ਥਾਇਰਾਇਡ ਰੋਗ ਗਲੇ ਦਾ ਰੋਗ ਹੈ। ਥਾਇਰਾਇਡ ਇੱਕ ਗ੍ਰੰਥੀ ਦਾ ਨਾਂਅ ਹੈ ਜੋ ਸਾਡੇ ਗਲੇ ਵਿੱਚ ਹੁੰਦੀ ਹੈ। ਇਸ ਵਿਚੋਂ ਜਿਹੜੇ ਹਾਰਮੋਨ ਪੈਦਾ ਹੁੰਦੇ ਹਨ ਉਹ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਕ੍ਰਿਆਵਾਂ ਵਿੱਚ ਸਹਾਈ ਹੁੰਦੇ ਹਨ। ਜਦੋਂ ਇਹ ਹਾਰਮੋਨ ਅਸੰਤੁਲਿਤ ਰੂਪ ਵਿੱਚ ਪੈਦਾ ਹੁੰਦੇ ਹਨ ਤਾਂ ਉਦੋਂ ਥਾਇਰਾਇਡ ਰੋਗ ਜਨਮ ਲੈਂਦਾ ਹੈ।[1]
ਥਾਇਰਾਇਡ ਚਿੰਤਾ ਨਾਲ ਹੁੰਦਾ ਹੈ, ਜਦੋਂ ਕਿਸੇ ਇਨਸਾਨ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਹੁੰਦੀ ਤਾਂ ਸੱਚਮੁੱਚ ਉਸ ਦਾ ਖੂਨ ਮੱਚਦਾ ਹੈ ਜਾਂ ਜਦੋਂ ਕੋਈ ਦੂਸਰਾ ਉਸ ਦਾ ਖੂਨ ਪੀਂਦਾ ਹੈ ਤਾਂ ਅਨੀਮੀਆ ਹੋਣਾ ਸੁਭਾਵਿਕ ਹੈ। ਜ਼ਿਆਦਾ ਹਾਰਮੋਨ ਦਾ ਸੇਵਨ, ਸਿਰ ਵਿੱਚ ਸੱਟ ਲੱਗਣ ਕਾਰਨ ਜਾਂ ਪਿਚੂਟਰੀ ਗ੍ਰੰਥੀ ਦੇ ਵਿੱਚ ਰਸੌਲੀ ਕਾਰਨ ਵੀ ਇਹ ਰੋਗ ਹੋ ਸਕਦਾ ਹੈ।
ਇਹ ਬਿਮਾਰੀ ਜ਼ਿਆਦਾਤਰ ਔਰਤਾਂ ਵਿੱਚ ਵੇਖਣ ਨੂੰ ਮਿਲਦੀ ਹੈ। ਮਰਦਾਂ ਵਿੱਚ ਇਸ ਬਿਮਾਰੀ ਦੇ ਕੇਸ ਬਹੁਤ ਘੱਟ ਪਾਏ ਜਾਂਦੇ ਹਨ। ਕੁਆਰੀਆਂ ਕੁੜੀਆਂ ਜਾਂ ਬੱਚਿਆਂ ਵਿੱਚ ਤਾਂ ਥਾਇਰਾਇਡ ਦੇ ਉਹੀ ਕੇਸ ਮਿਲਦੇ ਹਨ ਜਿਥੇ ਇਹ ਰੋਗ ਜੱਦੀ ਪੁਸ਼ਤੀ ਹੁੰਦਾ ਹੈ।
ਇਹ ਰੋਗ ਵਧੇਰੇ ਕਰ ਕੇ ਔਰਤਾਂ ਵਿੱਚ ਹੀ ਹੁੰਦਾ ਹੈ ਕਿਉਂਕਿ ਔਰਤਾਂ ਵਿੱਚ ਈਰਖਾ, ਚਿੰਤਾ ਅਤੇ ਗੁੱਸਾ ਪੀਣ ਦੀ ਸਮਰੱਥਾ ਮਰਦਾਂ ਨਾਲੋਂ ਜ਼ਿਆਦਾ ਹੁੰਦੀ ਹੈ। ਜਿਹੜੀਆਂ ਔਰਤਾਂ ਆਪਣੀ ਜ਼ਿੰਦਗੀ ਵਿੱਚ ਚਿੰਤਾਗ੍ਰਸਤ ਰਹਿੰਦੀਆਂ ਹਨ, ਨੂੰ ਇਹ ਸਮੱਸਿਆ ਹੋ ਸਕਦੀ ਹੈ। ਪਰ ਵਿਆਹ ਤੋਂ ਬਾਅਦ ਵਾਲਾ ਜੀਵਨ ਆਮ ਤੌਰ ‘ਤੇ ਜ਼ਿਆਦਾ ਤਣਾਅਗ੍ਰਸਤ ਹੋਣ ਕਰ ਕੇ ਇਹ ਰੋਗ ਸਹਿਜੇ ਹੀ ਉਤਪੰਨ ਹੋ ਸਕਦਾ ਹੈ। ਨੂੰਹ-ਸੱਸ ਦੀ ਇੱਕ ਦੂਸਰੇ ਪ੍ਰਤੀ ਨੋਕ-ਝੋਕ, ਪਤੀ-ਪਤਨੀ ਦਾ ਆਪਸੀ ਤਕਰਾਰ ਜਾਂ ਹੋਰ ਕਈ ਤਰ੍ਹਾਂ ਦੀਆਂ ਘਰੇਲੂ ਸਮੱਸਿਆਵਾਂ ਇਸ ਰੋਗ ਦਾ ਪ੍ਰਮੁੱਖ ਕਾਰਨ ਹਨ। ਜਿਹੜੀਆਂ ਔਰਤਾਂ ਆਪਣੇ ਗੁੱਸੇ ਨੂੰ ਜ਼ਾਹਿਰ ਕਰ ਦਿੰਦੀਆਂ ਹਨ ਉਹ ਇਸ ਰੋਗ ਤੋਂ ਬਚ ਜਾਂਦੀਆਂ ਹਨ ਪਰ ਜਿਹੜੀਆਂ ਔਰਤਾਂ ਗੁੱਸੇ ਨੂੰ ਵਿਚੇ ਵਿੱਚ ਜਜ਼ਬ ਕਰ ਲੈਂਦੀਆਂ ਹਨ ਜਾਂ ਗੁੱਸਾ ਦਬਾ ਲੈਂਦੀਆਂ ਹਨ ਉਹ ਥਾਇਰਾਇਡ ਦਾ ਸ਼ਿਕਾਰ ਹੋ ਜਾਂਦੀਆਂ ਹਨ।
ਇਹ ਦੋ ਪ੍ਰਕਾਰ ਦਾ ਹੁੰਦਾ ਹੈ।
T.S.H. ਹਾਰਮੋਨ ਘੱਟ ਪੈਦਾ ਹੋਣ ਕਰ ਕੇ T3 ਅਤੇ T4 ਜ਼ਿਆਦਾ ਰੂਪ ਵਿੱਚ ਪੈਦਾ ਹੁੰਦਾ ਹੈ।
ਇਹ ਰੋਗ ਜ਼ਿਆਦਾਤਰ ਆਇਓਡੀਨ ਦੀ ਕਮੀ ਕਾਰਨ ਹੁੰਦਾ ਹੈ।
ਇਸ ਰੂਪ ਵਿੱਚ ਹਾਇਪਰ ਤੋਂ ਉਲਟ T.S.H. ਹਾਰਮੋਨ ਜ਼ਿਆਦਾ ਮਾਤਰਾ ਵਿੱਚ ਪੈਦਾ ਹੋਣ ਕਰ ਕੇ T3 ਦੀ T4 ਦੀ ਮਾਤਰਾ ਘੱਟ ਜਾਂਦੀ ਹੈ
ਥਾਇਰਾਇਡ ਲਾ-ਇਲਾਜ ਨਹੀਂ ਹੈ। ਸਾਰੀ ਉਮਰ ਐਲਟਰੌਕਸਿਨ ਜਾਂ ਥਾਇਰਾਕਸਿਨ ਦੀਆਂ ਗੋਲੀਆਂ ਨਹੀਂ ਖਾਣੀਆਂ ਪੈਂਦੀਆਂ ਹਨ। ਹੋਮਿਓਪੈਥੀ ਵਿੱਚ ਬਹੁਤ ਸਾਰੀਆਂ ਦਵਾਈਆਂ ਅਜਿਹੀਆਂ ਹਨ ਜੋ ਮਰੀਜ਼ ਦੇ ਸਰੀਰਕ ਅਤੇ ਮਾਨਸਿਕ ਲੱਛਣ ਦੇਖ ਕੇ ਦਿੱਤੀਆਂ ਜਾਂਦੀਆਂ ਹਨ ਅਤੇ ਰੋਗੀ ਠੀਕ ਹੋ ਜਾਂਦਾ ਹੈ।