ਥੋਮਸ ਬੀਟੀ | |
---|---|
ਥੋਮਸ ਬੀਟੀ ਸਟੋਕਹੋਮ ਪਰੇਡ 2011 ਵਿਚ | |
ਜਨਮ | 1974 (ਉਮਰ 50–51) ਹੋਨੋਲੁਲੁ, ਹੁਵਾਈ, ਯੂ.ਐਸ. |
ਰਾਸ਼ਟਰੀਅਤਾ | ਅਮਰੀਕੀ |
ਜੀਵਨ ਸਾਥੀ | ਨੈਂਸੀ ਗਿਲੇਪਸੀ (2003–2012) ਅਮਬਰ ਨਿਕੋਲਸ (2016–) |
ਬੱਚੇ | 4 |
ਵੈੱਬਸਾਈਟ | definenormal |
ਥੋਮਸ ਟ੍ਰੇਸ ਬੀਟੀ (ਜਨਮ 1974) ਇੱਕ ਅਮਰੀਕੀ ਜਨਤਕ ਬੁਲਾਰਾ, ਲੇਖਕ ਅਤੇ ਟ੍ਰਾਂਸਜੇਂਡਰ ਅਤੇ ਸੈਕਸ ਨਾਲ ਸਬੰਧਿਤ ਮੁੱਦਿਆਂ ਦਾ ਵਕੀਲ, ਜਿਸ ਵਿੱਚ ਉਹ ਟ੍ਰਾਂਸਜੇਂਡਰ ਦੀ ਜਣਨ-ਸ਼ਕਤੀ ਅਤੇ ਪ੍ਰਜਨਣਤਾ ਦੇ ਹੱਕਾਂ ਨੂੰ ਵੇਖਦਾ ਹੈ। ਬੀਟੀ ਇੱਕ ਟ੍ਰਾਂਸ-ਮੈਨ ਹੈ ਭਾਵ ਔਰਤ ਤੋਂ ਸਰਜਰੀ ਕਰਵਾ ਕੇ ਪੁਰਸ਼ ਬਣਿਆ ਹੈ, ਜਿਸਨੇ 2002 ਵਿੱਚ ਲਿੰਗ ਤਬਦੀਲੀ ਲਈ ਸਰਜਰੀ ਕਰਵਾਈ ਸੀ, 2007 ਵਿੱਚ ਨਕਲੀ ਗਰਭ ਧਾਰਨ ਤੋਂ ਬਾਅਦ, ਉਸਨੂੰ ਗਰਭਵਤੀ ਪੁਰਸ਼ (ਦ ਪਰੈਂਗਨੇਂਟ ਮੈਨ) ਵਜੋਂ ਵੀ ਜਾਣਿਆ ਜਾਂਦਾ ਹੈ। ਕਿਉਂਕਿ ਉਸਦੀ ਪਤਨੀ ਮਾਂ ਨਹੀਂ ਬਣ ਸਕਦੀ ਸੀ, ਇਸਲਈ ਉਸਨੇ ਦਾਨ ਕੀਤੇ ਕੇਰਿਉਜੈਨਿਕ ਸਪ੍ਰਮ ਨਾਲ ਗਰਭਧਾਰਨ ਕੀਤਾ।[1][2]
ਬੀਟੀ ਦਾ ਜਨਮ ਅਤੇ ਪਾਲਣ-ਪੋਸ਼ਣ ਹੋਨੋਲੁਲੁ, ਹੁਵਾਈ ਵਿੱਚ ਹੀ ਹੋਇਆ, ਉਹ ਆਪਣੇ ਮਾਂ-ਪਿਉ ਦੇ ਦੋ ਬੱਚਿਆਂ ਵਿਚੋਂ ਪਹਿਲੀ ਔਲਾਦ ਸੀ। ਉਸ ਦੀ ਮਾਂ ਸਾਂਨ ਫਰਾਂਸਿਸਕੋ ਤੋਂ ਆਈ ਸੀ ਅਤੇ ਅੰਗਰੇਜ਼ੀ, ਆਇਰਿਸ਼, ਸਕੌਟਿਸ਼, ਅਤੇ ਵੇਲਜ਼ ਮੂਲ ਦੀ ਸੀ। ਉਸ ਦੇ ਪਿਤਾ ਕੋਰੀਆਈ ਅਤੇ ਫਿਲਪੀਨੋ ਮੂਲ ਦੇ ਸਨ, ਜਿਹਨਾਂ ਦਾ ਜਨਮ ਹੁਵਾਈ ਵਿੱਚ ਹੋਇਆ ਅਤੇ ਇੱਥੇ ਰਹਿ ਕੇ ਹੀ ਉਹ ਵੱਡੇ ਹੋਏ।[3] ਕਿਸ਼ੋਰ ਅਵਸਥਾ 'ਚ ਬੀਟੀ ਇੱਕ ਮਾਡਲ ਸੀ ਅਤੇ ਮਿਸ ਹੁਵਾਈ ਟੀਨ ਯੂ.ਐਸ.ਏ. ਫਾਈਨਲਿਸਟ ਸੀ।[4]