ਜੱਸ ਮਾਣਕ | |
---|---|
ਜਨਮ ਦਾ ਨਾਮ | ਜਸਪ੍ਰੀਤ ਸਿੰਘ ਮਾਣਕ |
ਜਨਮ | [1] | 12 ਫਰਵਰੀ 1999
ਮੂਲ | ਪੰਜਾਬ |
ਵੰਨਗੀ(ਆਂ) | |
ਸਾਲ ਸਰਗਰਮ | 2017–ਹੁਣ ਤੱਕ |
ਲੇਬਲ |
|
ਵੈਂਬਸਾਈਟ | Jass Manak ਇੰਸਟਾਗ੍ਰਾਮ ਉੱਤੇ |
ਜੱਸ ਮਾਣਕ[2] (ਜਨਮ 12 ਫਰਵਰੀ 1999) ਇੱਕ ਭਾਰਤੀ ਪੰਜਾਬੀ ਗਾਇਕ ਅਤੇ ਗੀਤਕਾਰ ਹੈ।[3][4][5] ਉਹ ਮੁੱਖ ਤੌਰ ਤੇ ਆਪਣੇ' 'ਪਰਾਡਾ, ਸੂਟ ਪੰਜਾਬੀ, ਲਹਿੰਗਾ, ਵਿਆਹ ਅਤੇ ਬੌਸ ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ।[6] ਉਸ ਦਾ ਸਿੰਗਲ "ਲਹਿੰਗਾ" ਯੂਕੇ ਏਸ਼ੀਅਨ ਸੰਗੀਤ ਚਾਰਟ ਅਤੇ ਗਲੋਬਲ ਯੂਟਿਊਬ ਹਫਤਾਵਾਰੀ ਚਾਰਟ ਤੇ ਵੀ ਪ੍ਰਦਰਸ਼ਿਤ ਹੋਇਆ ਹੈ।[7]
ਜੱਸ ਮਾਣਕ ਨੇ ਆਪਣੀ ਗਾਇਕੀ ਕਰੀਅਰ ਦੀ ਸ਼ੁਰੂਆਤ ਗੀਤ "ਯੂ-ਟਰਨ" ਨਾਲ 2017 ਵਿੱਚ ਕੀਤੀ।[8] 2018 ਵਿੱਚ, ਉਸਨੇ "ਵਿਦਾਊਟ ਯੂ" ਜਾਰੀ ਕੀਤਾ ਪਰ ਆਪਣੇ ਗਾਣੇ "ਪਰਾਡਾ" ਨਾਲ ਪ੍ਰਮੁੱਖਤਾ ਹਾਸਲ ਕੀਤੀ ਜੋ ਕਿ ਭਾਰਤ ਵਿੱਚ ਸਭ ਤੋਂ ਵੱਧ ਪ੍ਰਸਾਰਿਤ ਹਿੱਟ ਗੀਤਾਂ ਵਿੱਚੋਂ ਇੱਕ ਹੈ। ਬਾਅਦ ਵਿਚ, ਉਸਨੇ "ਸੂਟ ਪੰਜਾਬੀ" ਅਤੇ "ਬੌਸ" ਵਰਗੇ ਵਪਾਰਕ ਹਿੱਟ ਗੀਤ ਗਾਏ। 2019 ਵਿਚ, ਉਸਨੇ ਆਪਣੀ ਐਲਬਮ "ਏਜ 19" ਜਾਰੀ ਕੀਤੀ। ਉਸੇ ਸਾਲ ਉਸਨੇ ਪੰਜਾਬੀ ਫਿਲਮ "ਸਿਕੰਦਰ 2" ਲਈ "ਰੱਬ ਵਾਂਗੂ" ਅਤੇ "ਬੰਦੂਕ" ਗਾਇਆ। ਉਸ ਦਾ ਸਿੰਗਲ ਟਰੈਕ "ਲਹਿੰਗਾ" ਗਲੋਬਲ ਅਤੇ ਭਾਰਤੀ ਯੂਟਿਊਬ ਸੰਗੀਤ ਦੇ ਹਫਤਾਵਾਰੀ ਚਾਰਟ ਵਿੱਚ ਕ੍ਰਮਵਾਰ 22 ਵੇਂ ਅਤੇ 5 ਵੇਂ ਨੰਬਰ 'ਤੇ ਸੀ।[7][9] ਜੱਸ ਯੂਟਿਊਬ 'ਤੇ ਪੰਜਾਬ ਵਿੱਚ ਇੱਕ ਸਭ ਤੋਂ ਵੱਧ ਸੁਣੇ ਜਾਣ ਵਾਲੇ ਕਲਾਕਾਰਾਂ ਵਿਚੋਂ ਇੱਕ ਹੈ।[10] ਜੱਸ ਮਾਣਕ ਸੰਗੀਤ ਦੇ ਲੇਬਲ ਗੀਤ ਐਮਪੀ 3 ਨਾਲ ਜੁੜਿਆ ਹੋਇਆ ਹੈ,ਉਸਨੇ ਹਾਲ ਹੀ ਆਪਣਾ ਨਵਾਂ ਸਿੰਗਲ 'ਸ਼ਾਪਿੰਗ' ਜਾਰੀ ਕੀਤਾ।
ਜੱਸ ਮਾਣਕ ਉਸ ਦੀ ਸ਼ੁਰੂਆਤ ਐਲਬਮ ਏਜ 19 ਅਤੇ ਆਪਣੇ ਸਿੰਗਲ ਜਿਵੇਂ ਕਿ ਪਰਾਡਾ, ਲਹਿੰਗਾ, ਬੌਸ, ਵਿਆਹ ਖੁਦ ਲਿਖੇ ਹਨ। ਉਸਨੇ ਗਾਇਕ ਕਰਨ ਰੰਧਾਵਾ ਅਤੇ ਨਿਸ਼ਾਨ ਭੁੱਲਰ ਲਈ ਗੀਤ ਵੀ ਲਿਖੇ ਸਨ, 2019 ਵਿੱਚ ਜੱਸ ਮਾਣਕ ਨੇ ਜੱਸੀ ਗਿੱਲ ਲਈ ਸੁਰਮਾ ਕਲਾ ਵੀ ਲਿਖਿਆ ਸੀ।[11]\
{{cite web}}
: |archive-date=
/ |archive-url=
timestamp mismatch; 28 ਦਸੰਬਰ 2019 suggested (help)
{{cite web}}
: Unknown parameter |dead-url=
ignored (|url-status=
suggested) (help)