ਕਲਾਕਾਰ | ਫ਼ਰਾਂਸਿਸ ਬੇਕਨ |
---|---|
ਸਾਲ | ਸ਼ੁਰੂ ਕਰਨ ਦਾ ਸਾਲ 1969 |
ਕਿਸਮ | ਕੈਨਵਸ ਤੇ ਤੇਲ-ਚਿੱਤਰ[1] |
ਵਿਸ਼ਾ | ਲੂਸੀਅਨ ਫ਼ਰਾਇਡ |
ਪਸਾਰ | 198 cm × 147.5 cm (78 in × 58 in) |
ਥਰੀ ਸਟਡੀਜ ਆਫ਼ ਲੂਸੀਅਨ ਫ਼ਰਾਇਡ 1969 ਦਾ ਕੈਨਵਸ ਤੇ ਤੇਲ-ਚਿੱਤਰ ਹੈ।[1] ਬਰਤਾਨਵੀ ਪੇਂਟਰ ਫ਼ਰਾਂਸਿਸ ਬੇਕਨ ਦੀ ਤ੍ਰੈਪੱਖੀ ਪੇਟਿੰਗ ਹੈ ਜਿਸ ਵਿੱਚ ਉਸਨੇ ਆਪਣੇ ਦੋਸਤ ਅਤੇ ਰਕੀਬ ਕਲਾਕਾਰ, ਲੂਸੀਅਨ ਫ਼ਰਾਇਡ ਨੂੰ ਚਿਤਰਿਆ ਹੈ।[2] ਨਿਊਯਾਰਕ ਵਿੱਚ ਇੱਕ ਨੀਲਾਮੀ ਦੇ ਦੌਰਾਨ ਬੇਕਨ ਦੀ ਪੇਟਿੰਗ ਥਰੀ ਸਟਡੀਜ ਆਫ਼ ਲੂਸੀਅਨ ਫ਼ਰਾਇਡ ਨੂੰ 14.2 ਕਰੋੜ ਡਾਲਰ ਜਾਂ ਕਰੀਬ 900 ਕਰੋੜ ਰੁਪਏ ਵਿੱਚ ਵੇਚਿਆ ਗਿਆ। ਬੇਕਨ ਨੇ ਇਸ ਪੇਂਟਿੰਗ ਨੂੰ 1969 ਵਿੱਚ ਲੰਦਨ ਦੇ ਰਾਇਲ ਕਾਲਜ ਆਫ਼ ਆਰਟਸ ਵਿੱਚ ਬਣਾਇਆ ਸੀ। ਇਸਨੂੰ ਬੇਕਨ ਦੀਆਂ ਮਹਾਨਤਮ ਕਲਾਕ੍ਰਿਤੀਆਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ।[3]
ਕਰਿਸਟੀ ਨੀਲਾਮੀ ਘਰ ਨੇ ਦੱਸਿਆ ਕਿ ਇਸਨੂੰ ਸਿਰਫ਼ ਛੇ ਮਿੰਟ ਤੱਕ ਚੱਲੀ ਰੋਮਾਂਚਕ ਬੋਲੀ ਦੇ ਦੌਰਾਨ ਵੇਚਿਆ ਗਿਆ।[3]
{{cite news}}
: Check date values in: |accessdate=
(help)