ਜੈਦੀਪ ਅਹਲਾਵਤ | |
---|---|
![]() 2022 ਵਿੱਚ ਜੈਦੀਪ | |
ਜਨਮ | [1] ਖਰਕਾਰਾ, ਹਰਿਆਣਾ, ਭਾਰਤ | 8 ਫਰਵਰੀ 1980
ਸਿੱਖਿਆ |
|
ਪੇਸ਼ਾ | Actor |
ਸਰਗਰਮੀ ਦੇ ਸਾਲ | 2008–ਹੁਣ ਤੱਕ |
ਜੀਵਨ ਸਾਥੀ | ਜੋਤੀ ਅਹਲਾਵਤ |
ਜੈਦੀਪ ਅਹਲਾਵਤ ਇੱਕ ਭਾਰਤੀ ਅਦਾਕਾਰ ਹੈ ਜੋ ਹਿੰਦੀ ਫਿਲਮਾਂ ਵਿੱਚ ਕੰਮ ਕਰਦਾ ਹੈ। ਉਸਨੇ 2008 ਵਿੱਚ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ (FTII), ਪੁਣੇ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਅਦਾਕਾਰ ਬਣਨ ਦੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮੁੰਬਈ ਚਲਾ ਗਿਆ। ਉਸਨੇ ਬਾਲੀਵੁੱਡ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਆਕ੍ਰੋਸ਼ (2010) ਫਿਲਮ ਵਿੱਚ ਛੋਟੀ ਭੂਮਿਕਾ ਨਾਲ ਕੀਤੀ ਅਤੇ ਉਸੇ ਸਾਲ, ਉਸਨੇ ਖੱਟਾ ਮੀਠਾ ਨਾਮਕ ਇੱਕ ਵਿਅੰਗ ਕਾਮੇਡੀ ਫਿਲਮ ਵਿੱਚ ਵੀ ਅਭਿਨੈ ਕੀਤਾ। ਇਸ ਫਿਲਮ ਵਿੱਚ ਉਸਨੇ ਇੱਕ ਸਿਆਸਤਦਾਨ ਦੀ ਨਕਾਰਾਤਮਕ ਭੂਮਿਕਾ ਨਿਭਾਈ ਜਿਸਨੂੰ ਫਿਲਮੀ ਹਲਕਿਆਂ ਵਿੱਚ ਸਰਾਹਿਆ ਗਿਆ।
ਹਾਲਾਂਕਿ ਉਹ ਚਟਗਾਂਵ (2011) ਅਤੇ ਰੌਕਸਟਾਰ (2011) ਵਿੱਚ ਛੋਟੀਆਂ ਭੂਮਿਕਾਵਾਂ ਵਿੱਚ ਨਜ਼ਰ ਆਇਆ, ਪਰ ਉਸਨੂੰ ਵੱਡੀ ਸਫਲਤਾ ਗੈਂਗਸ ਆਫ ਵਾਸੇਪੁਰ (2012) ਨਾਲ਼ ਮਿਲੀ, ਜਿਸ ਵਿੱਚ ਉਸਨੇ ਸ਼ਾਹਿਦ ਖਾਨ ਨਾਮਕ ਕਿਰਦਾਰ ਨਿਭਾਇਆ। ਉਸਨੇ 2013 ਵਿੱਚ ਰਿਲੀਜ਼ ਹੋਈ ਹਿੰਦੀ ਫਿਲਮ ਕਮਾਂਡੋ: ਏ ਵਨ ਮੈਨ ਆਰਮੀ ਵਿੱਚ ਖਲਨਾਇਕ ਦੀ ਭੂਮਿਕਾ ਨਿਭਾਈ ਸੀ।
ਉਸ ਤੋਂ ਬਾਅਦ, ਜੈਦੀਪ ਨੇ ਆਤਮਾ (2013), ਗੱਬਰ ਇਜ਼ ਬੈਕ (2015) ਅਤੇ ਮੇਰੂਥੀਆ ਗੈਂਗਸਟਰਸ (2015) ਵਿਸ਼ਵਰੂਪਮ 2 ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਰਾਜ਼ੀ (2018) ਵਿੱਚ ਰਾਅ ਏਜੰਟ ਮੀਰ ਦੇ ਉਸ ਦੇ ਕਿਰਦਾਰ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ। ਐਮਾਜ਼ਾਨ ਪ੍ਰਾਈਮ ਵੈੱਬ ਸੀਰੀਜ਼ ਪਾਤਾਲ ਲੋਕ (2020) ਵਿੱਚ ਦਿੱਲੀ ਪੁਲਿਸ ਇੰਸਪੈਕਟਰ ਹਾਥੀਰਾਮ ਚੌਧਰੀ ਦੀ ਮੁੱਖ ਭੂਮਿਕਾ ਨਿਭਾਉਣ ਨਾਲ ਉਸਨੂੰ ਵਿਆਪਕ ਪਛਾਣ ਮਿਲੀ ਅਤੇ ਇਸ ਲਈ ਉਸਨੂੰ ਡਰਾਮਾ ਲੜੀ ਵਿੱਚ ਪਹਿਲੀ ਵਾਰ ਫਿਲਮਫੇਅਰ ਸਰਵੋਤਮ ਅਭਿਨੇਤਾ ਪੁਰਸ਼ ਮਿਲਿਆ। ਉਹ ਸ਼ਾਹਰੁਖ ਖਾਨ ਦੁਆਰਾ ਬਣਾਈ ਗਈ ਬਾਲੀਵੁੱਡ ਫਿਲਮ ਰਈਸ ਵਿੱਚ ਵੀ ਨਜ਼ਰ ਆਇਆ।[2]
ਜੈਦੀਪ ਦਾ ਜਨਮ ਹਰਿਆਣਾ ਰਾਜ ਦੇ ਰੋਹਤਕ ਜ਼ਿਲੇ ਦੇ ਮਹਿਮ ਪਿੰਡ ਖਰਕੜਾ ਵਿੱਚ ਇੱਕ ਜਾਟ ਪਰਿਵਾਰ ਵਿੱਚ ਹੋਇਆ ਸੀ। ਉਸਨੇ ਹਾਈ ਸਕੂਲ, ਖਰਕੜਾ ਤੋਂ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। । ਉਸਨੇ ਜਾਟ ਕਾਲਜ, ਰੋਹਤਕ ਵਿੱਚ ਪੜ੍ਹਾਈ ਕੀਤੀ। ਆਪਣੀ ਗ੍ਰੈਜੂਏਸ਼ਨ ਤੋਂ ਬਾਅਦ, ਉਸਨੇ ਨੇ 2005 ਵਿੱਚ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿੱਚ ਐਮ.ਏ ਕੀਤੀ। ਉਸਨੇ 2008 ਵਿੱਚ FTII ਤੋਂ ਆਪਣੀ ਐਕਟਿੰਗ ਗ੍ਰੈਜੂਏਸ਼ਨ ਪੂਰੀ ਕੀਤੀ, ਜਿੱਥੇ ਰਾਜਕੁਮਾਰ ਰਾਓ, ਵਿਜੇ ਵਰਮਾ, ਸੰਨੀ ਹਿੰਦੂਜਾ ਵਰਗੇ ਅਭਿਨੇਤਾ ਉਸਦੇ ਸਾਥੀ ਸਨ।
ਜੈਦੀਪ ਨੇ ਛੋਟੀ ਉਮਰ ਵਿੱਚ ਹੀ ਥੀਏਟਰ ਕਰ ਦਿੱਤਾ ਸੀ ਪਰ ਉਹ ਭਾਰਤੀ ਫੌਜ ਦਾ ਅਫਸਰ ਬਣਨਾ ਚਾਹੁੰਦਾ ਸੀ। ਹਾਲਾਂਕਿ, SSB ਇੰਟਰਵਿਊ ਕਲੀਅਰ ਨਾ ਕਰ ਸਕਣ ਤੋਂ ਬਾਅਦ, ਕਈ ਵਾਰ, ਉਸਨੇ ਅਦਾਕਾਰੀ ਵਿੱਚ ਕਦਮ ਰੱਖਿਆ। ਉਹ ਪੰਜਾਬ ਅਤੇ ਹਰਿਆਣਾ ਵਿੱਚ ਸਟੇਜ ਸ਼ੋਅ ਕਰਦਾ ਸੀ।[3] ਉਸਨੇ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ ਹੀ ਐਕਟਿੰਗ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ। 2008 ਵਿੱਚ ਉਹ ਮੁੰਬਈ ਆ ਗਿਆ। ਉਸਨੂੰ ਪਹਿਲੀ ਵਾਰ ਪ੍ਰਿਯਦਰਸ਼ਨ ਦੀ ਖੱਟਾ ਮੀਠਾ (2010) ਵਿੱਚ ਇੱਕ ਨਕਾਰਾਤਮਕ ਕਿਰਦਾਰ ਵਿੱਚ ਦੇਖਿਆ ਗਿਆ ਸੀ। ਉਸੇ ਸਾਲ ਉਹ ਅਜੈ ਦੇਵਗਨ ਦੇ ਨਾਲ ਆਕ੍ਰੋਸ਼ ਵਿੱਚ ਨਜ਼ਰ ਆਇਆ।[4] ਇਸ ਤੋਂ ਬਾਅਦ ਉਸਨੇ ਅਨੁਰਾਗ ਕਸ਼ਯਪ ਦੀ ਗੈਂਗਸ ਆਫ ਵਾਸੇਪੁਰ (2012) ਅਤੇ ਕਮਲ ਹਸਨ ਦੀ ਵਿਸ਼ਵਰੂਪਮ (2012) ਸਮੇਤ ਹੋਰ ਫਿਲਮਾਂ ਕੀਤੀਆਂ।[5] [6] ਗੈਂਗਸ ਆਫ ਵਾਸੇਪੁਰ ਫਿਲਮ ਜੈਦੀਪ ਦੇ ਜੀਵਨ ਵਿੱਚ ਇੱਕ ਮੋੜ ਬਣ ਕੇ ਆਈ, ਕਿਉਂਕਿ ਇਸਦੀ ਸਫਲਤਾ ਨੇ ਉਸਨੂੰ ਭਾਰਤ ਵਿੱਚ ਵੱਡੀ ਸਫਲਤਾ ਪ੍ਰਾਪਤ ਕਰਨ ਵਿੱਚ ਮਦਦ ਕੀਤੀ। ਜੈਦੀਪ ਫਿਰ ਕਮਲ ਹਸਨ ਦੇ ਨਾਲ ਇੱਕ ਤਾਮਿਲ ਜਾਸੂਸੀ ਥ੍ਰਿਲਰ ਫਿਲਮ ਵਿਸ਼ਵਰੂਪਮ ਵਿੱਚ ਨਜ਼ਰ ਆਇਆ, ਜਿਸਨੇ 2013 ਵਿੱਚ ਦੱਖਣ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ। ਇਸੇ ਸਾਲ ਵਿਸ਼ਵਰੂਪ' ਨਾਂ ਦੀ ਇਸ ਫ਼ਿਲਮ ਦਾ ਹਿੰਦੀ ਸੰਸਕਰਣ ਬਣਾਇਆ ਗਿਆ, ਜਿਸ ਨੇ ਉਸ ਨੂੰ ਹੋਰ ਵੀ ਪਛਾਣ ਦਿੱਤੀ। ਉਸਦੀ ਅਦਾਕਾਰੀ ਦੇ ਹੁਨਰ ਅਤੇ ਪ੍ਰਸਿੱਧੀ ਤੋਂ ਪ੍ਰਭਾਵਿਤ ਹੋ ਕੇ, ਕਮਲ ਹਸਨ ਨੇ ਉਸਨੂੰ ਵਿਸ਼ਵਰੂਪਮ 2 ਦੇ ਸੀਕਵਲ ਵਿੱਚ ਵੀ ਸ਼ਾਮਲ ਕੀਤਾ, ਜੋ ਕਿ 2016 ਵਿੱਚ ਰਿਲੀਜ਼ ਹੋਇਆ ਸੀ। ਉਹ ਲੜੀਵਾਰ ਬਾਰਡ ਆਫ਼ ਬਲੱਡ ਵਿੱਚ ਵੀ ਦੇਖਿਆ ਗਿਆ ਸੀ।[7]
ਉਸਨੇ ਅਕਤੂਬਰ 2020 ਵਿੱਚ ਰਿਲੀਜ਼ ਹੋਈ ਬਾਲੀਵੁੱਡ ਫਿਲਮ, ਖਲੀ ਪੀਲੀ ਵਿੱਚ ਇੱਕ ਨਕਾਰਾਤਮਕ ਕਿਰਦਾਰ ਨਿਭਾਇਆ ਸੀ1।[8]