ਤ੍ਰੁਪਤੀ ਦੇਸਾਈ ਇੱਕ ਭਾਰਤੀ ਲਿੰਗ ਸਮਾਨਤਾ ਕਾਰਕੁਨ ਅਤੇ ਭੂਮਾਤਾ ਬਰਗੇਡ ਦੀ ਸੰਸਥਾਪਕ ਹੈ, ਇੱਕ ਪੁਣੇ ਅਧਾਰਿਤ ਸਮਾਜਿਕ ਕਾਰਕੁਨ ਸੰਗਠਨ ਹੈ। ਇਸਨੇ ਅਤੇ ਉਸ ਦੀ ਬ੍ਰਿਗੇਡ ਨੇ ਔਰਤਾਂ ਲਈ ਸ਼ਨੀ ਸ਼ਿੰਗਾਨਪੁਰ ਮੰਦਿਰ, ਮਹਲਕਸ਼ਮੀ ਮੰਦਿਰ ਅਤੇ ਤ੍ਰਿਮਕੇਸ਼ਵਰ ਸ਼ਿਵ ਮੰਦਿਰ, ਜਿਵੇਂ ਕਿ ਮਹਾਰਾਸ਼ਟਰ, ਭਾਰਤ ਵਿੱਚ ਧਾਰਮਿਕ ਸਥਾਨਾਂ ਵਿੱਚ ਦਾਖਲ ਹੋਣ ਲਈ ਪ੍ਰਚਾਰ ਕੀਤਾ ਹੈ।
ਦੇਸਾਈ ਦਾ ਜਨਮ, ਨਿਪਾਨੀ ਤਾਲੁਕਾ, ਭਾਰਤੀ ਸਟੇਟ ਕਰਨਾਟਕ ਵਿੱਚ ਹੋਇਆ।[1] ਇਸਦੇ ਪਿਤਾ ਨੇ ਆਪਣੇ ਪਰਿਵਾਰ ਨੂੰ ਇੱਕ ਆਸ਼ਰਮ ਖ਼ਾਤਿਰ ਛੱਡ ਦਿੱਤਾ ਅਤੇ ਇਸਨੂੰ ਅਤੇ ਇਸਦੇ ਦੋ ਭੈਣ-ਭਰਾਵਾਂ ਨੂੰ ਇਹਨਾਂ ਦੀ ਮਾਤਾ ਨੇ ਹੀ ਪਾਲਿਆ। ਇਸਨੇ ਘਰ ਸਾਇੰਸ ਦੇ ਵਿਸ਼ੇ ਵਿੱਚ ਪੁਣੇ ਕੈਂਪਸ ਦੇ ਸ਼੍ਰੀਮਤੀ ਨਥੀਬਾਈ ਦਮੋਦਰ ਥਕੇਰਸੀ (ਐਸਐਨਡੀਟੀ) ਮਹਿਲਾ ਦੀ ਯੂਨੀਵਰਸਿਟੀ ਤੋਂ ਸਿੱਖਿਆ ਸ਼ੁਰੂ ਕੀਤੀ, ਪਰ ਪਰਿਵਾਰਿਕ ਸਮੱਸਿਆਵਾਂ ਦੇ ਕਾਰਨ ਇਸਨੇ ਇੱਕ ਸਾਲ ਬਾਅਦ ਹੀ ਪੜ੍ਹਾਈ ਛੱਡ ਦਿੱਤੀ।[2]