ਟੁਨ ਟੁਨ | |
---|---|
![]() | |
ਜਨਮ | ਉਮਾ ਦੇਵੀ ਖੱਤਰੀ ਜੁਲਾਈ 11, 1923 |
ਮੌਤ | 24 ਨਵੰਬਰ 2003 | (ਉਮਰ 80)
ਟੁਨ ਟੁਨ[1](11 ਜੁਲਾਈ 1923 – 24 ਨਵੰਬਰ 2003)[2] ਇੱਕ ਭਾਰਤੀ ਪਲੇਬੈਕ ਗਾਇਕਾ ਅਤੇ ਹਾਸ ਰਸ ਐਕਟਰੈਸ ਸੀ। ਉਸ ਦਾ ਅਸਲੀ ਨਾਮ ਉਮਾ ਦੇਵੀ ਖੱਤਰੀ ਸੀ। ਇਸ ਨੂੰ ਅਕਸਰ ਹਿੰਦੀ ਸਿਨੇਮਾ ਦੀ ਪਹਿਲੀ ਹਾਸ ਐਕਟਰੈਸ ਵੀ ਕਿਹਾ ਜਾਂਦਾ ਹੈ। ਇਹ ਫਿਲਮਾਂ ਵਿੱਚ ਉਮਾਦੇਵੀ ਦੇ ਨਾਮ ਨਾਲ ਗਾਉਂਦੀ ਸੀ।
ਉਮਾ ਦੇਵੀ ਉੱਤਰ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਵਿਚ, ਇੱਕ ਰੂੜੀਵਾਦੀ ਉੱਤਰੀ ਭਾਰਤੀ ਪਰਿਵਾਰ ਵਿੱਚ 11 ਜੁਲਾਈ 1923 ਨੂੰ ਪੈਦਾ ਹੋਈ ਸੀ। ਉਸ ਦੇ ਮਾਤਾ-ਪਿਤਾ ਦੀ ਬੇਵਕਤੀ ਮੌਤ ਦੇ ਬਾਅਦ, ਉਸ ਨੂੰ ਪਹਿਲਾਂ ਉਸ ਦੇ ਭਰਾ ਨੇ ਅਤੇ ਫਿਰ ਉਸ ਦੇ ਚਾਚਾ ਨੇ ਪਾਲਿਆ ਸੀ।