ਜੀਨਾ ਵੈਲਨਟਾਈਨ | |
---|---|
ਜਨਮ | ਬਰਵਿਨ, ਪੈਨਸਿਲਵੇਨੀਆ | ਨਵੰਬਰ 9, 1979
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਸਟੈਨਫੋਰਡ ਯੂਨੀਵਰਸਿਟੀ ਪੈਨਸਿਲਵੇਨੀਆ ਯੂਨੀਵਰਸਿਟੀ, ਕੈਲੀਫੋਰਨੀਆ ਕਾਲਜ ਆਫ ਆਰਟ |
ਜੀਨਾ ਵੈਲਨਟਾਈਨ (ਜਨਮ 9 ਨਵੰਬਰ 1979, ਬਰਵਿਨ, ਪੈਨਸਿਲਵੇਨੀਆ ਵਿੱਚ ) ਇੱਕ ਸਮਕਾਲੀ ਅਮਰੀਕੀ ਵਿਜ਼ੂਅਲ ਕਲਾਕਾਰ ਹੈ ਜਿਸਦਾ ਕੰਮ ਅਮਰੀਕੀ ਲੋਕ ਕਲਾਕਾਰਾਂ ਦੀਆਂ ਤਕਨੀਕਾਂ ਅਤੇ ਰਣਨੀਤੀਆਂ ਤੋਂ ਜਾਣੂ ਹੈ। ਉਹ ਇਤਿਹਾਸ ਚਿਤਰਣ ਲਈ ਕਈ ਕਿਸਮਾਂ ਦੇ ਮੀਡੀਆ ਦੀ ਵਰਤੋਂ ਕਰਦੀ ਹੈ- ਜਿਸ ਵਿੱਚ ਡਰਾਇੰਗ, ਪੇਪਰਮੇਕਿੰਗ, ਫਾਉਂਡ-ਆਬਜੈਕਟ ਕੋਲਾਜ ਅਤੇ ਰੈਡੀਕਲ ਆਰਕਾਈਵ ਸ਼ਾਮਿਲ ਹਨ।[1] [2]
ਵੈਲਨਟਾਈਨ ਨੇ ਪੈਨਸਿਲਵੇਨੀਆ ਯੂਨੀਵਰਸਿਟੀ ਅਤੇ ਕਲਾ ਦੇ ਕੈਲੀਫੋਰਨੀਆ ਕਾਲਜ ਤੋਂ ਪੜ੍ਹਨ ਤੋਂ ਬਾਅਦ ਸਟੈਨਫੋਰਡ ਯੂਨੀਵਰਸਿਟੀ ਤੋਂ ਐਮ.ਐਫ.ਏ. ਹਾਸਿਲ ਕੀਤੀ। ਉਸਨੇ ਕਾਰਨੇਗੀ ਮੇਲਨ ਯੂਨੀਵਰਸਿਟੀ ਤੋਂ ਬੀ.ਐੱਫ.ਏ. ਅਤੇ ਫਰਾਂਸ ਦੇ ਲਕੋਸਟ ਸਕੂਲ ਤੋਂ ਪੜ੍ਹਾਈ ਕੀਤੀ।[3]
ਜੀਨਾ ਵੈਲਨਟਾਈਨ ਸ਼ਿਕਾਗੋ ਤੋਂ ਹੈ, ਜਿੱਥੇ ਉਹ ਸ਼ਿਕਾਗੋ ਦੇ ਸਕੂਲ ਆਫ ਆਰਟ ਇੰਸਟੀਚਿਊਟ ਵਿੱਚ ਪ੍ਰਿੰਟਮੀਡੀਆ ਦੀ ਇੱਕ ਸਹਾਇਕ ਪ੍ਰੋਫੈਸਰ ਹੈ।[4] ਪਹਿਲਾਂ ਉਹ ਯੂ.ਐਨ.ਸੀ ਚੈਪਲ ਹਿੱਲ ਵਿਖੇ ਆਰਟ ਦੀ ਇਕ ਸਹਾਇਕ ਪ੍ਰੋਫੈਸਰ ਸੀ। ਉਸ ਦੀਆਂ ਪ੍ਰਦਰਸ਼ਨੀਆਂ ਦ ਡਰਾਇੰਗ ਸੈਂਟਰ, [5] ਹਰਲਮ ਦੇ ਸਟੂਡੀਓ ਮਿਊਜ਼ੀਅਮ, [6] ਸੀ.ਯੂ.ਈ.ਫਾਊਡੇਸ਼ਨ, [7] ਏਲਿਜ਼ਾਬੇਥ ਫਾਊਡੇਸ਼ਨ, [8] ਪੈਟਰਿਕਾ ਸਵੀਟੋ ਗੈਲਰੀ, ਫਲੇਸ਼ਰ-ਓਲਮਨਗੈਲਰੀ, [9] ਮਾਰਲਬਰੂ ਗੈਲਰੀ, [10] ਓਗਿਲਵੀ ਗੈਲਰੀ, ਅਤੇ 21ਸੀ ਮਿਊਜ਼ੀਅਮ ਹੋਟਲ (ਡਰਹਮ) ਆਦਿ ਵਿਚ ਹੋਈਆਂ ਹਨ।[11]
ਉਸਨੇ ਪੈਰਿਸ ਵਿਚ ਐਟਲਾਂਟਿਕ ਸੈਂਟਰ ਫਾੱਰ ਆਰਟਸ, ਵੂਮਨ ਸਟੂਡੀਓ ਵਰਕਸ਼ਾਪ, ਸਕਲਪਚਰ ਸਪੇਸ, ਸਕੋਹੇਗਨ ਸਕੂਲ ਆਫ਼ ਪੇਂਟਿੰਗ ਐਂਡ ਸਕਲਪਚਰ, ਸੈਂਟਾ ਫੇ ਆਰਟ ਇੰਸਟੀਚਿਊਟ ਅਤੇ ਪੈਰਿਸ ਵਿਚ ਸੀਟੀ ਇੰਟਰਨੈਸ਼ਨੇਲ ਡੇਸ ਆਰਟਸ ਦੇ ਨਿਵਾਸ ਸਥਾਨਾਂ ਵਿਚ ਹਿੱਸਾ ਲਿਆ ਹੈ।
2011 ਵਿਚ ਉਸਨੇ ਟਿਕਟ ਟੂ ਦ ਅਨਨੋਨ ਪ੍ਰਕਾਸ਼ਤ ਕੀਤਾ, ਜੋ ਸਵਿਸ ਆਊਟਸਾਈਡਰ ਕਲਾਕਾਰ ਅਲੋਇਸ ਕੋਰਬਾਜ਼ ਦੇ ਕੰਮ ਦਾ ਅਨੁਵਾਦ ਸੀ।[12] ਇਹ ਕਿਤਾਬ ਸਟੈਫਨੀ ਜੈਮਿਸਨ ਦੀ ਭਵਿੱਖ ਯੋਜਨਾ ਅਤੇ ਪ੍ਰੋਗਰਾਮ ਦੇ ਹਿੱਸੇ ਵਜੋਂ ਪ੍ਰਕਾਸ਼ਤ ਕੀਤੀ ਗਈ ਸੀ, ਜੋ ਰੰਗਾਂ ਦੇ ਵਿਜ਼ੂਅਲ ਕਲਾਕਾਰਾਂ ਦੁਆਰਾ ਸਾਹਿਤਕ ਰਚਨਾਵਾਂ ਪ੍ਰਕਾਸ਼ਤ ਕਰਨ ਲਈ ਪ੍ਰੋਜੈਕਟ ਸੀ।[13]
ਉਸਨੂੰ ਜੋਨ ਮਿਸ਼ੇਲ ਐਮ.ਐਫ.ਏ. ਗ੍ਰਾਂਟ, [14] ਇੱਕ ਸੈਨ ਫ੍ਰਾਂਸਿਸਕੋ ਆਰਟਸ ਕਮਿਸ਼ਨ ਫੈਲੋਸ਼ਿਪ [15] ਅਤੇ ਕਰੀਏਟਿਵ ਕੈਪੀਟਲ ਇਮਰਜਿੰਗ ਫੀਲਡਜ਼ ਅਵਾਰਡ ਮਿਲਿਆ ਹੈ।[16] ਉਸ ਦੀ ਕਲਾ 2015 ਦੀਆਂ ਗਰਮੀਆਂ ਦੇ 'ਸਾਉਥਰਨ ਕਲਚਰਜ਼' ਦੇ ਕਵਰ ਉੱਤੇ ਵੀ ਪ੍ਰਦਰਸ਼ਿਤ ਕੀਤੀ ਗਈ ਹੈ।[17][18]
ਵੈਲਨਟਾਈਨ ਨੇ 2005 ਵਿਚ ਕਲਾਕਾਰ ਹੀਦਰ ਹਾਰਟ ਦੇ ਨਾਲ ਬਲੈਕ ਲੰਚ ਟੇਬਲ [19] ਦੀ ਸਹਿ-ਸਥਾਪਨਾ ਕੀਤੀ।[20] ਚੱਲ ਰਿਹਾ ਇਹ ਪ੍ਰੋਜੈਕਟ ਮੌਖਿਕ ਪੁਰਾਲੇਖ, ਸੈਲੂਨ ਅਤੇ ਵਿਕੀਪੀਡੀਆ ਐਡਿਟ-ਆ-ਥਾਨ ਬਣਾਉਂਦਾ ਹੈ।
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite book}}
: CS1 maint: unrecognized language (link)