ਡੀਨਾ ਮਿਤਜ਼ਗਰ | |
---|---|
![]() 2013 ਵਿੱਚ, ਡੀਨਾ ਮਿਤਜ਼ਗਰ ਤੋਪਾਨਾਗਾ ਵਿੱਖੇ ਆਪਣੇ ਘਰ ਵਿੱਚ | |
ਜਨਮ | 17 ਸਤੰਬਰ, 1936 ਬਰੁਕਲਿਨ, ਐਮਵਾਈ |
ਕਿੱਤਾ | ਨਾਵਲਕਾਰ, ਕਵੀ, ਥੇਰੇਪਿਸਟ ਅਤੇ ਅਧਿਆਪਕ |
ਰਾਸ਼ਟਰੀਅਤਾ | ਅਮਰੀਕਾ ਦੇ ਸੰਯੁਕਤ ਰਾਜ |
ਡੀਨਾ ਮਿਤਜ਼ਗਰ (ਜਨਮ 17 ਸਤੰਬਰ, 1936) ਇੱਕ ਅਮਰੀਕੀ ਲੇਖਕ, ਥੇਰੇਪਿਸਟ ਅਤੇ ਅਧਿਆਪਕ ਹੈ ਜਿਸਦਾ ਕੰਮ ਨਾਵਲ, ਕਵਿਤਾ, ਗੈਰ-ਕਲਪਿਤ ਅਤੇ ਨਾਟਕਾਂ ਸਮੇਤ ਕਈ ਵਿਧਾਵਾ ਵਿੱਚ ਫੈਲਿਆ ਹੋਇਆ ਹੈ।
ਉਸ ਦੇ ਨਾਵਲ ਲਾ ਨੇਗਰਾ ਏ ਬਲਾਂਕਾ ਨੇ 2012 ਵਿੱਚ ਓਕਲੈਂਡ ਪੈਨ ਅਵਾਰਡ ਫ਼ਾਰ ਲਿਟਰੇਚਰ ਲਈ ਜਿੱਤਿਆ।.
ਡੀਨਾ ਮਿਤਜ਼ਗਰ ਦਾ ਜਨਮ ਬਰੂਕਲਿਨ, ਨਿਊ ਯਾਰਕ ਵਿੱਖੇ 1936 ਵਿੱਚ ਆਰਨੋਲਡ ਅਤੇ ਬੇਲਾ ਪੋਸੀ ਕੋਲ ਹੋਇਆ। ਡੀਨਾ ਮਿਤਜ਼ਗਰ ਨੇ ਆਪਣੇ ਮਾਤਾ-ਪਿਤਾ ਨੂੰ 'ਇੱਕ ਅਮੀਰ ਅਤੇ ਵਚਨਬੱਧ ਵਿੱਚ ਯਿਦਦੀਸ਼ ਸੱਭਿਆਚਾਰ ਅਤੇ ਅਧਿਆਤਮਿਕ ਜੀਵਨ' ਦਾ ਕ੍ਰੈਡਿਟ ਦਿੱਤਾ। ਇੱਕ ਬੱਚੇ ਵਜੋਂ, ਮਿਤਜ਼ਗਰ ਕਵਿਤਾ ਲਿਖਣ ਲਈ ਉਤਸੁਕ ਸੀ। ਉਸ ਨੇ ਪਹਿਲਾ ਕਾਲਜ 1953 ਵਿੱਚ ਬ੍ਰਾਂਡਿਸ ਯੂਨੀਵਰਸਿਟੀ ਅਤੇ 1955 ਵਿੱਚ ਬਰੁਕਲਿਨ ਕਾਲਜ ਵਿੱਚ ਦਾਖ਼ਿਲਾ ਲਿਆ। ਉਸ ਨੇ ਬਰੁਕਲਿਨ ਕਾਲਜ ਦੇ ਸਾਹਿਤਕ ਰਸਾਲੇ ਵਿੱਚ ਸ਼ੇਲਾ ਪਰਲ ਦੇ ਨਾਲ ਮਿਲ ਕੇ ਸਹਿ-ਸੰਪਾਦਕ ਵਜੋਂ ਕੰਮ ਕੀਤਾ। ਉਸ ਦੇ ਸੰਪਾਦਕ ਸਮੇਂ ਦੇ ਦੌਰਾਨ, ਉਸ ਦੀ ਮੁਲਾਕਾਤ ਵਿਕਟਰ ਪੇਰੇਰਾ (ਲੇਖਕ) ਨਾਲ ਹੋਈ ਅਤੇ ਸਾਥੀ ਕਲਾਕਾਰ ਤੇ ਕਾਰਕੁਨ ਨਾਲ ਜ਼ਿੰਦਗੀ ਭਰ ਦੀ ਦੋਸਤੀ ਸ਼ੁਰੂ ਕੀਤੀ। ਜਦ ਮਿਤਜ਼ਗਰ ਜਦੋਂ ਇੱਕ ਕਿਸ਼ੋਰੀ ਸੀ ਉਸ ਨੇ ਆਪਣੇ ਆਪ ਨੂੰ ਵਾਅਦਾ ਕੀਤਾ ਸੀ, ਕਿ 25 ਸਾਲ ਦੀ ਉਮਰ ਤੱਕ ਉਹ ਆਪਣਾ ਪਹਿਲਾ ਨਾਵਲ ਖ਼ਤਮ ਕਰੇਗੀ।
ਮਈ 1969 ਵਿੱਚ, ਮਿਤਜ਼ਗਰ ਲਾਸ ਐਂਜਲਸ ਵੈਲੀ ਕਾਲਜ ਵਿੱਖੇ ਅੰਗਰੇਜ਼ੀ ਪੜ੍ਹਾਉਂਦੀ ਸੀ ਅਤੇ ਸਾਹਿਤ ਤੇ ਪੋਰਨੋਗ੍ਰਾਫੀ ਬਾਰੇ ਸੁਪਰੀਮ ਕੋਰਟ ਦੇ ਫ਼ੈਸਲਿਆਂ ਨੂੰ ਲਾਗੂ ਕਰਨ ਵਾਲੀ ਇੱਕ ਯੂਨਿਟ ਨੂੰ ਸਿਖਲਾਈ ਦੇਣ ਸਮੇਂ "ਅਨੈਤਿਕ ਚਾਲ" ਅਤੇ "ਸਿਖਾਉਣ ਲਈ ਅਸਪਸ਼ਟ ਦ੍ਰਿਸ਼ਟੀਕੋਣ" ਲਈ ਬਾਹਰ ਕੱਢ ਦਿੱਤਾ ਗਿਆ ਸੀ। ਬਾਅਦ ਵਿੱਚ ਉਸਨੇ ਕੇਸ ਨੂੰ ਅਦਾਲਤ ਵਿੱਚ ਲਿਆਂਦਾ ਅਤੇ ਉਸ ਨੂੰ 1972 ਵਿੱਚ ਬਹਾਲ ਕੀਤਾ ਗਿਆ।[1] ਉਸ ਨੇ 1970 ਤੋਂ 1975 ਤੱਕ ਕੈਲੀਫੋਰਨੀਆ ਇੰਸਟੀਚਿਊਟ ਫ਼ਾਰ ਦ ਆਰਟਸ ਵਿੱਖੇ ਕ੍ਰਿਟੀਕਲ ਸਟਡੀਜ਼ ਵਿਭਾਗ ਵਿੱਚ ਪੜ੍ਹਾਇਆ। ਉੱਥੇ ਉਸ ਨੂੰ ਨੇ ਆਪਣੀ ਪਹਿਲੀ ਕਲਾਸ ਵਿੱਚ ਜਰਨਲ ਲਿਖਣਾ ਸਿਖਾਇਆ।
1980, 1990 ਅਤੇ 1997 ਵਿੱਚ ਕੀਤੇ ਗਏ ਪ੍ਰਦਰਸ਼ਨ ਵਿੱਚ, ਮਿਤਜ਼ਗਰ ਨੇ ਸਟੀਵ ਕੈਂਟ, ਮਾਈਕਲ ਓਰਟੀਜ਼ ਹਿੱਲ ਅਤੇ ਮਿਸ਼ੇਲ ਜੌਰਜ ਨਾਲ ਗ੍ਰੀਸ ਵਿੱਚ ਐਲੂਸੀਨਿਨ ਮਿਸਟਰੀਜ਼ ਦੇ ਕਾਨੂੰਨ ਵਿੱਚ ਭੂਮਿਕਾ ਨਿਭਾਈ। ਇਹ ਰਸਮ 1500 ਸਾਲਾਂ ਤੋਂ ਯੂਨਾਨ ਵਿੱਚ ਨਹੀਂ ਕੀਤੀ ਗਈ ਸੀ।[2]