ਜੇਚ ਦੋਆਬ ਨੂੰ ਪਾਕਿਸਤਾਨੀ ਪੰਜਾਬ ਦੇ ਪੰਜਾਬ ਦੇ ਮੁੱਖ ਖੇਤਰ ਦੇ ਇੱਕ ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਪੁਰਾਤਨ ਸਮੇਂ ਵਿੱਚ ਪੰਜਾਬ ਦਾ ਨਾਂ ਪੰਜ ਆਬਾਂ ਮਤਲਬ ਇੱਥੇ ਮੌਜੂਦ ਪੰਜ ਦਰਿਆਵਾਂ ਕਰਕੇ ਪਿਆ। ਜੇਚ ਦੋਆਬ ਜੇਹਲਮ ਅਤੇ ਚਨਾਬ ਦਰਿਆਵਾਂ ਦੇ ਵਿਚਲੇ ਇਲਾਕੇ ਵਿੱਚ ਵਸਦਾ ਹੈ।[1] ਇਹ ਕਸ਼ਮੀਰ ਦੇ ਦੱਖਣੀ ਕੰਢੇ ਤੱਕ ਫੈਲਿਆ ਹੋਇਆ ਹੈ। ਇਸ ਖੇਤਰ ਵਿੱਚ ਸੰਘਣੀ ਆਬਾਦੀ ਹੈ ਅਤੇ ਪੰਜਾਬ ਦੇ ਕੁਝ ਮੁੱਖ ਸ਼ਹਿਰ ਵੀ ਸ਼ਾਮਿਲ ਹਨ ਜਿਵੇਂ ਕਿ ਗੁਜਰਾਤ, ਮਲਕਵਾਲ, ਸ਼ਾਹਪੁਰ, ਫਲੀਆ, ਸਰਾਇ ਆਲਮਗੀਰ, ਖੜੀਆਂ, ਆਦਿ। ਇਸਦਾ ਨਾਂ ਦੋਹਾਂ ਦਰਿਆਵਾਂ ਦੇ ਨਾਂ ਦੇ ਪਹਿਲੇ ਉਚਾਰਖੰਡਾਂ ਨੂੰ ਲੈ ਕੇ ਰੱਖਿਆ ਗਿਆ ਸੀ। ਗੁਜਰਾਤੀ ਅਤੇ ਸ਼ਾਹਪੁਰੀ ਇੱਥੇ ਬੋਲੀ ਜਾਣ ਵਾਲੀਆਂ ਪ੍ਰਮੁੱਖ ਭਾਸ਼ਾਵਾਂ ਹਨ।