ਤਲਵੰਡੀ ਸਾਬੋ | |
---|---|
ਸ਼ਹਿਰ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਬਠਿੰਡਾ |
ਆਬਾਦੀ (2011[1]) | |
• ਕੁੱਲ | 20,589 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਨੇੜੇ ਦਾ ਸ਼ਹਿਰ | ਬਠਿੰਡਾ |
ਇਹ ਸਥਾਨ ਸਿੱਖ ਇਤਿਹਾਸ ਨਾਲ ਸਬੰਧਤ ਹੈ। ਇਹ ਸਿੱਖਾਂ ਦਾ ਪੰਜ ਵਿੱਚੋਂ ਇੱਕ ਤਖ਼ਤ ਹੈ। ਆਨੰਦਪੁਰ ਸਾਹਿਬ, ਚਮਕੌਰ ਸਾਹਿਬ ਅਤੇ ਮੁਕਤਸਰ ਦੀ ਫਸਵੀਂ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਆ ਗਏ ਸਨ ਤੇ 9 ਮਹੀਨੇ ਇੱਥੇ ਆਰਾਮ ਕੀਤਾ ਸੀ। ਇਸ ਥਾਂ ਨੂੰ ਦਮਦਮਾ ਸਾਹਿਬ ਕਿਹਾ ਜਾਂਦਾ ਹੈ। ਉਹਨਾਂ ਨੇ ਇਸ ਥਾਂ ਨੂੰ ਆਪਣੇ ਮਿਸ਼ਨ ਦੇ ਪ੍ਰਚਾਰ ਕੇਂਦਰ ਬਣਾਇਆ ਇਸ ਕਰਕੇ ਇਸ ਨੂੰ ਗੁਰੂ ਕੀ ਕਾਸ਼ੀ ਵੀ ਕਿਹਾ ਜਾਂਦਾ ਹੈ। ਉਹਨਾਂ ਨੇ ਇੱਥੇ ਹੀ ਆਦਿ ਗ੍ਰੰਥ ਦੀ ਮੁੜ ਸੰਪਾਦਨਾ ਕੀਤੀ ਅਤੇ ਇਸ ਥਾਂ ਨੂੰ ਖਾਲਸੇ ਦਾ ਤਖਤ ਦਾ ਦਿੱਤਾ। ਹੁਣ ਰਾਜਾਂ ਦੇ ਨਿਹੰਗਾਂ ਦਾ ਮੁੱਖ ਦਫ਼ਤਰ ਹੈ। ਅਪ੍ਰੈਲ ਵਿੱਚ ਵਿਸਾਖੀ ਦੇ ਦਿਨ ਇੱਥੇ ਰਾਜ ਪੱਧਰੀ ਮੇਲਾ ਲੱਗਦਾ ਹੈ।