ਡੇਵਿਡ ਪਾਂਡੀਅਨ (18 ਮਈ 1932 – 26 ਫਰਵਰੀ 2021) ਇੱਕ ਭਾਰਤੀ ਤਮਿਲ ਸਿਆਸਤਦਾਨ ਸੀ ਜੋ ਦੋ ਵਾਰ ਤਾਮਿਲਨਾਡੂ ਤੋਂ ਸੰਸਦ ਮੈਂਬਰ ਚੁਣਿਆ ਗਿਆ। ਉਹ 1989 ਅਤੇ 1991 ਦੀਆਂ ਚੋਣਾਂ ਵਿੱਚ ਉੱਤਰੀ ਚੇਨਈ ਹਲਕੇ ਤੋਂ ਭਾਰਤੀ ਰਾਸ਼ਟਰੀ ਕਾਂਗਰਸ – ਯੂਨਾਈਟਿਡ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਸੀਪੀਆਈ) ਦੇ ਉਮੀਦਵਾਰ ਵਜੋਂ ਲੋਕ ਸਭਾ ਲਈ ਚੁਣਿਆ ਗਿਆ ਸੀ। [1] [2] ਉਹ 2005 ਤੋਂ 2015 ਤੱਕ ਲਗਾਤਾਰ ਤਿੰਨ ਵਾਰ ਭਾਰਤੀ ਕਮਿਊਨਿਸਟ ਪਾਰਟੀ ਦੀ ਤਾਮਿਲਨਾਡੂ ਇਕਾਈ ਦਾ ਸਕੱਤਰ ਰਿਹਾ। [3]
ਪਾਂਡੀਅਨ ਦਾ ਜਨਮ 23 ਸਤੰਬਰ 1932 ਨੂੰ ਅਜੋਕੇ ਮਦੁਰਾਈ ਜ਼ਿਲੇ ਦੇ ਉਸਲਮਪੱਟੀ ਤਾਲੁਕ ਦੇ ਇੱਕ ਪਿੰਡ ਵੇਲੈਮਲਾਈਪੱਟੀ ਵਿੱਚ ਹੋਇਆ ਸੀ [4] ਉਸਦੇ ਪਿਤਾ, ਡੇਵਿਡ, ਅਤੇ ਮਾਤਾ, ਨਵਮਣੀ, ਇੱਕ ਈਸਾਈ ਮਿਸ਼ਨਰੀ ਸਕੂਲ ਵਿੱਚ ਅਧਿਆਪਕ ਸਨ। ਇਹ ਸਕੂਲ ਪੀਰਾਮਲਾਈ ਕਾਲਰ ਭਾਈਚਾਰੇ ਦੇ ਬੱਚਿਆਂ ਲਈ ਸੀ। [5] ਉਸਨੇ ਕੱਲਰ ਰੀਕਲੇਮੇਸ਼ਨ ਸਕੂਲ ਅਤੇ ਬਾਅਦ ਉਸਲਮਪੱਟੀ ਬੋਰਡ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ। [5] ਉਸਨੇ ਕਰਾਈਕੁੜੀ ਦੇ ਅਲਗੱਪਾ ਕਾਲਜ ਤੋਂ ਅੰਗਰੇਜ਼ੀ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਕੀਤੀ। [6] ਇਸ ਸਮੇਂ ਦੌਰਾਨ ਉਹ ਕਮਿਊਨਿਸਟ ਪਾਰਟੀ ਦੇ ਵਿਦਿਆਰਥੀ ਵਿੰਗ ਦੇ ਮੈਂਬਰ ਵਜੋਂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵੀ ਜਿੱਤਿਆ। [7]
ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ, ਉਸਨੇ ਕਰਾਈਕੁੜੀ ਦੇ ਅਲਗੱਪਾ ਚੇੱਟੀਅਰ ਕਾਲਜ ਵਿੱਚ ਅੰਗਰੇਜ਼ੀ ਪੜ੍ਹਾਉਣ ਲੱਗ ਪਿਆ। [8] [9] ਉਸਨੇ 1957 ਦੀਆਂ ਤਾਮਿਲਨਾਡੂ ਰਾਜ ਵਿਧਾਨ ਸਭਾ ਚੋਣਾਂ ਲਈ ਇੱਕ ਗੁਪਤ ਨਾਮ ਹੇਠ ਪ੍ਰਚਾਰ ਕੀਤਾ। ਪਰ ਉਸ ਦਾ ਨਾਮ ਕੁਝ ਅਖਬਾਰਾਂ ਵਿੱਚ ਛਪ ਗਿਆ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਗਈ ਸੀ। ਪਰ, ਕਾਲਜ ਦੇ ਸੰਸਥਾਪਕ ਨੇ ਉਸ ਨੂੰ ਕਾਰਲ ਮਾਰਕਸ ਅਤੇ ਫਰੀਡਰਿਕ ਏਂਗਲਜ਼ ਦੀਆਂ ਰਚਨਾਵਾਂ ਭੇਟ ਕਰਕੇ ਉਸ ਨੂੰ ਹੱਲਾਸੇਰੀ ਦਿੱਤੀ। [9]
ਭਾਰਤੀ ਕਮਿਊਨਿਸਟ ਪਾਰਟੀ ਦਾ ਕੁੱਲ-ਵਕਤੀ ਬਣਨ ਤੋਂ ਪਹਿਲਾਂ, ਉਹ ਕਮਿਊਨਿਸਟ ਪਾਰਟੀ ਦੇ ਆਗੂ, ਪੀ. ਜੀਵਨਾਨੰਦਮ ਦੀ ਸ਼ੁਰੂ ਕੀਤੀ ਗਈ ਤਾਮਿਲਨਾਡੂ ਕਾਲਈ ਇਲੱਕੀਆ ਪੇਰੂਮੰਦਰਮ (ਤਾਮਿਲਨਾਡੂ ਕਲਾ ਅਤੇ ਸਾਹਿਤਕ ਫੈਡਰੇਸ਼ਨ) ਦਾ ਪਹਿਲਾ ਜਨਰਲ ਸਕੱਤਰ ਸੀ। ਉਸਨੇ ਮੋਹਿਤ ਸੇਨ ਦੀ ਅਗਵਾਈ ਵਾਲੀ ਯੂਨਾਈਟਿਡ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਸੀਪੀਆਈ) ਵਿੱਚ ਸ਼ਾਮਲ ਹੋਣ ਲਈ ਸੀਪੀਆਈ ਛੱਡ ਦਿੱਤੀ ਅਤੇ ਉੱਤਰੀ ਚੇਨਈ ਤੋਂ ਲੋਕ ਸਭਾ ਲਈ ਚੁਣਿਆ ਗਿਆ। ਉਹ ਸੀਪੀਆਈ ਵਿੱਚ ਵਾਪਸ ਪਰਤਿਆ ਅਤੇ ਇਸ ਦਾ ਸੂਬਾ ਸਕੱਤਰ ਬਣ ਗਿਆ। [10] ਉਹ ਭਾਰਤੀ ਰੇਲਵੇ ਮਜ਼ਦੂਰ ਯੂਨੀਅਨ ਦਾ ਪ੍ਰਧਾਨ ਵੀ ਰਿਹਾ। [11] [12]
21 ਮਈ 1991 ਨੂੰ, ਪਾਂਡੀਅਨ ਉਸ ਸਮੇਂ ਦੇ ਸਾਬਕਾ ਪ੍ਰਧਾਨ ਮੰਤਰੀ, ਰਾਜੀਵ ਗਾਂਧੀ ਦੇ ਨਾਲ਼ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। [13], ਉਸ ਆਤਮਘਾਤੀ ਬੰਬ ਹਮਲੇ ਵਿੱਚ ਰਾਜੀਵ ਗਾਂਧੀ ਮਾਰਿਆ ਗਿਆ ਸੀ। ਪਾਂਡੀਅਨ ਸਥਾਨਕ ਦਰਸ਼ਕਾਂ ਲਈ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਅਨੁਵਾਦ ਕਰਿਆ ਕਰਦਾ ਸੀ। [14] ਹਾਲਾਂਕਿ LTTE ਦਾ ਵਿਰੋਧ ਕਰਦਾ ਸੀ, ਉਹ ਸ਼੍ਰੀਲੰਕਾ ਦੇ ਤਾਮਿਲਾਂ ਦੇ ਮੁੱਦੇ ਪ੍ਰਤੀ ਸ਼੍ਰੀਲੰਕਾ ਸਰਕਾਰ ਦੀ ਪਹੁੰਚ ਦਾ ਆਲੋਚਕ ਸੀ ਅਤੇ ਸ਼ਾਂਤੀਪੂਰਨ ਰਾਜਨੀਤਿਕ ਹੱਲ ਦੀ ਮੰਗ ਕਰਦਾ ਸੀ। [15] [16]
ਇੱਕ ਲੇਖਕ ਦੇ ਰੂਪ ਵਿੱਚ, ਉਸਨੇ ਤਾਮਿਲ ਅਤੇ ਅੰਗਰੇਜ਼ੀ ਵਿੱਚ , ਅਰਥ ਸ਼ਾਸਤਰ, ਸਮਾਜਿਕ ਨਿਆਂ, ਦਰਸ਼ਨ ਅਤੇ ਇਤਿਹਾਸ ਦੇ ਵਿਸ਼ਿਆਂ ਤੇ 30 ਤੋਂ ਵੱਧ ਕਿਤਾਬਾਂ ਲਿਖੀਆਂ । [17] [18] ਉਸਦੀ ਸਭ ਤੋਂ ਤਾਜ਼ਾ ਕਿਤਾਬ, ਮੇਦਾਈ ਪੇਛੂ (ਜਨਤਕ ਭਾਸ਼ਣ) ਉਸਦੇ ਰਾਜਨੀਤਿਕ ਕੈਰੀਅਰ 'ਤੇ ਇੱਕ ਪਿਛੋਕੜ ਅਤੇ ਤਾਮਿਲਨਾਡੂ ਦੇ ਰਾਜਨੀਤਿਕ ਇਤਿਹਾਸ 'ਤੇ ਇੱਕ ਬਿਰਤਾਂਤ ਸੀ। [19] ਉਹ ਸੀਪੀਆਈ ਦੁਆਰਾ ਚਲਾਏ ਜਾਣ ਵਾਲੇ ਤਾਮਿਲ ਰੋਜ਼ਾਨਾ ਜਨ ਸ਼ਕਤੀ ਦਾ ਸੰਪਾਦਕ ਵੀ ਸੀ। [20] [21]
ਪਾਂਡੀਅਨ ਨੂੰ ਸੋਵੀਅਤ ਲੈਂਡ ਨਹਿਰੂ ਅਵਾਰਡ ਵੀ ਮਿਲ਼ਿਆ ਸੀ। [7] [22]