ਜੈਸਿਕਾ ਪਲੱਟ | |||
---|---|---|---|
![]() ਪਲੱਟ 2019 ਦੌਰਾਨ | |||
ਜਨਮ |
ਸਾਰਨੀਆ, ਓਂਟਾਰੀਓ, ਕੈਨੇਡਾ | ਮਈ 8, 1989||
ਕੱਦ | 173 cm (5 ft 8 in) | ||
ਭਾਰ | 70 kg (154 lb; 11 st 0 lb) | ||
Position | ਡਿਫੈਂਸ | ||
Shoots | ਖੱਬਾ | ||
ਪੀ.ਡਬਲਿਊ.ਐਚ.ਪੀ.ਏ. team | ਜੀਟੀਏ ਵੈਸਟ | ||
Played for | ਟੋਰਾਂਟੋ ਫਿਊਰੀਜ਼ | ||
Playing career | 2016–present |
ਜੈਸਿਕਾ ਪਲੱਟ (ਜਨਮ ਮਈ 8, 1989) ਇੱਕ ਕੈਨੇਡੀਅਨ ਸਾਬਕਾ ਪੇਸ਼ੇਵਰ ਆਈਸ ਹਾਕੀ ਖਿਡਾਰੀ ਹੈ, ਜੋ ਪੀ.ਡਬਲਿਊ.ਐਚ.ਪੀ.ਏ. ਨਾਲ ਹੈ ਅਤੇ ਟਰਾਂਸਜੈਂਡਰ ਅਧਿਕਾਰਾਂ ਦੀ ਵਕਾਲਤ ਕਰਦੀ ਹੈ। ਉਹ ਕੈਨੇਡੀਅਨ ਵੂਮਨ ਹਾਕੀ ਲੀਗ (ਸੀ.ਡਬਲਿਊ.ਐਚ.ਐਲ.) ਵਿੱਚ ਟੋਰਾਂਟੋ ਫਿਊਰੀਜ਼ ਲਈ ਖੇਡੀ ਅਤੇ ਹੁਣ ਬੰਦ ਹੋ ਚੁੱਕੀ ਸੀ.ਡਬਲਿਊ.ਐਚ.ਐਲ. ਵਿੱਚ ਖੇਡਣ ਵਾਲੀ ਪਹਿਲੀ ਟਰਾਂਸਜੈਂਡਰ ਔਰਤ ਸੀ।[1][2]
ਪਲੱਟ ਨੂੰ 61ਵੀਂ ਸਮੁੱਚੀ ਚੋਣ[3] ਵਿੱਚ 2016 ਦੀ ਕੈਨੇਡੀਅਨ ਮਹਿਲਾ ਹਾਕੀ ਲੀਗ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ 2016-17 ਸੀਜ਼ਨ ਵਿੱਚ ਇਕ ਖਿਡਾਰੀ ਦੇ ਜ਼ਖਮੀ ਹੋਣ 'ਤੇ ਟੋਰਾਂਟੋ ਫਿਊਰੀਜ਼ ਲਈ ਚਾਰ ਗੇਮਾਂ ਖੇਡਣ ਲਈ ਸੱਦਾ ਦਿੱਤਾ ਗਿਆ ਸੀ।[4] ਅਗਲੇ ਸੀਜ਼ਨ ਦੌਰਾਨ ਉਹ ਫੁੱਲ-ਟਾਈਮ ਖੇਡੀ।[4]
ਪਲੱਟ ਨੇ ਆਪਣਾ ਬਚਪਨ ਬ੍ਰਾਈਟਸ ਗਰੋਵ, ਓਨਟਾਰੀਓ ਵਿੱਚ ਬਿਤਾਇਆ, ਅਤੇ ਇੱਕ ਕੈਥੋਲਿਕ ਸੈਕੰਡਰੀ ਸਕੂਲ ਵਿੱਚ ਪੜ੍ਹਾਈ ਕੀਤੀ, ਜਿਸ ਲਈ ਉਸਨੇ ਹਾਕੀ ਖੇਡੀ।[5] ਹਾਈ ਸਕੂਲ ਛੱਡਣ ਤੋਂ ਬਾਅਦ, ਪਲੱਟ ਨੇ ਆਪਣੇ ਪਰਿਵਾਰ ਦੇ ਪੂਰੇ ਸਮਰਥਨ ਨਾਲ, 2012 ਵਿੱਚ ਹਾਰਮੋਨ ਰਿਪਲੇਸਮੈਂਟ ਥੈਰੇਪੀ ਸ਼ੁਰੂ ਕੀਤੀ।[5]
ਉਸਨੇ 2014 ਵਿੱਚ ਵਿਲਫ੍ਰਿਡ ਲੌਰੀਅਰ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਕੈਂਪਸ ਵਿੱਚ ਬੱਚਿਆਂ ਨੂੰ ਆਈਸ ਸਕੇਟ ਸਿਖਾਉਣ ਦਾ ਕੰਮ ਕੀਤਾ। ਪਲੱਟ ਫਿਰ ਹਾਕੀ ਵਿੱਚ ਵਾਪਸ ਆਉਣ ਲਈ ਇੱਕ ਮਨੋਰੰਜਨ ਲੀਗ ਵਿੱਚ ਸ਼ਾਮਲ ਹੋ ਗਈ।[4]
ਖੇਡ ਭਾਈਚਾਰੇ ਦੇ ਸਮਰਥਨ ਤੋਂ ਬਾਅਦ ਪਲੱਟ ਨੇ 10 ਜਨਵਰੀ, 2018 ਨੂੰ ਇੰਸਟਾਗ੍ਰਾਮ ਜਰੀਏ ਐਲਾਨ ਕੀਤਾ ਕਿ ਉਹ ਟਰਾਂਸਜੈਂਡਰ ਹੈ।[6] ਪਲੱਟ ਪਹਿਲੀ ਪੇਸ਼ੇਵਰ ਮਹਿਲਾ ਹਾਕੀ ਖਿਡਾਰਨ ਸੀ, ਜੋ ਟਰਾਂਸਜੈਂਡਰ ਔਰਤ ਦੇ ਰੂਪ ਵਿੱਚ ਸਾਹਮਣੇ ਆਈ ਅਤੇ ਮਹਿਲਾ ਹਾਕੀ ਲੀਗ ਨੈਸ਼ਨਲ ਵਿੱਚ ਖੇਡਦੇ ਹੋਏ ਅਕਤੂਬਰ 2016 ਵਿੱਚ ਹੈਰੀਸਨ ਬਰਾਊਨ ਦੁਆਰਾ ਇੱਕ ਟਰਾਂਸਜੈਂਡਰ ਪੁਰਸ਼ ਵਜੋਂ ਘੋਸ਼ਣਾ ਕਰਨ ਤੋਂ ਬਾਅਦ, ਟਰਾਂਸਜੈਂਡਰ[7] ਰੂਪ ਵਿੱਚ ਸਾਹਮਣੇ ਆਉਣ ਵਾਲੀ ਪੇਸ਼ੇਵਰ ਔਰਤਾਂ ਦੀ ਦੂਜੀ ਖਿਡਾਰਨ ਬਣੀ।[8] ਪਲੱਟ ਨੇ ਸੂਤਰਾਂ ਨੂੰ ਦੱਸਿਆ ਕਿ ਬ੍ਰਾਊਨ ਨੇ ਉਸਦੀ ਪਛਾਣ ਦਾ ਐਲਾਨ ਕਰਨ ਦੇ ਫੈਸਲੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ।[3]
ਸਤੰਬਰ 2018 ਵਿੱਚ ਪਲੱਟ ਨੂੰ ਕੈਨੇਡਾ ਦੀਆਂ ਪ੍ਰਭਾਵ ਵਾਲੀਆਂ ਔਰਤਾਂ ਵਿੱਚੋਂ ਇੱਕ "ਟੋਪ 25 ਵਿਮਨ ਆਫ ਇਨਫਲੁਏਂਸ 2018" ਵਜੋਂ ਮਾਨਤਾ ਦਿੱਤੀ ਗਈ ਸੀ।[6]
ਰੋਜਾਨਾ ਸੀਜ਼ਨ | ਪਲੇਆਫ | |||||||||||||
---|---|---|---|---|---|---|---|---|---|---|---|---|---|---|
ਸੀਜ਼ਨ | ਟੀਮ | ਲੀਗ | ਜੀ.ਪੀ | ਜੀ | ਏ | ਅੰਕ | ਪੀ.ਆਈ.ਐਮ | ਜੀ.ਪੀ | ਜੀ | ਏ | ਅੰਕ | ਪੀ.ਆਈ.ਐਮ | ||
2016-17 | ਟੋਰਾਂਟੋ ਫਿਊਰੀਜ਼ | ਸੀ.ਡਬਲਿਊ.ਐਚ.ਐਲ | 4 | 0 | 0 | 0 | 0 | - | - | - | - | - | ||
2017-18 | ਟੋਰਾਂਟੋ ਫਿਊਰੀਜ਼ | ਸੀ.ਡਬਲਿਊ.ਐਚ.ਐਲ. | 27 | 2 | 0 | 2 | 14 | - | - | - | - | - | ||
2018-19 | ਟੋਰਾਂਟੋ ਫਿਊਰੀਜ਼ | ਸੀ.ਡਬਲਿਊ.ਐਚ.ਐਲ. | 18 | 0 | 1 | 1 | 0 | - | - | - | - | - | ||
2019-20 | ਜੀਟੀਏ ਵੈਸਟ | ਪੀ.ਡਬਲਿਊ.ਐਚ.ਪੀ.ਏ | - | - | - | - | - | - | - | - | - | - | ||
2020-21 | ਜੀਟੀਏ ਵੈਸਟ | ਪੀ.ਡਬਲਿਊ.ਐਚ.ਪੀ.ਏ | - | - | - | - | - | - | - | - | - | - | ||
ਸੀ.ਡਬਲਿਊ.ਐਚ.ਐਲ. ਕੁੱਲ | 49 | 2 | 1 | 3 | 14 | - | - | - | - | - |
{{cite web}}
: Unknown parameter |dead-url=
ignored (|url-status=
suggested) (help)
{{cite web}}
: CS1 maint: numeric names: authors list (link)