ਟੋਡਰ ਮੱਲ | |
---|---|
ਮੁਗਲ ਸਾਮਰਾਜ ਦਾ ਵਿੱਤ ਮੰਤਰੀ | |
ਦਫ਼ਤਰ ਵਿੱਚ 1560 – 1589 | |
ਮੋਨਾਰਕ | ਅਕਬਰ ਪਹਿਲਾ |
ਤੋਂ ਪਹਿਲਾਂ | ਖਵਾਜਾ ਮਲਿਕ ਇਤਿਮਾਦ ਖਾਨ |
ਤੋਂ ਬਾਅਦ | ਕਲਿਆਣ ਦਾਸ |
ਨਿੱਜੀ ਜਾਣਕਾਰੀ | |
ਜਨਮ | 1 ਜਨਵਰੀ 1500 ਲਹਰਪੁਰ, ਦਿੱਲੀ ਸਲਤਨਤ (ਹੁਣ ਉੱਤਰ ਪ੍ਰਦੇਸ਼, ਭਾਰਤ) |
ਮੌਤ | ਲਾਹੌਰ, ਲਾਹੌਰ ਸ਼ੁਬਾਹ, ਮੁਗਲ ਸਾਮਰਾਜ (ਹੁਣ ਪੰਜਾਬ, ਪਾਕਿਸਤਾਨ) | 8 ਨਵੰਬਰ 1589 (aged 89)
ਧਰਮ | ਹਿੰਦੂ ਧਰਮ |
ਮਿਲਟਰੀ ਜੀਵਨ | |
ਵਫ਼ਾਦਾਰੀ | ਮੁਗਲ ਸਾਮਰਾਜ |
ਸੇਵਾ | ਮੁਗਲ ਫੌਜ
|
ਸੇਵਾ ਦੇ ਸਾਲ | 1560–1589 |
ਰੈਂਕ | ਮਨਸਬਦਾਰ |
ਰਾਜਾ ਟੋਡਰ ਮੱਲ (1 ਜਨਵਰੀ 1500 – 8 ਨਵੰਬਰ 1589) ਅਕਬਰ ਪਹਿਲੇ ਦੇ ਰਾਜ ਦੌਰਾਨ ਮੁਗਲ ਸਾਮਰਾਜ ਦਾ ਵਿੱਤ ਮੰਤਰੀ (ਦੀਵਾਨ-ਏ-ਅਸ਼ਰਫ਼) ਸੀ। ਉਹ ਵਕੀਲ-ਉਸ-ਸਲਤਨਤ (ਸਾਮਰਾਜ ਦਾ ਸਲਾਹਕਾਰ) ਅਤੇ ਸੰਯੁਕਤ ਵਜ਼ੀਰ ਵੀ ਸੀ। ਉਹ ਮੁਗਲ ਸਾਮਰਾਜ ਦੇ ਪ੍ਰਮੁੱਖ ਰਈਸਾਂ ਵਿੱਚੋਂ ਇੱਕ ਸੀ ਅਤੇ 4000 ਦਾ ਮਨਸਬਦਾਰ ਸੀ। ਉਹ ਅਕਬਰ ਦੇ ਦਰਬਾਰ ਵਿੱਚ ਨਵਰਤਨਾਂ ਵਿੱਚੋਂ ਇੱਕ ਸੀ। ਟੋਡਰ ਮੱਲ ਦੇ ਅਧੀਨ, ਅਕਬਰ ਦੇ 15 ਸੁਬਾਹ ਲਈ 15 ਹੋਰ ਦੀਵਾਨ ਨਾਮਜ਼ਦ ਕੀਤੇ ਗਏ ਸਨ।
ਟੋਡਰ ਮੱਲ ਨੇ ਬਤੌਰ ਜਰਨੈਲ ਬੰਗਾਲ ਦੀ ਮੁਹਿੰਮ ’ਚ ਵੱਡੀ ਵੀਰਤਾ ਦਿਖਾਈ ਸੀ। ਬਾਦਸ਼ਾਹ ਨੇ ਇਸ ਨੂੰ ‘ਰਾਏ’ ਦਾ ਖ਼ਿਤਾਬ ਦਿੱਤਾ ਹੋਇਆ ਸੀ। ਇਸ ਕੋਲ ਪਹਿਲਾਂ 100 ਘੋੜਸਵਾਰ ਅਤੇ 200 ਪਿਆਦਾ ਫ਼ੌਜ ਰੱਖਣ ਦਾ ਹੱਕ ਸੀ, ਜੋ ਵਧਦਾ ਵਧਦਾ 1648 ਵਿੱਚ 2000 ਘੋੜਸਵਾਰ ਤੇ 4000 ਪਿਆਦਾ ਸਿਪਾਹੀਆਂ ਦਾ ਹੋ ਗਿਆ ਸੀ। 1650 ਵਿੱਚ ਇਸ ਟੋਡਰ ਮੱਲ ਦੇ ਨਿਜ਼ਾਮ ਹੇਠ ਸਰਹੰਦ ਹੀ ਨਹੀਂ ਬਲਕਿ ਦੀਪਾਲਪੁਰ, ਜਲੰਧਰ ਤੇ ਸੁਲਤਾਨਪੁਰ ਦੇ ਸੂਬੇ ਵੀ ਸਨ।
ਉਸ ਨੂੰ ‘ਰਾਜਾ’ ਦਾ ਖ਼ਿਤਾਬ ਵੀ ਮਿਲਿਆ ਸੀ ਜੋ ਸਾਰੀ ਮੁਗ਼ਲੀਆ ਤਵਾਰੀਖ਼ ਵਿੱਚ ਸਿਰਫ਼ ਕੁਝ ਕੂ ਗ਼ੈਰ ਮੁਸਲਮਾਨਾਂ ਨੂੰ ਹੀ ਮਿਲਿਆ ਸੀ ਤੇ ਪੰਜਾਬ ਵਿੱਚ ਸਿਰਫ਼ ਇਸ ਟੋਡਰ ਮੱਲ ਨੂੰ ਹੀ ਮਿਲਿਆ ਸੀ। ਉਸ ਦੀ ਮੌਤ 8 ਨਵੰਬਰ 1589 ਨੂੰ ਹੋ ਗਈ।