ਡੋਮੀਨਿਕ ਏਵਨਜ਼ | |
---|---|
ਜਨਮ | ਮ. ਲਾਨਿਕਜੈਕ ਦਸੰਬਰ 26, 1980 ਟੋਲੇਡੋ, ਓਹਿਉ |
ਰਾਸ਼ਟਰੀਅਤਾ | ਪੋਲਿਸ਼ ਅਮਰੀਕੀ |
ਅਲਮਾ ਮਾਤਰ | ਰਾਇਟ ਸਟੇਟ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਮਿਸ਼ੀਗਨ |
ਪੇਸ਼ਾ | ਫ਼ਿਲਮਮੇਕਰ, ਜਨਤਕ ਬੁਲਾਰਾ |
ਲਈ ਪ੍ਰਸਿੱਧ | ਫ਼ਿਲਮਮੇਕਰ, ਅਪਾਹਜ ਲੋਕਾਂ ਅਤੇ ਐਲ.ਜੀ.ਬੀ.ਟੀ.ਕਿਊ.ਆਈ.ਏ. ਸਮੁਦਾਇ ਦੀ ਵਕਾਲਤ |
ਰਾਜਨੀਤਿਕ ਦਲ | ਲਿਬਰਲ ਡੈਮੋਕ੍ਰੇਟ |
ਸਾਥੀ | ਐਸ਼ਟਨ ਲਾਅ |
ਬੱਚੇ | ਰੋਬਰਟ ਲਾਅ |
ਵੈੱਬਸਾਈਟ | dominickevans.com |
ਡੋਮੀਨਿਕ ਲਾਨਿਕਜੈਕ ਏਵਨਜ਼ (ਜਨਮ 26 ਦਸੰਬਰ 1980[1]) ਇੱਕ ਗੈਰ-ਬਾਇਨਰੀ ਟਰਾਂਸਜੈਂਡਰ ਕੂਈਰ ਪੋਲਿਸ਼- ਅਮਰੀਕੀ ਫ਼ਿਲਮ ਸਿਰਜਕ, ਕਾਰਕੁੰਨ, ਟਵੀਚ ਸਟਰੀਮਰ, ਗੇਮਰ, ਜਨਤਕ ਬੁਲਾਰਾ, ਲੇਖਕ ਹੈ, ਜੋ ਅਪਾਹਜ ਲੋਕਾਂ[2][3] ਅਤੇ ਐਲ.ਜੀ.ਬੀ.ਟੀ.ਕਿਊ.ਆਈ.ਏ. ਸਮੁਦਾਇ ਦੀ ਵਕਾਲਤ ਕਰਦਾ ਹੈ।[4][5][6][7][8]
ਏਵਨਜ਼ ਦਾ ਜਨਮ ਟੋਲੇਡੋ, ਓਹਿਉ ਵਿਖੇ ਪੋਲਿਸ਼ ਅਮਰੀਕੀ ਪਿਤਾ ਡੇਵਿਡ ਲਾਨਿਕਜੈਕ ਅਤੇ ਅਮਰੀਕੀ ਮਾਂ ਪੈਮ ਰਯਾਨ ਦੇ ਘਰ ਆਇਰਸ਼, ਅੰਗਰੇਜ਼ੀ, ਅਤੇ ਸਵਿਸ ਵਿਰਾਸਤ ਨਾਲ ਹੋਇਆ। ਉਹਦੇ 'ਚ ਥੋੜ੍ਹੇ ਫਰਾਂਸੀਸੀ, ਸਕੈਂਡੀਨੇਵੀਅਨ ਅਤੇ ਬਾਲਟਿਕ ਵੰਸ਼ ਦੇ ਅੰਸ਼ ਵੀ ਹਨ। ਡੋਮੀਨਿਕ ਵਾਲਬ੍ਰਿੱਜ, ਓਹਿਉ ਵਿਖੇ ਆਪਣੇ ਵੱਡੇ ਭਰਾ ਨਾਲ ਰਹਿ ਕੇ ਵੱਡਾ ਹੋਇਆ। ਉਸਦੇ ਦੋ ਹੋਰ ਵੱਡੇ ਭਰਾ ਹਨ, ਜੋ ਉਸਦੇ ਪਿਤਾ ਦੇ ਪਹਿਲੇ ਵਿਆਹ ਤੋਂ ਹਨ, ਪਰ ਉਹ ਦੋਵੇਂ ਡੋਮੀਨਿਕ ਦੇ ਪਰਿਵਾਰ ਨਾਲ ਨਹੀਂ ਰਹਿੰਦੇ।
ਡੋਮੀਨਿਕ ਬਾਲ ਅਦਾਕਾਰ ਅਤੇ ਕਲਾਕਾਰ ਸੀ ਅਤੇ ਐਮ.ਡੀ.ਏ. ਦਾ ਪੋਸਟਰ ਚਾਇਲਡ ਸੀ।[1] ਬੇਸ਼ੱਕ ਉਹ ਉਸ ਸੰਗਠਨ ਦਾ ਜ਼ਿਆਦਾ ਸਮੇਂ ਲਈ ਸਹਿਯੋਗ ਨਾ ਦੇ ਸਕਿਆ।[9] ਉਸਨੇ ਲਗਾਤਾਰ ਆਪਣੇ ਮਾਤਾ-ਪਿਤਾ ਨਾਲ ਰਿਸ਼ਤਾ ਬਣਾਈ ਰੱਖਿਆ[4] ਅਤੇ 16 ਸਾਲ ਦੀ ਉਮਰ ਵਿੱਚ ਆਪਣੀ ਅਸਲੀ ਪਹਿਚਾਣ ਨਾਲ ਸਾਹਮਣੇ ਆਇਆ। ਉਸਦੇ ਪਿਤਾ ਦੀ 2001 ਦਿਲ ਦੇ ਦੌਰੇ ਕਾਰਨ ਮੌਤ ਹੋ ਗਈ ਸੀ।[10]
ਏਵਨਜ਼ ਦਾ ਬਚਪਨ ਬਹੁਤ ਮੁਸ਼ੀਬਤਾਂ ਭਰਿਆ ਰਿਹਾ ਹੈ, ਉਸਨੂੰ ਸਕੂਲ ਵਿੱਚ ਹੀ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪਿਆ।[11] ਉਹ ਲੇਕ ਹਾਈ ਸਕੂਲ, ਮਿਲਬਰੀ ਪੜ੍ਹਨ ਲਈ ਜਾਂਦਾ ਸੀ, ਜਿੱਥੇ ਉਸਨੇ 1999 ਵਿੱਚ ਆਨਰਜ਼ ਨਾਲ ਗ੍ਰੇਜੁਏਟ ਕੀਤੀ। ਫਿਰ ਉਸਨੂੰ ਰਾਇਟ ਕਾਲਜ ਵਿੱਚ ਮੁਸ਼ਕਿਲਾਂ ਝੱਲਣੀਆਂ ਪਈਆਂ, ਜਿੱਥੇ ਉਸਨੇ ਥੀਏਟਰ ਅਤੇ ਅਦਾਕਾਰੀ ਦੀ ਪੜ੍ਹਾਈ ਕਰਨੀ ਸ਼ੁਰੂ ਕੀਤੀ ਸੀ।[1] ਡੋਮੀਨਿਕ ਨੇ ਬੋਅਲਿੰਗ ਗ੍ਰੀਨ ਸਟੇਟ ਯੂਨੀਵਰਸਿਟੀ ਜਾਣਾ ਸ਼ੁਰੂ ਕਰ ਦਿੱਤਾ ਸੀ, ਜਦੋਂ ਉਹ ਹਜੇ ਹਾਈ ਸਕੂਲ ਵਿੱਚ ਹੀ ਸੀ। ਉਸਨੇ ਰਾਇਟ ਸਟੇਟ ਦਾਖਿਲ ਹੋਣ ਲਈ 2000 ਵਿੱਚ ਬੀ.ਜੀ.ਐਸ.ਯੂ. ਜਾਣਾ ਛੱਡ ਦਿੱਤਾ ਸੀ, ਪਰ ਸੱਟ ਲੱਗਣ ਕਾਰਨ ਉਹ ਵੀ ਛੱਡਣਾ ਪਿਆ।[1][12] 2010 ਵਿੱਚ ਉਹ ਵਾਪਿਸ ਡਬਲਿਊ.ਐਸ.ਯੂ. ਮੁੜ ਆਇਆ ਅਤੇ ਮੋਸ਼ਨ ਪਿਕਚਰ ਪ੍ਰੋਡਕਸ਼ਨ[12] ਵਿੱਚ ਬੀ.ਐਫ.ਏ. ਪੂਰੀ ਕੀਤੀ। ਉਸਨੇ ਇੱਕ ਸਾਲ 2009-2010 ਮਿਸ਼ੀਗਨ ਯੂਨੀਵਰਸਿਟੀ ਦੇ ਸੇਟੇਲਾਇਟ ਸਕੂਲ ਵਿੱਚ ਥੀਏਟਰ ਦੀ ਪੜ੍ਹਾਈ ਕਰਦਿਆਂ ਵੀ ਬਿਤਾਇਆ।
2013 ਵਿੱਚ ਏਵਨਜ਼ ਨੇ ਆਪਣੀ ਪਹਿਲੀ ਫ਼ਿਲਮ ਟਰਿੱਪ ਪੂਰੀ ਕੀਤੀ।[1][13] ਇਸ ਫ਼ਿਲਮ ਨੇ ਮਾਨਤਾ ਪ੍ਰਾਪਤ 2015 ਇੰਡੀਫੇਸਟ ਅਵਾਰਡ ਹਾਸਿਲ ਕੀਤਾ।[14] ਉਸਨੇ ਹੋਰ ਲਘੂ ਫ਼ਿਲਮਾਂ ਨੈਂਸ + ਸਿਡਨੀਲਈ ਵੀ ਕੰਮ ਕੀਤਾ।[1] ਉਹ ਫ਼ਿਲਮ ਇਨਅਮੋਰਤਾ ਦੀ ਪ੍ਰੀ-ਪ੍ਰੋਡਕਸ਼ਨ ਵਿੱਚ ਸੀ, ਜੋ 2018 ਦੇ ਅਖੀਰ 'ਚ ਸ਼ੂਟ ਕੀਤੀ ਗਈ ਸੀ ਅਤੇ ਜਿਸਨੂੰ 2019 ਵਿੱਚ ਵਿਖਾਇਆ ਜਾਵੇਗਾ।[12][15]
ਏਵਨਜ਼ ਬਾਲ ਉਮਰ ਤੋਂ ਹੀ ਅਪੰਗ ਭਾਈਚਾਰੇ ਦੀ ਵਕਾਲਤ ਕਰਦਾ ਆਇਆ ਹੈ। ਉਹ ਟਰਾਂਸ ਲੋਕਾਂ ਦੀ ਸਹਾਇਤਾ ਲਈ ਬਣੀ ਲਹਿਰ[16] ਅਤੇ ਫ਼ਿਲਮ ਅਤੇ ਹੋਰ ਮੀਡੀਆ ਵਿੱਚ ਅਪੰਗਤਾ ਨੂੰ ਲੈਕੇ ਹੁੰਦੀ ਗੱਲਬਾਤ ਵਿੱਚ ਜ਼ਿਆਦਾ ਸ਼ਾਮਿਲ ਹੁੰਦਾ ਹੈ।[17][18] ਇਸਦੇ ਨਾਲ ਹੀ ਉਹ ਵਿਆਹ ਸਬੰਧੀ ਬਰਾਬਰ ਦੇ ਹੱਕਾਂ ਲਈ ਵੀ ਦੋਵੇਂ ਭਾਈਚਾਰੇ ਦੀ ਇਕੋ ਜਿਹੀ ਮਦਦ ਕਰਦਾ ਹੈ।[7][19][20] ਉਸਨੂੰ ਜੂਨ 2014 ਵਿੱਚ ਅਪੰਗਤਾ ਅਤੇ ਐਲ.ਜੀ.ਬੀ.ਟੀ ਦੇ ਮੁੱਦਿਆਂ ਬਾਰੇ ਪਹਿਲੀ ਫੋਰਮ ਲਈ ਵਾਇਟ-ਹਾਉਸ ਵਿੱਚ ਸੱਦਿਆ ਗਿਆ ਸੀ।[6]
'ਟਾਈਮ ਆਊਟ ਨਿਊਯਾਰਕ' ਦੁਆਰਾ 2016 ਦੀਆਂ ਗਰਮੀਆਂ ਵਿੱਚ ਏਵਨਜ਼ ਨੂੰ ਅੱਠ ਐਲ.ਜੀ.ਬੀ.ਟੀ.ਕਿਊ. ਪ੍ਰਭਾਵਸ਼ਾਲੀ ਕੇਂਦਰਾਂ ਜਿਨ੍ਹਾਂ ਬਾਰੇ ਨਿਊਯਾਰਕ ਸਿਟੀ ਵਿੱਚ ਹਰ ਇੱਕ ਨੂੰ ਜਾਨਣ ਦੀ ਲੋੜ ਹੈ ਵਿੱਚੋਂ ਇੱਕ ਦਾ ਨਾਮ ਦਿੱਤਾ ਗਿਆ ਸੀ।[21] ਏਵਨਜ਼ 2016 ਵਿੱਚ ਨਿਊਮੋਬਲਿਟੀ ਮੈਗਜ਼ੀਨ ਦਾ ਹਿੱਸਾ ਵੀ ਬਣਿਆ।[22]
ਏਵਨਜ਼ ਮਿਡਵੇਸਟ ਰਹਿੰਦਾ ਹੈ, ਪਰ ਕੰਮ ਲਈ ਓਹਿਉ ਅਤੇ ਨਿਊਯਾਰਕ ਦਰਮਿਆਨ ਸਫਰ ਕਰਦਾ ਹੈ। ਉਹ ਆਪਣੇ ਰਚਨਾਤਮਕ ਸਾਥੀ ਐਸ਼ਟਨ ਲਾਅ ਨਾਲ ਪਿਛਲੇ 16 ਸਾਲਾਂ ਤੋਂ ਪ੍ਰਾਇਮਰੀ ਤੌਰ 'ਤੇ ਕੰਮ ਕਰ ਰਿਹਾ ਹੈ।
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
<ref>
tag; no text was provided for refs named :2
<ref>
tag; no text was provided for refs named :3
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)