ਡੈਲਨ ਮੈਥੀ (13 ਅਕਤੂਬਰ 1938 – 20 ਫ਼ਰਵਰੀ 2005) ਇੱਕ ਦੱਖਣੀ ਅਫ਼ਰੀਕੀ ਲੇਖਿਕਾ ਸੀ ਜੋ ਕਨੀਸਨਾ ਜੰਗਲ ਬਾਰੇ ਲਿਖੇ ਆਪਣੇ 4 ਨਾਵਲਾਂ ਲਈ ਮਸ਼ਹੂਰ ਹੈ।[1] ਇਸਦੀਆਂ ਕਿਤਾਬਾਂ 14 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ ਜਿਹਨਾਂ ਵਿੱਚ ਅੰਗਰੇਜ਼ੀ, French, ਜਰਮਨ, ਸਪੇਨੀ, ਇਤਾਲਵੀ, ਹਿਬਰੂ ਅਤੇ ਆਈਸਲੈਂਡਿਕ ਭਾਸ਼ਾਵਾਂ ਸ਼ਾਮਲ ਹਨ।[2] ਦੁਨੀਆ ਭਰ ਵਿੱਚ ਇਸਦੀਆਂ 10 ਲੱਖ ਤੋਂ ਵੱਧ ਪੁਸਤਕਾਂ ਵਿਕ ਚੁੱਕੀਆਂ ਹਨ।
ਇਸਦਾ ਜਨਮ ਡੈਲਨ ਸਕੌਟ ਵਜੋਂ ਰੀਵਰਜ਼ਡੇਲ, ਜੋ ਕਿ ਉਸ ਵੇਲੇ ਕੇਪ ਸੂਬੇ ਵਿੱਚ ਸੀ ਵਿਖੇ 13 ਅਕਤੂਬਰ 1938 ਨੂੰ ਹੋਇਆ। 1957 ਵਿੱਚ ਸਥਾਨਕ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ। ਇਸ ਤੋਂ ਬਾਅਦ ਇਸ ਨੇ ਆਊਡਟਸ਼ੂਰਨ ਵਿਖੇ ਸੰਗੀਤ ਦੀ ਅਤੇ ਇਸ ਦੇ ਨਾਲ ਹੀ ਇਸ ਨੇ ਹੋਲੀ ਕਰਾਸ ਕਾਨਵੈਂਟ ਵਿਖੇ ਉਚੇਰੀ ਸਿੱਖਿਆ ਪ੍ਰਾਪਤ ਕੀਤੀ।
ਉਸਦੀ ਪਹਿਲੀ ਕਿਤਾਬ "12 ਵਜੇ ਦੀ ਛਟੀ" (Die Twaalfuurstokkie) 1970 ਵਿੱਚ ਪ੍ਰਕਾਸ਼ਿਤ ਹੋਈ, ਜੋ ਕਿ ਇੱਕ ਬੱਚਿਆਂ ਦੀ ਕਹਾਣੀ ਸੀ। 1982 ਵਿੱਚ ਇਸ ਨੇ ਕਹਾਣੀਆਂ ਦਾ ਸੰਗ੍ਰਹਿ "ਜੂਦਾਸ ਬੱਕਰੀ" (Die Judasbok)ਪ੍ਰਕਾਸ਼ਿਤ ਕਾਰਵਾਈ। ਆਪਣੇ ਪਹਿਲੇ "ਜੰਗਲ ਨਾਵਲ" ਲਈ ਮਸ਼ਹੂਰ ਹੋਣ ਤੋਂ ਪਹਿਲਾਂ ਇਸ ਨੇ ਰਸਾਲਿਆਂ ਲਈ ਕਹਾਣੀਆਂ ਲਿਖੀਆਂ ਅਤੇ ਦੋ ਨਾਵਲਾਂ ਦੀ ਰਚਨਾ ਵੀ ਕੀਤੀ।