ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਡਾਇਨਾ ਫਰਾਮ ਏਦੁਲਜੀ | |||||||||||||||||||||||||||||||||||||||
ਜਨਮ | ਮੁੰਬਈ, ਮਹਾਰਾਸ਼ਟਰ, ਭਾਰਤ | 26 ਜਨਵਰੀ 1956|||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੇ ਹੱਥ ਦੀ ਗੇਂਦਬਾਜ਼ | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸਲੋਅ ਲੈਫਟ ਆਰਮ ਆਰਥੋਡਾਕਸ | |||||||||||||||||||||||||||||||||||||||
ਭੂਮਿਕਾ | ਸਭ ਪਾਸੇ | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਪਹਿਲਾ ਟੈਸਟ | 31 ਅਕਤੂਬਰ 1976 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||||||
ਪਹਿਲਾ ਓਡੀਆਈ ਮੈਚ | 1 ਜਨਵਰੀ 1978 ਬਨਾਮ ਇੰਗਲੈਂਡ | |||||||||||||||||||||||||||||||||||||||
ਆਖ਼ਰੀ ਓਡੀਆਈ | 29 ਜੁਲਾਈ 1993 ਬਨਾਮ ਡੈਨਮਾਰਕ | |||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: cricinfo, 23 May 2017 |
ਡਾਇਨਾ ਫਰਾਮ ਏਦੁਲਜੀ (ਜਨਮ 26 ਫ਼ਰਵਰੀ 1956) ਇੱਕ ਸਾਬਕਾ ਭਾਰਤੀ ਟੈਸਟ ਕ੍ਰਿਕਟ ਖਿਡਾਰੀ ਹੈ। ਇਸਦਾ ਜਨਮ ਮੁੰਬਈ ਵਿੱਚ ਹੋਇਆ ਸੀ ਅਤੇ ਇਸਨੇ ਛੋਟੀ ਉਮਰ ਤੋਂ ਹੀ ਖੇਡਾਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ। ਜਿਸ ਸਮੇਂ ਡਾਇਨਾ ਨੇ ਕ੍ਰਿਕਟ ਖੇਡਣੀ ਸ਼ੁਰੂ ਕੀਤੀ, ਉਸ ਸਮੇਂ ਭਾਰਤ ਵਿੱਚ ਮਹਿਲਾ ਕ੍ਰਿਕਟ ਪ੍ਰਚੱਲਿਤ ਹੋਣੀ ਸ਼ੁਰੂ ਹੋਈ ਸੀ। ਇਸਨੇ ਆਪਣੀ ਪਹਿਲੀ ਕ੍ਰਿਕਟ ਲਡ਼ੀ 1975 ਵਿੱਚ ਖੇਡੀ ਸੀ। ਫਿਰ 1978 ਵਿੱਚ ਉਸਨੂੰ ਟੀਮ ਦਾ ਕਪਤਾਨ ਬਣਾ ਦਿੱਤਾ ਗਿਆ। 120 ਵਿਕਟਾਂ ਨਾਲ ਉਹ ਭਾਰਤ ਦੀ (ਟੈਸਟ ਕ੍ਰਿਕਟ ਵਿੱਚ) ਸਭ ਤੋਂ ਜਿਆਦਾ ਵਿਕਟਾਂ ਹਾਸਿਲ ਕਰਨ ਵਾਲੀ ਖਿਡਾਰਨ ਹੈ।
ਸੰਨ 1986 ਵਿੱਚ ਏਦੁਲਜੀ ਨੇ ਭਾਰਤ ਦੇ ਇੰਗਲੈਡ ਵੱਲ ਪਹਿਲੇ ਦੌਰੇ ਦੀ ਕਪਤਾਨੀ ਕਰਦਿਆਂ ਉਸ ਨੂੰ ਲਾਰਡਸ ਦੇ ਪਵੇਲੀਅਨ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸਨੇ ਕਿਹਾ ਕਿ ਐਮ.ਸੀ.ਸੀ. (ਮੈਰੀਲੇਬੋਨ ਕ੍ਰਿਕਟ ਕਲੱਬ) ਨੂੰ ਆਪਣਾ ਨਾਮ ਬਦਲ ਕੇ ਐਮ.ਸੀ.ਪੀ. ("ਮੇਲ ਚੌਵੀਨਿਸਟ ਪਿੱਗ”) ਰੱਖਨਾ ਚਾਹੀਦਾ ਹੈ।[1] ਔਰਤਾਂ ਦੇ ਟੈਸਟ ਇਤਿਹਾਸ (5098 +) ਵਿੱਚ ਕਿਸੇ ਵੀ ਮਹਿਲਾ ਕ੍ਰਿਕਟਰ ਦੁਆਰਾ ਸਭ ਤੋਂ ਜ਼ਿਆਦਾ ਗੇਂਦਾਂ ਦਾ ਰਿਕਾਰਡ ਉਸ ਬਣਾਉਣ ਦਾ ਨਾਮਨਾ ਉਸ ਨੇ ਖੱਟਿਆ।[2]
1983 ਵਿੱਚ ਡਾਇਨਾ ਨੂੰ ਖਿਡਾਰੀਆਂ ਨੂੰ ਦਿੱਤਾ ਜਾਣ ਵਾਲਾ ਸਰਵੋਤਮ ਅਵਾਰਡ ਅਰਜਨ ਅਵਾਰਡ]] ਦਿੱਤਾ ਗਿਆ ਸੀ ਅਤੇ ਫਿਰ 2002 ਵਿੱਚ ਇਸਨੂੰ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਅਵਾਰਡ ਦਿੱਤਾ ਗਿਆ।[3] ਡਾਇਨਾ ਏਦੁਲਜੀ ਭਾਰਤ ਦੀਆਂ ਮਹਾਨ ਕ੍ਰਿਕਟ ਖਿਡਾਰਨਾਂ ਵਿੱਚੋਂ ਇੱਕ ਸਮਝੀ ਜਾਂਦੀ ਹੈ। 30 ਜਨਵਰੀ 2017 ਨੂੰ ਡਾਇਨਾ ਨੂੰ ਭਾਰਤੀ ਸਰਵਉੱਚ ਅਦਾਲਤ ਦੁਆਰਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਸ਼ਾਸ਼ਕੀ ਪੈਨਲ ਵਿੱਚ ਸ਼ਾਮਿਲ ਕੀਤਾ ਗਿਆ ਹੈ।[4] 2023 ਵਿੱਚ, ਇਸਨੂੰ ਆਈਸੀਸੀ ਕ੍ਰਿਕਟ ਹਾਲ ਆਫ਼ ਫ਼ੇਮ ਵਿੱਚ ਸ਼ਾਮਲ ਕੀਤਾ ਗਿਆ।[5]