ਜੈ ਗੋਸਵਾਮੀ | |
---|---|
ਜਨਮ | ਰਾਣਾਘਾਟ, ਨਾਦੀਆ, ਪੱਛਮੀ ਬੰਗਾਲ | 10 ਨਵੰਬਰ 1954
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਕਵੀ |
ਲਈ ਪ੍ਰਸਿੱਧ | ਕਵਿਤਾ, ਸਾਹਿਤ |
ਜੀਵਨ ਸਾਥੀ | ਕਬੇਰੀ ਗੋਸਵਾਮੀ |
ਜੈ ਗੋਸਵਾਮੀ (ਬੰਗਾਲੀ: জয় গোস্বামী গোস্বামী) ; ਜਨਮ 1954) ਇੱਕ ਭਾਰਤੀ ਕਵੀ ਹੈ।[1] ਗੋਸਵਾਮੀ ਬੰਗਾਲੀ ਵਿੱਚ ਲਿਖਦਾ ਹੈ ਅਤੇ ਆਪਣੀ ਪੀੜ੍ਹੀ ਦੇ ਸਭ ਤੋਂ ਮਹੱਤਵਪੂਰਨ ਬੰਗਾਲੀ ਕਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਜੈ ਦਾ ਜਨਮ 10 ਨਵੰਬਰ 1954 ਨੂੰ ਕੋਲਕਾਤਾ ਵਿੱਚ ਹੋਇਆ ਸੀ। ਉਸਦਾ ਪਰਿਵਾਰ ਜਲਦੀ ਹੀ ਰਾਣਾਘਾਟ, ਨਾਡੀਆ ਪੱਛਮੀ ਬੰਗਾਲ ਚਲਾ ਗਿਆ ਅਤੇ ਉਹ ਉਦੋਂ ਤੋਂ ਉਥੇ ਹੀ ਰਹਿ ਰਿਹਾ ਹੈ। ਗੋਸਵਾਮੀ ਨੂੰ ਉਸ ਦੇ ਪਿਤਾ ਮਧੂ ਗੋਸਵਾਮੀ ਨੇ ਕਵਿਤਾ ਦੇ ਖੇਤਰ ਤੋਂ ਜਾਣੂੰ ਕਰਵਾਇਆ ਸੀ ਅਤੇ ਉਸ ਨੂੰ ਉਤਸ਼ਾਹਤ ਕੀਤਾ ਸੀ। ਉਹ ਛੇ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਤੋਂ ਵਿਹੂਣਾ ਹੋ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰ ਨੂੰ ਉਸਦੀ ਅਧਿਆਪਕ ਮਾਤਾ ਨੇ ਚਲਾਇਆ। ਉਸ,ਦੀ ਮਾਂ ਦੀ ਮੌਤ 1984 ਵਿੱਚ ਹੋਈ ਸੀ। ਉਹ ਬਚਪਨ ਤੋਂ ਹੀ ਸੰਗੀਤ ਸੁਣਦਾ ਸੀ। ਸੰਗੀਤ ਦੀ ਧੁਨ ਨੇ ਉਸਨੂੰ ਬਹੁਤ ਆਕਰਸ਼ਤ ਕੀਤਾ। ਇਸ ਖਿੱਚ ਵਿੱਚ ਕਵਿਤਾ ਉਸ ਦੇ ਦਿਲ ਵਿੱਚ ਪੈਦਾ ਹੋਈ। ਛੋਟੀ ਉਮਰ ਵਿੱਚ, ਬਨਲਤਾ ਸੇਨ ਦੀ ਕਵਿਤਾ ਦਾ ਪਾਠ ਸੁਣਿਆ ਅਤੇ ਕਵਿਤਾ ਦੀ ਰਚਨਾ, ਸ਼ੈਲੀ ਅਤੇ ਸਮੱਗਰੀ ਬਾਰੇ ਉਸਦੇ ਰਵਾਇਤੀ ਵਿਚਾਰਾਂ ਵਿੱਚ ਭਾਰੀ ਤਬਦੀਲੀ ਆ ਗਈ।
ਗੋਸਵਾਮੀ ਦੀ ਰਸਮੀ ਸਿੱਖਿਆ ਗਿਆਰਵੀਂ ਜਮਾਤ ਵਿੱਚ ਹੀ ਬੰਦ ਹੋ ਗਈ ਸੀ। ਇਸ ਸਮੇਂ ਤੱਕ ਉਹ ਪਹਿਲਾਂ ਹੀ ਕਵਿਤਾ ਲਿਖਣ ਲੱਗ ਪਿਆ ਸੀ। ਉਸਨੇ ਆਪਣੀ ਪਹਿਲੀ ਕਵਿਤਾ 4-5 ਸਾਲ ਦੀ ਉਮਰ ਵਿੱਚ ਲਿਖੀ ਸੀ। ਉਸਨੇ 3-5 ਸਾਲ ਦੀ ਉਮਰ ਤੋਂ ਬਾਕਾਇਦਾ ਕਵਿਤਾਵਾਂ ਲਿਖਣੀਆਂ ਅਰੰਭ ਕਰ ਦਿੱਤੀਆਂ। ਛੋਟੇ ਰਸਾਲਿਆਂ ਅਤੇ ਪੱਤਰਾਂ ਵਿੱਚ ਲੰਮੇ ਸਮੇਂ ਤੋਂ ਲਿਖਣ ਤੋਂ ਬਾਅਦ, ਆਖਰਕਾਰ ਉਸਦੀ ਲਿਖਤ ਪ੍ਰਭਾਵਸ਼ਾਲੀ ਦੇਸ਼ ਪੱਤਰਕਾ ਵਿੱਚ ਪ੍ਰਕਾਸ਼ਤ ਹੋਈ। ਇਸ ਨਾਲ ਉਸਦੀ ਤੁਰੰਤ ਆਲੋਚਕਾਂ ਵਿੱਚ ਭੱਲ ਬਣ ਗਈ ਅਤੇ ਉਸਦੇ ਪਹਿਲੇ ਕਾਵਿ ਸੰਗ੍ਰਹਿ, ਕ੍ਰਿਸਮਸ ਓ ਸ਼ੀਟਰ ਸੋਨੇਟਗੁਛੋ (ਕ੍ਰਿਸਮਸ ਅਤੇ ਸਿਆਲ ਦੇ ਸੋਨੇਟ) ਪ੍ਰਕਾਸ਼ਤ ਹੋਣ ਤੋਂ ਕਾਫੇ ਬਾਅਦ ਹੋਇਆ। ਉਸ ਨੂੰ ਬੰਗਲਾ ਅਕੈਡਮੀ ਤੋਂ ਅਨੀਤਾ-ਸੁਨੀਲ ਬਾਸੂ ਅਵਾਰਡ, ਅਤੇ 1989 ਵਿੱਚ ਘੁਮੈੱਛੋ, ਝੌਪਟਾ ਲਈ? (ਕੀ ਤੁਸੀਂ ਸੌਂ ਗਏ ਹੋ, ਪਾਈਨ ਪੱਤਾ?) ਲਈ ਅਨੰਦ ਪੁਰਸ਼ਕਾਰ ਅਤੇ ਸਾਹਿਤ ਅਕਾਦਮੀ ਅਵਾਰਡ, 2000 ਉਸ ਦੇ ਕਾਵਿ-ਸੰਗ੍ਰਹਿ ਪਗਲੀ ਤੋਮਰਾ ਸੰਗੇ (ਤੇਰੇ ਨਾਲ, ਹੇ ਪਾਗਲ ਲੜਕੀ) ਲਈ ਪ੍ਰਾਪਤ ਹੋਏ।
ਉਸਦੀ ਪਹਿਲੀ ਕਵਿਤਾਵਾਂ ਦੀ ਕਿਤਾਬ ਕ੍ਰਿਸਮਸ ਓ ਸ਼ੀਟਰ ਸੋਨੇਟਗੁਛੋ, 1976 ਵਿੱਚ ਪ੍ਰਕਾਸ਼ਤ ਹੋਈ ਸੀ। ਇਹ ਅੱਠ ਕਵਿਤਾਵਾਂ ਦਾ ਇੱਕ ਛੋਟਾ ਸੰਗ੍ਰਹਿ ਸੀ। ਆਪਣੀ ਮਾਂ ਦੇ ਪੈਸੇ ਨਾਲ, ਉਸਨੇ ਕਿਤਾਬ ਪ੍ਰਕਾਸ਼ਤ ਕਰਨ 'ਤੇ ਕੁੱਲ 145 ਰੁਪਏ ਖਰਚ ਕੀਤੇ ਸਨ।
ਜਯਾ ਗੋਸਵਾਮੀ (ਜਿਸ ਤਰ੍ਹਾਂ ਉਸਦਾ ਨਾਮ ਲਾਇਬ੍ਰੇਰੀ ਦੀ ਸੂਚੀ ਅਤੇ ਨਾਮ ਅਥਾਰਟੀ ਫਾਈਲ ਵਿੱਚ ਲਿਖਿਆ ਹੋਇਆ ਹੈ) ਦੀਆਂ ਪ੍ਰਕਾਸ਼ਤ ਰਚਨਾਵਾਂ ਲਾਇਬ੍ਰੇਰੀ ਆਫ਼ ਕਾਂਗਰਸ ਕੈਟਾਲਾਗ ਵਿੱਚ ਸੂਚੀਬੱਧ ਕੀਤੀਆਂ ਗਈਆਂ ਹਨ: