ਠੱਠੀ ਭਾਈ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਮੋਗਾ |
Talukas | Bagha Purana |
ਉੱਚਾਈ | 185 m (607 ft) |
ਆਬਾਦੀ (2010) | |
• ਕੁੱਲ | 4,889 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
• Regional | ਮਲਵਈ |
ਸਮਾਂ ਖੇਤਰ | ਯੂਟੀਸੀ+5:30 (IST) |
PIN | 142049[1] |
Telephone code | 01636-244*** |
ਵਾਹਨ ਰਜਿਸਟ੍ਰੇਸ਼ਨ | PB69 |
Nearest city | ਬਾਘਾ ਪੁਰਾਣਾ |
ਠੱਠੀ ਭਾਈ, ਤਹਿਸੀਲ ਬਾਘਾ ਪੁਰਾਣਾ, ਮੋਗਾ ਜ਼ਿਲ੍ਹਾ, ਪੰਜਾਬ, ਭਾਰਤ ਵਿੱਚ ਇੱਕ ਪਿੰਡ ਹੈ। ਠੱਠੀ ਭਾਈ ਪਿੰਡ ਬਾਘਾ ਪੁਰਾਣਾ ਤਹਿਸੀਲ ਦੇ ਅਧੀਨ ਆਉਂਦਾ ਹੈ। ਠੱਠੀ ਭਾਈ ਪਿੰਡ ਸ਼ਹੀਦ ਕਪੂਰ ਸਿੰਘ ਨੇ ਵਸਾਇਆ ਸੀ ਅਤੇ ਇਸਦਾ ਪੁਰਾਣਾ ਨਾਮ ਠੱਠੀ ਕਪੂਰ ਵਾਲੀ ਸੀ। ਕਪੂਰ ਸਿੰਘ ਮਜ਼੍ਹਬੀ ਸਿੱਖ (ਗਿੱਲ) ਜਾਤੀ ਨਾਲ ਸੰਬੰਧ ਰੱਖਦਾ ਸੀ। ਪਿੰਡ ਦੀ ਆਬਾਦੀ ਨੂੰ ਵਧਾਉਣ ਦੇ ਮੰਤਵ ਲਈ ਉਸਨੇ ਨੇ ਹੋਰ ਜਾਤਾਂ ਨੂੰ ਜਿਵੇਂ ਕਿ ਜੱਟ-ਸਿੱਖ, ਮਹਾਜਨ, ਮਿਸਤਰੀ, ਛੀਂਬੇ ਸਿੱਖਾਂ, ਚਮਿਆਰ ਸਿੱਖਾਂ ਅਤੇ ਕੁਝ ਹੋਰ ਲੋਕਾਂ ਨੂੰ ਠੱਠੀ ਭਾਈ ਵਿੱਚ ਰਹਿਣ ਲਈ ਬੁਲਾਇਆ। ਖੇਤੀਬਾੜੀ ਲਈ ਜਮੀਨ ਮਜ਼੍ਹਬੀ ਸਿੱਖ ਗਿੱਲਾਂ ਅਰਥਾਤ ਸੰਸਥਾਪਕ ਪਰਿਵਾਰ ਦੁਆਰਾ ਵੰਡੀਆਂ ਗਈਆਂ ਸਨ। ਪਿੰਡ ਦੇ ਸੰਸਥਾਪਕ ਕਪੂਰ ਸਿੰਘ ਗਿੱਲ ਦਾ ਡੇਰਾ ਸਾਹਿਬ ਰੋਡ 'ਤੇ ਸਥਿਤ ਇੱਕ ਯਾਦਗਾਰ ਸਥਾਨ ਹੈ।
ਠੱਠੀ ਭਾਈ ਕੋਟ ਕਪੂਰਾ ਅਤੇ ਬਾਘਾ ਪੁਰਾਣਾ ਦੇ ਵਿੱਚ ਜਿਹੇ ਪੈਂਦਾ ਹੈ। ਇਹ ਕੋਟਕਪੂਰਾ, ਮੋਗਾ (ਵਾਇਆ ਬਾਘਾ ਪੁਰਾਣਾ) ਅਤੇ ਬਠਿੰਡਾ (ਵਾਇਆ ਬਰਗਾੜੀ, ਭਗਤਾ ਭਾਈ ਕਾ) ਦਾ ਕੇਂਦਰੀ ਸਥਾਨ ਹੈ।