ਟ੍ਰੇਨ ਟੂ ਪਾਕਿਸਤਾਨ | |
---|---|
ਨਿਰਦੇਸ਼ਕ | ਪਾਮੇਲਾ ਰੁਕਸ |
ਸਕਰੀਨਪਲੇਅ | ਪਾਮੇਲਾ ਰੁਕਸ |
ਨਿਰਮਾਤਾ | ਆਰ ਵੀ ਪੰਡਿਤ ਰਵੀ ਗੁਪਤਾ ਬੋਬੀ ਬੇਦੀ |
ਸਿਤਾਰੇ | ਨਿਰਮਲ ਪਾਂਡੇ ਰਜਿਤ ਕਪੂਰ ਮੋਹਨ ਅਗਾਸੇ ਸਿਮਰਤੀ ਮਿਸ਼ਰਾ |
ਸਿਨੇਮਾਕਾਰ | ਵੇਨੂ |
ਸੰਪਾਦਕ | ਏ ਵੀ ਨਰਾਇਣ ਸੁਜਾਤਾ ਨਰੂਲਾ |
ਸੰਗੀਤਕਾਰ | ਪਿਊਸ਼ ਕਨੋਜੀਆ ਤੌਫੀਕ ਕੁਰੈਸ਼ੀ ਕੁਲਦੀਪ ਸਿੰਘ |
ਰਿਲੀਜ਼ ਮਿਤੀ | 1998 |
ਮਿਆਦ | 108 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਟ੍ਰੇਨ ਟੂ ਪਾਕਿਸਤਾਨ 1998 ਦੀ ਇੱਕ ਹਿੰਦੀ ਫ਼ਿਲਮ ਹੈ ਜੋ ਕਿ ਖ਼ੁਸ਼ਵੰਤ ਸਿੰਘ ਦੇ 1956 ਵਿੱਚ ਛਪੇ ਇਸੇ ਨਾਮ ਦੇ ਇਤਿਹਾਸਕ ਨਾਵਲ ’ਤੇ ਅਧਾਰਤ ਹੈ। ਪਾਮੇਲਾ ਰੂਕਸ ਇਸ ਦੇ ਹਦਾਇਤਕਾਰ ਹਨ ਅਤੇ ਇਸ ਵਿੱਚ ਮੁੱਖ ਕਿਰਦਾਰ ਨਿਰਮਲ ਪਾਂਡੇ ਅਤੇ ਸਮ੍ਰਿਤੀ ਮਿਸ਼ਰਾ ਨੇ ਨਿਭਾਏ ਹਨ।
ਫ਼ਿਲਮ ਦੀ ਸੈੱਟਿੰਗ ਮਨੋਮਾਜਰਾ ਦੀ ਹੈ ਜੋ ਕਿ ਭਾਰਤ ਅਤੇ ਪਾਕਿਸਤਾਨ ਦੇ ਬਾਰਡਰ ਤੇ, ਜਿੱਥੇ ਰੇਲਵੇ ਲਾਈਨ ਸਤਲੁਜ ਦਰਿਆ ਪਾਰ ਕਰਦੀ ਹੈ, ਉਸ ਦੇ ਨੇੜੇ ਇੱਕ ਮੂਕ ਪਿੰਡ ਹੈ। ਫਿਲਮ ਇੱਕ ਸਥਾਨਕ ਮੁਸਲਿਮ ਲੜਕੀ, ਨੂਰਾਂ (ਸਿਮਰਤੀ ਮਿਸ਼ਰਾ) ਅਤੇ ਕੁਝ ਸਮੇਂ ਤੋਂ ਭਗੌੜਾ ਹੋਏ ਡਾਕੂ ਜੱਗੇ (ਨਿਰਮਲ ਪਾਂਡੇ) ਦੇ ਪਿਆਰ ਦੇ ਦੁਆਲੇ ਘੁੰਮਦੀ ਹੈ। ਮਨੋਮਾਜਰਾ ਇਤਫਾਕਨ 1956 ਵਿੱਚ ਰੀਲੀਜ਼ ਇਸ ਦੀ ਅਧਾਰ ਕਿਤਾਬ ਦਾ ਮੂਲ ਸਿਰਲੇਖ ਸੀ।[1]