ਜੇਨ ਪ੍ਰੈਟ | |
---|---|
![]() | |
ਜਨਮ | |
ਅਲਮਾ ਮਾਤਰ | ਓਬ੍ਰ੍ਲਿਨ ਕਾਲਜ |
ਪੇਸ਼ਾ | ਮੈਗਜ਼ੀਨ ਸੰਪਾਦਕ, ਪਬਲਿਸ਼ਰ |
ਜੀਵਨ ਸਾਥੀ | ਐਂਡਰਿਊ ਸ਼ਾਇਫਰ |
ਬੱਚੇ | 1 |
ਜੇਨ ਪ੍ਰੈਟ (ਜਨਮ 11 ਨਵੰਬਰ, 1962) ਸੈਸੀ ਅਤੇ ਜੇਨ ਦੀ ਬਾਨੀ ਸੰਪਾਦਕ ਹੈ, ਅਤੇ ਐਕਸੋਜੇਨ ਦੀ ਮੌਜੂਦਾ ਸੰਪਾਦਕ ਹੈ।[1][2] ਇਹ ਸੀਰੀਅਸ ਐਕਸਐਮ ਰੇਡੀਓ ਤੇ ਟਾਕ ਸ਼ੋਅ ਜੇਨ ਰੇਡੀਓ ਦੀ ਮੇਜ਼ਬਾਨ ਹੈ।
ਜੇਨ ਪ੍ਰੈਟ ਦਾ ਜਨਮ ਸਾਨ ਫ਼੍ਰਾਂਸਿਸਕੋ, ਕੈਲੀਫੋਰਨੀਆ ਵਿੱਚ ਇੱਕ ਕਲਾਕਾਰ ਸ਼ੇਇਲਾ ਮਾਰਕਸ ਬਲੇਕ, ਡਿਊਕ ਯੂਨੀਵਰਸਿਟੀ ਵਿੱਚ ਕਲਾ ਦੇ ਇੱਕ ਪ੍ਰੋਫ਼ੈਸਰ ਅਤੇ ਚਿੱਤਰਕਾਰ ਵਰਨਨ ਪ੍ਰੈਟ ਕੋਲ ਹੋਇਆ ਸੀ।[3][4] ਇਸ ਦੀ ਮਾਂ ਨਿਊਯਾਰਕ ਦੇ ਕਵੀਨਸ ਸ਼ਹਿਰ ਵਿੱਚ ਵੱਡੀ ਹੋਈ ਅਤੇ ਇਸਦਾ ਨਾਨਾ, ਜੋਸਫ ਮਾਰਕਸ, ਡੱਬਲਡੇ ਪਬਲੀਸਿੰਗ ਕੰਪਨੀ ਦਾ ਉਪ-ਪ੍ਰਧਾਨ ਸੀ। ਉਸਦੇ ਦਾਦਾ ਜੀ ਗੈਥੇਰ ਪ੍ਰੈਟ ਸਨ, ਜੋ ਵਰਜੀਨੀਆ ਯੂਨੀਵਰਸਿਟੀ ਵਿੱਚ ਇੱਕ ਪੈਰਾਨਾਰਮਲ ਮਨੋ-ਵਿਗਿਆਨ ਖੋਜਕਾਰ ਸਨ। ਜੇਨ ਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ ਜਦੋਂ ਇਹ 13 ਸਾਲ ਦੀ ਸੀ। ਉਹ ਉੱਤਰੀ ਕੈਰੋਲੀਨਾ ਦੇ ਡਰਹਮ, ਵਿੱਚ ਵੱਡੀ ਹੋਈ ਅਤੇ 15 ਸਾਲ ਦੀ ਉਮਰ ਵਿੱਚ ਐਂਡੋਵਰ, ਮੈਸੇਚਿਉਸੇਟਸ ਵਿੱਚ ਫਿਲੀਪਸ ਅਕੈਡਮੀ ਵਿੱਚ ਦਾਖ਼ਲਾ ਲਿਆ। ਫਿਲੀਪਸ ਅਕੈਡਮੀ ਤੋਂ ਗ੍ਰੈਜੁਏਸ਼ਨ ਤੋਂ ਬਾਅਦ, ਪ੍ਰੈਟ ਓਬ੍ਰ੍ਲਿਨ, ਓਹਿਓ ਦੇ ਓਬ੍ਰ੍ਲਿਨ ਕਾਲਜ ਵਿੱਚ ਦਾਖ਼ਿਲਾ ਲਿਆ, ਜਿੱਥੇ ਇਸਨੇ ਆਧੁਨਿਕ ਨਾਚ ਨਾਲ ਸੰਚਾਰ ਵਿੱਚ ਇੱਕ ਡਿਗਰੀ ਪ੍ਰਾਪਤ ਕੀਤੀ।
ਜੇਨ ਪ੍ਰੈਟ ਅਤੇ ਅਭਿਨੇਤਾ/ਲੇਖਕ ਐਂਡਰਿਊ ਸ਼ਾਇਫਰ ਦੀ ਇੱਕ ਧੀ, ਸ਼ਾਰਲੈਟ ਜੇਨ (ਜਨਮ ਦਸੰਬਰ, 2002), ਹੈ।[5]
{{cite web}}
: Italic or bold markup not allowed in: |publisher=
(help)
{{cite news}}
: |access-date=
requires |url=
(help); Italic or bold markup not allowed in: |publisher=
(help)|access-date=
requires |url=
(help)