ਤਸਵੀਰ:Telangana Today Logo.jpg | |
ਤਸਵੀਰ:TelanganaTodayCover.jpg | |
ਕਿਸਮ | ਰੋਜ਼ਾਨਾ ਅਖਬਾਰ |
---|---|
ਫਾਰਮੈਟ | ਪ੍ਰਿੰਟ, ਆਨਲਾਈਨ |
ਮਾਲਕ | Telangana Publications Pvt. Ltd |
ਪ੍ਰ੍ਕਾਸ਼ਕ | Telangana Publications Pvt. Ltd |
ਸੰਪਾਦਕ | ਕੇ ਸ਼੍ਰੀਨਿਵਾਸ ਰੈਡੀ |
ਸਹਾਇਕ ਸੰਪਾਦਕ | ਐੱਸ ਸ਼੍ਰੀਵਤਸਨ |
ਸਥਾਪਨਾ | ਦਸੰਬਰ 15, 2016 |
ਰਾਜਨੀਤਿਕ ਇਲਹਾਕ | ਖੱਬੇਪੱਖੀ |
ਭਾਸ਼ਾ | ਅੰਗਰੇਜ਼ੀ |
ਮੁੱਖ ਦਫ਼ਤਰ | ਹੈਦਰਾਬਾਦ, ਤੇਲੰਗਾਨਾ, ਭਾਰਤ |
ਭਣੇਵੇਂ ਅਖ਼ਬਾਰ | ਨਮਸਤੇ ਤੇਲੰਗਾਨਾ |
ਵੈੱਬਸਾਈਟ | www |
ਮੁਫ਼ਤ ਆਨਲਾਈਨ ਪੁਰਾਲੇਖ | epaper |
ਤੇਲੰਗਾਨਾ ਟੂਡੇ ਇੱਕ ਰਜਿਸਟਰਡ ਅੰਗਰੇਜ਼ੀ ਭਾਸ਼ਾ ਦਾ ਭਾਰਤੀ ਰੋਜ਼ਾਨਾ ਅਖਬਾਰ ਹੈ। ਜਿਸਦਾ ਮੁੱਖ ਦਫਤਰ ਹੈਦਰਾਬਾਦ, ਤੇਲੰਗਾਨਾ, ਭਾਰਤ ਵਿੱਚ ਹੈ। ਇਸ ਅਖਬਾਰ ਦੇ ਪ੍ਰਕਾਸ਼ਨ ਦਾ ਉਦੇਸ਼ ਮੁੱਖ ਤੌਰ 'ਤੇ ਤੇਲੰਗਾਨਾ ਰਾਜ ਦੀ ਰਾਜਨੀਤੀ ਅਤੇ ਵਿਕਾਸ 'ਤੇ ਧਿਆਨ ਕੇਂਦਰਿਤ ਕਰਨਾ ਹੈ। ਇਹ ਅਖਬਾਰ ਤੇਲੰਗਾਨਾ ਪਬਲੀਕੇਸ਼ਨਜ਼ ਪ੍ਰਾਈਵੇਟ ਲਿਮਟਿਡ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸ ਦੀ ਮਲਕੀਅਤ ਤੇਲੰਗਾਨਾ ਦੇ ਮੌਜੂਦਾ ਮੁੱਖ ਮੰਤਰੀ ਅਤੇ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਸੰਸਥਾਪਕ ਕੇ. ਚੰਦਰਸ਼ੇਖਰ ਰਾਓ ਦੀ ਹੈ।[1][2]
ਅਖਬਾਰ ਈਪੇਪਰ ਫਾਰਮੈਟ ਵਿੱਚ ਵੀ ਉਪਲੱਬਧ ਹੈ।
ਇਹ ਅਖਬਾਰ 15 ਦਸੰਬਰ 2016 ਨੂੰ ਲਾਂਚ ਕੀਤਾ ਗਿਆ ਸੀ।[3] ਇਹ ਇੱਕ ਤੇਲਗੂ ਰੋਜ਼ਾਨਾ, ਨਮਸਤੇ ਤੇਲੰਗਾਨਾ ਅਤੇ ਟੀਵੀ ਚੈਨਲ ਟੀ ਨਿਊਜ਼ ਦਾ ਇੱਕ ਸਿਸਟਰ ਪ੍ਰਕਾਸ਼ਨ ਹੈ।
ਸੂਚਨਾ ਦੇ ਅਧਿਕਾਰ ਤੋਂ ਪ੍ਰਾਪਤ ਅੰਕੜਿਆਂ ਦੇ ਆਧਾਰ 'ਤੇ, ਤੇਲੰਗਾਨਾ ਟੂਡੇ 'ਤੇ ਤੇਲੰਗਾਨਾ ਸਰਕਾਰ ਦੇ ਵਰਗੀਕ੍ਰਿਤ ਇਸ਼ਤਿਹਾਰਬਾਜ਼ੀ ਖਰਚੇ 2016 ਅਤੇ 2018 ਦੇ ਵਿਚਕਾਰ 17 ਗੁਣਾ ਵਧੇ ਹਨ।[4]