ਨਿੱਜੀ ਜਾਣਕਾਰੀ | |
---|---|
ਰਾਸ਼ਟਰੀਅਤਾ | ਭਾਰਤੀ |
ਜਨਮ | 3 ਫਰਵਰੀ 1999 |
ਖੇਡ | |
ਦੇਸ਼ | ਭਾਰਤੀ |
ਖੇਡ | ਓਲੰਪਿਕ ਵੇਟਲਿਫਟਿੰਗ |
ਇਵੈਂਟ | –45 ਕਿੱਲੋ |
ਕਲੱਬ | ਸੂਚੀ |
ਝਿੱਲੀ ਦਲਬੇਹਰਾ (ਜਨਮ 3 ਫਰਵਰੀ 1999) ਇੱਕ ਭਾਰਤੀ ਵੇਟਲਿਫਟਰ ਹੈ। 2021 ਵਿੱਚ ਉਸਨੇ ਤਾਸ਼ਕੰਦ ਵਿੱਚ ਆਯੋਜਿਤ 2020 ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ 45 ਕਿਲੋ ਵਰਗ ਵਿੱਚ ਹਿੱਸਾ ਲਿਆ। ਉਸਨੇ ਸਾਰੀਆਂ ਲਿਫਟਾਂ ਵਿੱਚ ਸੋਨ ਤਗਮੇ ਜਿੱਤੇ।[1] 2019 ਵਿੱਚ ਉਸਨੇ 2019 ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। [2] ਉਸਨੇ ਦੱਖਣੀ ਏਸ਼ੀਆਈ ਖੇਡ 2019 ਵਿੱਚ ਔਰਤਾਂ ਦੇ 45 ਕਿਲੋ ਭਾਰ ਵਰਗ ਵਿੱਚ ਗੋਲਡ ਮੈਡਲ ਜਿੱਤਿਆ।
ਉਸਨੇ ਤਾਸ਼ਕੰਦ, ਉਜ਼ਬੇਕਿਸਤਾਨ ਵਿੱਚ ਆਯੋਜਿਤ 2021 ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਔਰਤਾਂ ਦੇ 49 ਕਿਲੋਗ੍ਰਾਮ ਮੁਕਾਬਲੇ ਵਿੱਚ ਹਿੱਸਾ ਲਿਆ। 2021 ਕਾਮਨਵੈਲਥ ਵੇਟਲਿਫਟਿੰਗ ਚੈਂਪੀਅਨਸ਼ਿਪ ਵੀ ਉਸੇ ਸਮੇਂ ਆਯੋਜਿਤ ਕੀਤੀ ਗਈ ਸੀ ਅਤੇ ਉਸਦੇ ਕੁੱਲ ਨਤੀਜੇ ਨੇ ਉਸਨੂੰ ਇਸ ਈਵੈਂਟ ਵਿੱਚ ਚਾਂਦੀ ਦਾ ਤਗਮਾ ਦਿਵਾਇਆ ਸੀ।[3][4]