂ 37 ਇੰਟਰਵਿਊਜ਼ ਹੁੰਦੀਆਂ ਹਨ, ਜਿਸਦਾ ਸਮਾਂ 2 ਮਿੰਟ ਤੱਕ ਦਾ ਹੁੰਦਾ ਹੈ। 2017 ਦੇ ਅਖੀਰ 'ਚ ਸਟੋਨ ਨੂੰ ਮੈਲਬਰਨ ਵਿੱਚ ਰਾਇਲ ਚਿਲਡਰਨਜ਼ ਹਸਪਤਾਲ ਜੈਂਡਰ ਸੇਵਾ ਦਾ ਅਧਿਕਾਰਤ ਰਾਜਦੂਤ ਬਣਾਇਆ ਗਿਆ।[17]
2018 ਵਿੱਚ ਸਟੋਨ ਮਨੁੱਖੀ ਅਧਿਕਾਰਾਂ ਦੀ ਕਲਾ ਅਤੇ ਫ਼ਿਲਮ ਫੈਸਟੀਵਲ, ਪਰਪਲ ਡੇਅ ਅਤੇ ਏ.ਐਫ.ਐਲ ਪ੍ਰਾਈਡ ਗੇਮ ਲਈ ਰਾਜਦੂਤ ਬਣੀ।[18][19][20] 2019 ਵਿੱਚ ਸਟੋਨ ਨੂੰ 'ਦ ਪਿੰਕਲ ਫਾਉਂਡੇਸ਼ਨ' ਲਈ ਇੱਕ ਰਾਜਦੂਤ ਨਿਯੁਕਤ ਕੀਤਾ ਗਿਆ ਸੀ।[21]
ਮਾਰਚ 2019 ਵਿੱਚ ਸਟੋਨ ਮੈਕੈਂਜ਼ੀ ਹਰਗ੍ਰੀਵਜ਼ ਦੇ ਮਹਿਮਾਨ ਦੀ ਭੂਮਿਕਾ ਵਿੱਚ ਆਸਟਰੇਲੀਆਈ ਟੈਲੀਵੀਜ਼ਨ ਸੋਪ ਓਪੇਰਾ ਨੇਬਰਜ਼ ਵਿੱਚ ਸ਼ਾਮਲ ਹੋਈ।[22][23] ਉਸਨੇ ਸ਼ੋਅ ਵਿੱਚ ਪਹਿਲੀ ਵਾਰ ਟਰਾਂਸਜੈਂਡਰ ਕਿਰਦਾਰ ਨਿਭਾਉਣਾ ਹੈ, ਇਸ ਤੋਂ ਇੱਕ ਸਾਲ ਪਹਿਲਾਂ ਵੀ ਸ਼ੋਅ ਦੇ ਨਿਰਮਾਤਾਵਾਂ ਲਈ ਭੂਮਿਕਾ ਨਿਭਾਈ ਸੀ।[24] ਇਹ ਘੋਸ਼ਣਾ ਕੀਤੀ ਗਈ ਸੀ ਕਿ ਸਟੋਨ ਜੂਨ ਵਿੱਚ ਉਸ ਦੇ ਸੀਨ ਫ਼ਿਲਮਾਉਣੇ ਸ਼ੁਰੂ ਕਰੇਗੀ, ਜੋ ਐਪੀਸੋਡ ਨਾਲ ਅਗਲੇ ਸਾਲ ਪ੍ਰਸਾਰਿਤ ਕੀਤੇ ਜਾਣਗੇ।[25][26]
ਸਟੋਨ ਆਸਟਰੇਲੀਆ ਦੇ ਮੈਲਬੌਰਨ ਵਿੱਚ ਰਹਿੰਦੀ ਹੈ। ਉਸਦਾ ਇੱਕ ਜੁੜਵਾਂ ਭਰਾ ਹੈਰੀਸਨ ਹੈ। ਸਟੋਨ ਉਸਦੀ ਲਿੰਗ ਪਛਾਣ ਬਾਰੇ 8 ਸਾਲ ਦੀ ਉਮਰ ਵਿੱਚ ਪੁਸ਼ਟੀ ਕੀਤੀ।[27] ਸਟੋਨ ਆਸਟਰੇਲੀਆ ਵਿੱਚ ਸਭ ਤੋਂ ਛੋਟੀ ਉਮਰ ਦੀ ਇਲਾਜ (ਉਹ ਉਸ ਸਮੇਂ 10 ਸਾਲ ਦੀ ਸੀ) ਦੀ ਸ਼ੁਰੂਆਤ ਕਰਨ ਵਾਲੀ ਸਖਸ਼ ਸੀ।[28][29] 2015 ਵਿੱਚ ਉਸਨੇ 15 ਸਾਲ ਦੀ ਉਮਰ ਵਿੱਚ ਹਾਰਮੋਨ ਰਿਪਲੇਸਮੈਂਟ ਥੈਰੇਪੀ ਦੀ ਸ਼ੁਰੂਆਤ ਕੀਤੀ।[30] 2014 ਤੋਂ ਸਟੋਨ ਆਪਣੀ ਲਿੰਗ ਪਛਾਣ ਬਾਰੇ ਜਨਤਕ ਹੈ।[31]
ਸਾਲ | ਸਿਰਲੇਖ | ਭੂਮਿਕਾ | ਨੋਟ | ਹਵਾਲੇ |
---|---|---|---|---|
2014 | ਫ਼ੋਰ ਕੋਰਨਰਜ਼ | ਖ਼ੁਦ | ਐਪੀਸੋਡ: ਬੀਇੰਗ ਮੀ | |
2016 | ਆਸਟਰੇਲੀਅਨ ਸਟੋਰੀ | ਖ਼ੁਦ | ਐਪੀਸੋਡ: ਇੱਕ ਕੁੜੀ ਬਾਰੇ | |
2017 | ਅਡਵਾਈਸ ਟੂ ਮਾਈ-12-ਈਅਰ-ਓਲਡ-ਸੈਲਫ | ਖ਼ੁਦ | [32] | |
2019 | ਨੇਬਰਜ਼ | ਮੈਕੇਂਜ਼ੀ ਹਰਗ੍ਰੀਵਜ਼ | ਮਹਿਮਾਨ ਦੀ ਭੂਮਿਕਾ | [24] |
2016 ਵਿੱਚ ਉਸਨੇ ਜੀ.ਐਲ.ਬੀ.ਟੀ.ਆਈ. ਕਮਿਊਨਟੀ ਐਵਾਰਡਜ਼ ਤੋਂ 'ਜੀ.ਐਲ.ਬੀ.ਟੀ.ਆਈ. ਪਰਸਨ ਆਫ ਦ ਈਅਰ' ਹਾਸਿਲ ਕੀਤਾ[33][34] ਅਤੇ ਮਾਣਹਾਨੀ ਵਿਰੋਧੀ ਕਮਿਸ਼ਨ ਤੋਂ 'ਮੇਕਿੰਗ ਏ ਡਿਫ਼ਰੈਂਸ ਐਵਾਰਡ' ਜਿੱਤਿਆ।[35][35] ਦੋਵੇਂ ਐਵਾਰਡ ਹਾਸਿਲ ਕਰਨ ਵਾਲੀ ਉਹ ਸਭ ਤੋਂ ਛੋਟੀ ਪ੍ਰਾਪਤਕਰਤਾ ਸੀ। ਸਟੋਨ ਨੂੰ ਸਾਲ 2016 ਦੇ ਅੰਤ ਵਿੱਚ ਗੇ ਨਿਊਜ਼ ਨੈੱਟਵਰਕ ਦੁਆਰਾ "25 ਐਲ.ਜੀ.ਬੀ.ਟੀ.ਆਈ. ਆਸਟਰੇਲੀਅਨ ਟੂ ਵਾਚ 2017" ਦੀ ਸੂਚੀ ਵਿੱਚ ਦਰਸਾਇਆ ਗਿਆ ਸੀ।[36] ਅਕਤੂਬਰ 2017 ਵਿੱਚ ਸਟੋਨ ਨੂੰ ਵਿਕਟੋਰੀਆ ਵਿੱਚ 'ਯੰਗ ਆਸਟ੍ਰੇਲੀਅਨ ਆਫ਼ ਦਿ ਈਅਰ' ਲਈ ਫਾਈਨਲਿਸਟ ਵਜੋਂ ਘੋਸ਼ਿਤ ਕੀਤਾ ਗਿਆ, ਅਖੀਰ ਵਿੱਚ 26 ਅਕਤੂਬਰ ਨੂੰ ਉਸਨੇ ਪੁਰਸਕਾਰ ਹਾਸਿਲ ਕੀਤਾ।[37][38] ਸਟੋਨ ਨੂੰ ਨਵੰਬਰ 2017 ਵਿੱਚ ਹਿਊਮਨ ਰਾਇਟਸ ਐਵਾਰਡਾਂ ਦੇ ਫਾਈਨਲਿਸਟ ਵਜੋਂ ਘੋਸ਼ਿਤ ਕੀਤਾ ਗਿਆ ਸੀ।[39] ਬਾਅਦ ਵਿੱਚ ਉਸ ਨੂੰ 8 ਦਸੰਬਰ ਨੂੰ ਵਿਜੇਤਾ ਐਲਾਨ ਕੀਤਾ ਗਿਆ ਸੀ।[40]
ਸਾਲ | ਸੰਗਠਨ | ਐਵਾਰਡ | ਨਤੀਜਾ | ਹਵਾਲੇ |
---|---|---|---|---|
2016 | ਗਲੋਬ ਕਮਿਊਨਟੀ ਐਵਾਰਡ | ਜੀ.ਐਲ.ਬੀ.ਟੀ.ਆਈ. ਪਰਸਨ ਆਫ ਦ ਈਅਰ | Won | [41] |
2016 | ਐਂਟੀ-ਡਿਫ਼ੇਮੇਸ਼ਨ ਕਮਿਸ਼ਨ | ਮੇਕਿੰਗ ਏ ਡਿਫ਼ਰੈਂਸ | Won | [42] |
2017 | ਲਿਬਰਟੀ ਵਿਕਟੋਰੀਆ | ਯੰਗ ਵੋਲਟੇਅਰ ਐਵਾਰਡ | Won | [43] |
2017 | ਹਿਊਮਨ ਰਾਇਟਸ ਐਵਾਰਡ | ਯੰਗ ਪੀਪਲ' ਜ ਹਿਊਮਨ ਰਾਇਟਸ ਮੈਡਲ | Won | [44] |
2018 | ਅਸਟ੍ਰੇਲੀਅਨ ਆਫ ਦ ਈਅਰ ਐਵਾਰਡ | ਵਿਕਟੋਰੀਅਨ ਯੰਗ ਅਸਟ੍ਰੇਲੀਅਨ ਆਫ ਦ ਈਅਰ | Won | [45] |
2018 | ਯੰਗ ਅਸਟ੍ਰੇਲੀਅਨ ਆਫ ਦ ਈਅਰ | ਨਾਮਜ਼ਦ | [46] | |
2018 | ਅਸਟ੍ਰੇਲੀਅਨ ਐਲਜੀਬੀਟੀਆਈ ਐਵਾਰਡ | ਹੀਰੋ ਆਫ ਦ ਈਅਰ | ਨਾਮਜ਼ਦ | [47] |
2019 | Won | [48] | ||
2019 | ਚੈਨਲ 7 ਯੰਗ ਅਚੀਵਰ ਐਵਾਰਡ | ਵਿਕਟੋਰੀਆ ਯੰਗ ਅਚੀਵਰ ਆਫ ਦ ਈਅਰ | ਨਾਮਜ਼ਦ | |
2019 | ਕ੍ਰਿਏਟ ਚੇਂਜ ਐਵਾਰਡ | Won | [49] | |
2019 | ਪੀਪਲਜ਼ ਚੋਇਸ ਐਵਾਰਡ | ਨਾਮਜ਼ਦ |
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)CS1 maint: archived copy as title (link)
{{cite web}}
: Unknown parameter |dead-url=
ignored (|url-status=
suggested) (help)CS1 maint: archived copy as title (link)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)CS1 maint: archived copy as title (link)
{{cite web}}
: Unknown parameter |dead-url=
ignored (|url-status=
suggested) (help)