ਟਰਿਸਟਾਨ ਹੈਰਿਸ | |
---|---|
ਅਲਮਾ ਮਾਤਰ | ਸਟੈਨਫ਼ੋਰਡ ਯੂਨੀਵਰਸਿਟੀ |
ਵੈੱਬਸਾਈਟ | www |
ਟਰਿਸਟਾਨ ਹੈਰਿਸ (ਅੰਗਰੇਜ਼ੀ: Tristan Harris) ਮਾਨਵ ਹਿਤੈਸ਼ੀ ਤਕਨਾਲੋਜੀ ਲਈ ਕੇਂਦਰ ਦਾ ਪ੍ਰਧਾਨ ਅਤੇ ਸਹਿ-ਸੰਸਥਾਪਕ ਹੈ।[1][2] ਇਸ ਤੋਂ ਪਹਿਲਾਂ, ਇਸਨੇ ਗੂਗਲ ਵਿਖੇ ਡਿਜ਼ਾਇਨ ਨੈਤਿਕਤਾ ਵਿਗਿਆਨੀ ਵਜੋਂ ਕੰਮ ਕੀਤਾ।[3] ਇਸਨੇ ਸਟੈਨਫੋਰਡ ਤੋਂ ਆਪਣੀ ਡਿਗਰੀਆਂ ਲਈਆਂ, ਜਿੱਥੇ ਉਸਨੇ ਮਨੁੱਖੀ ਪ੍ਰੇਰਣਾ ਦੇ ਨੈਤਿਕਤਾ ਦਾ ਅਧਿਐਨ ਕੀਤਾ।[4]
ਇਸਦਾ ਪਾਲਣ ਪੋਸ਼ਣ ਸਾਨ ਫ੍ਰਾਂਸਿਸਕੋ ਬੇ ਏਰੀਆ ਵਿਖੇ ਇਸਦੀ ਇੱਕਲੀ ਮਾਂ ਦੁਆਰਾ ਕੀਤਾ ਗਿਆ। ਬਾਅਦ ਵਿਚ, ਉਸਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਦੀ ਬੈਚਲਰ ਦੀ ਪੜ੍ਹਾਈ ਕੀਤੀ, ਅਤੇ ਇਸ ਦੌਰਾਨ ਐਪਲ ਇੰਕ. ਨਾਲ ਇੰਟਰਨਸ਼ਿਪ ਕੀਤੀ। ਬਾਅਦ ਵਿੱਚ ਇਸਨੇ ਸਟੈਨਫੋਰਡ ਵਿਖੇ ਮਾਸਟਰ ਦੀ ਡਿਗਰੀ ਸ਼ੁਰੂ ਕੀਤੀ, ਜਿੱਥੇ ਇਹ ਬੀ.ਜੇ. ਫੌਗ ਦੀ ਪਰਸੁਏਸਿਵ ਟੈਕਨਾਲੌਜੀ ਲੈਬ ਵਿੱਚ ਸ਼ਾਮਲ ਹੋਇਆ। ਇਸਨੇ ਵਿਹਾਰ ਤਬਦੀਲੀ ਦੇ ਮਨੋਵਿਗਿਆਨ ਦਾ ਅਧਿਐਨ ਕੀਤਾ।[5] ਹੈਰਿਸ ਇੰਸਟਾਗ੍ਰਾਮ ਦੇ ਇਕ ਬਾਨੀ, ਕੇਵਿਨ ਸਿਸਟ੍ਰੋਮ ਦਾ ਸਹਿਪਾਠੀ ਸੀ, ਅਤੇ ਇਸਨੇ ਦੂਜੇ ਬਾਨੀ ਮਾਈਕ ਕਰੀਜ਼ਰ ਨਾਲ ਇੱਕ ਡੈਮੋ ਐਪਲੀਕੇਸ਼ਨ ਬਣਾਉਣ ਵਿੱਚ ਮਦਦ ਕੀਤੀ ਸੀ।[6]
2007 ਵਿੱਚ ਹੈਰਿਸ ਨੇ ਸਟੈਨਫੋਰਡ ਵਿੱਚ ਮਾਸਟਰ ਦੀ ਪੜ੍ਹਾਈ ਵਿਚਕਾਰ ਹੀ ਛੱਡ ਦਿੱਤੀ।[5] ਇਸਨੇ "ਐਪਚਰ" ਨਾਂ ਦੀ ਇੱਕ ਕੰਪਨੀ ਸ਼ੁਰੂ ਕੀਤੀ ਜੋ ਵੈੱਬ ਉੱਤੇ ਤੁਰੰਤ ਸਮਗਰੀ ਲੱਭਣ ਉੱਤੇ ਕੇਂਦਰਿਤ ਸੀ।[7][8] ਗੂਗਲ ਨੇ ਹੈਰਿਸ ਦੀ ਕੰਪਨੀ ਐਪਚਰ ਨੂੰ 2011 ਵਿੱਚ ਖ਼ਰੀਦ ਲਿਆ ਅਤੇ ਇਹ ਗੂਗਲ ਇਨਬੌਕਸ ਉੱਤੇ ਕੰਮ ਕਰਨ ਲੱਗਿਆ।
ਫਰਵਰੀ 2013 ਵਿਚ ਗੂਗਲ ਵਿਚ ਕੰਮ ਕਰਦਿਆਂ, ਹੈਰਿਸ ਨੇ ਆਪਣੇ ਕੁਝ ਕੁ ਸਹਿਕਰਮੀਆਂ ਨੂੰ ਇੱਕ ਪ੍ਰੈਜ਼ੈਨਟੇਸ਼ਨ ਭੇਜੀ ਜਿਸਦਾ ਸਿਰਲੇਖ ਸੀ "ਉਪਭੋਗਤਾਵਾਂ ਦੇ ਧਿਆਨ ਦੀ ਕਦਰ ਕਰਦਿਆਂ ਉਹਨਾਂ ਦਾ ਘੱਟੋ-ਘੱਟ ਧਿਆਨ ਭਟਕਾਉਣ ਲਈ ਇੱਕ ਹੋਕਾ"। ਉਸ ਪ੍ਰੈਜ਼ੈਨਟੇਸ਼ਨ ਵਿਚ, ਹੈਰਿਸ ਨੇ ਸੁਝਾਅ ਦਿੱਤਾ ਕਿ ਗੂਗਲ, ਐਪਲ ਅਤੇ ਫੇਸਬੁੱਕ ਨੂੰ “ਇਕ ਵੱਡੀ ਜ਼ਿੰਮੇਵਾਰੀ ਮਹਿਸੂਸ” ਕਰਨੀ ਚਾਹੀਦੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਮਨੁੱਖਤਾ ਆਪਣੇ ਦਿਨ ਸਮਾਰਟਫ਼ੋਨ ਵਿੱਚ ਡੁੱਬਕੇ ਨਾ ਬਿਤਾਵੇ।[9] 141 ਸਲਾਈਡਾਂ ਵਾਲੀ ਇਸ ਪ੍ਰੈਜ਼ੈਨਟੇਸ਼ਨ ਨੂੰ ਆਖਰਕਾਰ ਹਜ਼ਾਰਾਂ ਗੂਗਲ ਕਰਮਚਾਰੀਆਂ ਨੇ ਵੇਖਿਆ ਅਤੇ ਕੰਪਨੀ ਛੱਡਣ ਦੇ ਬਹੁਤ ਸਮੇਂ ਬਾਅਦ ਕੰਪਨੀ ਦੀਆਂ ਜ਼ਿੰਮੇਵਾਰੀਆਂ ਬਾਰੇ ਗੱਲਬਾਤ ਸ਼ੁਰੂ ਕੀਤੀ।[10] ਐਪਲ, ਵਿਕੀਆ, ਐਪਰਚਰ, ਅਤੇ ਗੂਗਲ ਵਿਖੇ ਕੀਤੇ ਕੰਮ ਕਰਕੇ ਹੈਰਿਸ ਦੇ ਨਾਂ ਕਈ ਪੇਟੈਂਟ ਹਨ।[11]
ਹੈਰਿਸ ਨੇ ਦਸੰਬਰ 2015 ਵਿਚ ਗੂਗਲ ਨੂੰ ਛੱਡ ਦਿੱਤਾ ਅਤੇ ਆਪਣਾ ਸਮਾਂ ਟਾਈਮ ਵੈੱਲ ਸਪੈਂਟ ਨਾਮਕ ਗ਼ੈਰ-ਮੁਨਾਫ਼ਾ ਸੰਸਥਾ ਉੱਤੇ ਕੇਂਦਰਤ ਕੀਤਾ ਜਿਸਦੀ ਉਸਨੇ ਸਹਿ-ਸਥਾਪਨਾ ਕੀਤੀ ਸੀ।[5][12] ਟਾਈਮ ਵੈੱਲ ਸਪੈਂਟ ਦੇ ਜ਼ਰੀਏ, ਹੈਰਿਸ ਨੂੰ ਤਕਨੀਕੀ ਕਾਰਪੋਰੇਸ਼ਨਾਂ ਦੀਆਂ ਮੂਲ ਕਦਰਾਂ-ਕੀਮਤਾਂ ਦੇ ਆਲੇ-ਦੁਆਲੇ ਇਕ ਵਿਕਲਪ ਸਿਰਜਨ ਲਈ ਸਮਰਥਨ ਜੁਟਾਉਣ ਦੀ ਉਮੀਦ ਸੀ, ਜਿਸ ਵਿਚੋਂ ਪ੍ਰਮੁੱਖ ਗੱਲ ਉਪਭੋਗਤਾਵਾਂ ਤੋਂ ਉਹਨਾਂ ਦੇ ਵਧੇਰੇ ਸਮੇਂ ਦੀ ਮੰਗ ਕਰਨ ਦੀ ਬਜਾਏ ਉਹਨਾਂ ਨੂੰ ਉਹਨਾਂ ਦਾ ਸਮਾਂ ਬਿਹਤਰ ਤਰੀਕੇ ਨਾਲ ਬਿਤਾਉਣ ਵਿੱਚ ਸਹਾਇਤਾ ਕਰਨਾ ਹੈ। ਹੈਰਿਸ ਜ਼ੋਰ ਦੇ ਕੇ ਕਹਿੰਦਾ ਹੈ ਕਿ ਸਾਰੇ ਮਨੁੱਖੀ ਮਨਾਂ ਨੂੰ ਅਗਵਾ ਕੀਤਾ ਜਾ ਸਕਦਾ ਹੈ ਅਤੇ ਉਹ ਜੋ ਚੋਣਾਂ ਕਰਦੇ ਹਨ ਉਹ ਓਨੇ ਆਜ਼ਾਦ ਨਹੀਂ ਹੁੰਦੇ ਜਿੰਨੇ ਉਹ ਸੋਚਦੇ ਹਨ।[13] ਦਐਟਲਾਂਟਿਕ ਰਸਾਲੇ ਨੇ ਆਪਣੇ ਨਵੰਬਰ 2016 ਦੇ ਅੰਕ ਵਿੱਚ ਕਿਹਾ ਸੀ ਕਿ “ਸਿਲੀਕਾਨ ਵੈਲੀ ਵਿੱਚ ਜੇਕਰ ਜ਼ਮੀਰ ਵਰਗੀ ਕੋਈ ਚੀਜ਼ ਹੈ ਤਾਂ ਉਹ ਹੈਰਿਸ ਹੈ।”
ਉਸਨੇ ਮਨੁੱਖੀ ਧਿਆਨ ਖਿੱਚਣ ਵਾਲੇ ਕਾਰੋਬਾਰ ਮਾਡਲਾਂ ਵਾਲੇ ਤਕਨਾਲੋਜੀ ਪਲੇਟਫਾਰਮਾਂ ਵਲੋਂ ਮਨੁੱਖੀ ਸਮਰੱਥਾ ਨੂੰ ਕਮਜ਼ੋਰ ਕਰਨ ਵਾਲੀ ਇਸ ਪ੍ਰਣਾਲੀ, ਜਿਸ ਵਿੱਚ ਨਸ਼ਾ, ਭਟਕਣ, ਇਕੱਲਾਪਣ, ਧਰੁਵੀਕਰਨ, ਜਾਅਲੀ ਖ਼ਬਰਾਂ ਵਰਗਿਆਂ ਵਿਕਾਰਾਂ ਨੂੰ ਸਹਾਰਾ ਮਿਲਦਾ ਹੈ, ਲਈ "ਮਨੁੱਖੀ ਨੀਵਾਂਕਰਨ" (human downgrading) ਵਾਕੰਸ਼ ਦੀ ਸਿਰਜਣਾ ਕੀਤੀ।[14]
{{cite news}}
: Unknown parameter |dead-url=
ignored (|url-status=
suggested) (help)
{{cite web}}
: Cite uses generic title (help)
{{cite web}}
: Unknown parameter |dead-url=
ignored (|url-status=
suggested) (help)