![]() Toor with the silver medal at the 2017 Asian Athletics Championships | |||||||||||||||||||||
ਨਿੱਜੀ ਜਾਣਕਾਰੀ | |||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|
ਜਨਮ | ਖੋਸਾ ਪਾਂਡੋ, ਮੋਗਾ ਜਿਲ੍ਹਾ, ਪੰਜਾਬ, ਭਾਰਤ[1] | 13 ਨਵੰਬਰ 1994||||||||||||||||||||
ਖੇਡ | |||||||||||||||||||||
ਦੇਸ਼ | ਭਾਰਤ | ||||||||||||||||||||
ਈਵੈਂਟ | ਸ਼ਾਟ-ਪੁੱਟ | ||||||||||||||||||||
ਪ੍ਰਾਪਤੀਆਂ ਅਤੇ ਖ਼ਿਤਾਬ | |||||||||||||||||||||
Personal best(s) | 20.75m (ਜਕਾਰਤਾ 2018) | ||||||||||||||||||||
ਮੈਡਲ ਰਿਕਾਰਡ
| |||||||||||||||||||||
Updated on 26 ਅਗਸਤ 2018. |
ਤੇਜਿੰਦਰ ਪਾਲ ਸਿੰਘ ਤੂਰ (ਜਨਮ 13 ਨਵੰਬਰ 1994) ਇੱਕ ਭਾਰਤੀ ਸ਼ਾਟ-ਪੁੱਟ ਦਾ ਐਥਲੀਟ ਹੈ, ਜਿਸਦਾ ਏਸ਼ੀਆਈ ਖੇਡਾਂ ਦਾ ਰਿਕਾਰਡ 20.75 ਮੀਟਰ ਹੈ।
ਤੂਰ ਦਾ ਜਨਮ 13 ਨਵੰਬਰ 1994 ਨੂੰ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਖੋਸਾ ਪਾਂਡੋ ਪਿੰਡ ਦੇ ਇੱਕ ਕਿਸਾਨ ਪਰਵਾਰ ਵਿੱਚ ਹੋਇਆ ਸੀ। ਉਹ ਆਪਣੇ ਪਿਤਾ ਦੇ ਜ਼ੋਰ ਦੇਣ ਤੇ ਕ੍ਰਿਕਟ ਤੋਂ ਗੋਲਾ ਸੁੱਟਣ ਵੱਲ ਆਇਆ ਸੀ।
ਜੂਨ 2017 ਵਿੱਚ, ਪਟਿਆਲਾ ਵਿੱਚ ਫੈਡਰੇਸ਼ਨ ਕੱਪ ਨੈਸ਼ਨਲ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪਸ ਵਿੱਚ ਤੂਰ ਨੇ 20.40 ਮੀਟਰ ਦੀ ਆਪਣੀ ਸਭ ਤੋਂ ਵਧੀਆ ਆਊਟਡੋਰ ਥਰੋ ਨਾਲ ਰਿਕਾਰਡ ਬਣਾਇਆ ਸੀ, ਪਰ ਇਹ 20.50 ਮੀਟਰ ਦੇ ਵਿਸ਼ਵ ਚੈਂਪੀਅਨਸ਼ਿਪ ਕੁਆਲੀਫਿਕੇਸ਼ਨ ਸਟੈਂਡਰਡ ਤੋਂ ਘੱਟ ਸੀ।[2] ਅਗਲੇ ਮਹੀਨੇ ਵਿੱਚ, ਉਸ ਨੇ ਭੁਵਨੇਸ਼ਵਰ ਵਿੱਚ 2017 ਦੀਆਂ ਏਸ਼ਿਆਈ ਐਥਲੈਟਿਕਸ ਚੈਂਪੀਅਨਸ਼ਿਪਾਂ ਵਿੱਚ 19.77 ਮੀਟਰ ਦੀ ਥਰੋ ਨਾਲ ਚਾਂਦੀ ਦਾ ਤਮਗਾ ਜਿੱਤਿਆ ਸੀ, ਸਿਰਫ 0.03 ਮੀਟਰ ਦੇ ਫ਼ਰਕ ਨਾਲ ਸੋਨੇ ਦਾ ਮੈਡਲ ਰਹਿ ਗਿਆ ਸੀ।[3]
ਤੂਰ 2018 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ 'ਚ 19.42 ਮੀਟਰ ਗੋਲਾ ਸੁੱਟ ਕੇ ਅੱਠਵੇਂ ਸਥਾਨ ਤੇ ਆਇਆ ਸੀ।[4]
25 ਅਗਸਤ 2018 ਨੂੰ ਤੂਰ ਨੇ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ 2018 ਏਸ਼ੀਆਈ ਖੇਡਾਂ ਦੌਰਾਨ ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਸੋਨੇ ਦਾ ਮੈਡਲ ਜਿੱਤ ਲਿਆ ਹੈ। ਉਸ ਨੇ 20.75 ਐਮ ਗੋਲਾ ਸੁੱਟ ਕੇ ਸੁੱਟ ਕੇ ਏਸ਼ੀਆਈ ਖੇਡਾਂ ਦਾ ਰਿਕਾਰਡ ਅਤੇ ਕੌਮੀ ਰਿਕਾਰਡ ਤੋੜ ਦਿੱਤਾ ਹੈ।
{{cite web}}
: Unknown parameter |dead-url=
ignored (|url-status=
suggested) (help)