![]() ਸਿਰਲੇਖ ਪੰਨਾ, ਦ ਕੋਰਲ ਆਈਲੈਂਡ 1893 ਵਾਲਾ ਸਚਿੱਤਰ ਐਡੀਸ਼ਨ | |
ਲੇਖਕ | ਆਰ. ਐਮ. ਬਾਲਨਟਾਈਨ |
---|---|
ਭਾਸ਼ਾ | ਅੰਗਰੇਜ਼ੀ |
ਵਿਧਾ | ਸਾਹਸਿਕ ਨਾਵਲ |
ਪ੍ਰਕਾਸ਼ਕ | ਟੀ. ਨੈਲਸਨ & ਸੰਸ |
ਪ੍ਰਕਾਸ਼ਨ ਦੀ ਮਿਤੀ | 1858 |
ਮੀਡੀਆ ਕਿਸਮ | ਪ੍ਰਿੰਟ (ਹਾਰਡਬੈਕ & ਪੇਪਰਬੈਕ) |
ਦ ਕੋਰਲ ਆਈਲੈਂਡ: ਏ ਟੇਲ ਆਫ਼ ਦ ਪੈਸੇਫਿਕ ਓਸ਼ੀਅਨ (1858) ਇੱਕ ਨਾਵਲ ਹੈ ਜੋ ਸਕੌਟਿਸ਼ ਲੇਖਕ ਆਰ. ਐਮ. ਬਾਲਨਟਾਈਨ ਦਾ ਲਿਖਿਆ ਹੋਇਆ ਹੈ। ਕੱਚੀ ਉਮਰ ਦੇ ਜਵਾਨੀ ਲਈ ਗਲਪ ਦੀਆਂ ਪਹਿਲੀਆਂ ਰਚਨਾਵਾਂ ਵਿਚੋਂ ਇੱਕ ਵਿਸ਼ੇਸ਼ ਤੌਰ 'ਤੇ ਨਾਬਾਲਗ ਨਾਇਕਾਂ ਨੂੰ ਲੈ ਕੇ ਲਿਖੀ ਇਹ ਕਹਾਣੀ ਦੱਖਣੀ ਪ੍ਰਸ਼ਾਂਤ ਟਾਪੂ ਤੇ ਇੱਕ ਬੇੜੀ ਡੁੱਬਣ ਤੋਂ ਬਾਅਦ ਬਚ ਗਏ ਤਿੰਨ ਲੜਕਿਆਂ ਦੇ ਕਾਰਨਾਮਿਆਂ ਦੀ ਬਾਤ ਪਾਉਂਦੀ ਹੈ।
ਡੇਨੀਅਲ ਡਿਫੋ ਦੇ ਰੌਬਿਨਸਨ ਕਰੂਸੋ ਤੋਂ ਪ੍ਰੇਰਿਤ ਇੱਕ ਖਾਸ ਰੌਬਿਨਸਨਾਦੀ ਸ਼ੈਲੀ ਵਿੱਚ ਲਿਖਿਆ ਅਤੇ ਆਪਣੀ ਕਿਸਮ ਦੇ ਸਭ ਤੋਂ ਮਸ਼ਹੂਰ ਵਿੱਚੋਂ ਇੱਕ ਗਲਪ ਦੀ ਇਹ ਕਿਤਾਬ 1857 ਦੇ ਅਖੀਰ ਵਿੱਚ ਵਿਕਰੀ ਲਈ ਬਾਜ਼ਾਰ ਵਿੱਚ ਗਈ ਅਤੇ ਫਿਰ ਕਦੇ ਵੀ ਛਪਾਈ ਤੋਂ ਬਾਹਰ ਨਹੀਂ ਹੋਈ। ਨਾਵਲ ਦੇ ਪ੍ਰਮੁੱਖ ਥੀਮਾਂ ਵਿੱਚ ਈਸਾਈ ਧਰਮ ਦਾ ਸੱਭਿਆਚਾਰੀ ਬਣਾਉਣ ਵਾਲਾ ਪ੍ਰਭਾਵ, ਦੱਖਣੀ ਪ੍ਰਸ਼ਾਂਤ ਵਿੱਚ 19 ਵੀਂ ਸਦੀ ਦਾ ਬ੍ਰਿਟਿਸ਼ ਸਾਮਰਾਜਵਾਦ ਅਤੇ ਹੇਰਾਰਕੀ ਅਤੇ ਲੀਡਰਸ਼ਿਪ ਦੇ ਮਹੱਤਵ ਹਨ। ਇਹ ਵਿਲੀਅਮ ਗੋਲਡਿੰਗ ਦੇ ਡਿਸਟੋਪੀਅਨ ਨਾਵਲ 'ਲਾਰਡ ਆਫ ਫ਼ਲਾਈਜ਼' (1954) ਲਈ ਪ੍ਰੇਰਨਾ ਸੀ ਜਿਸ ਨੇ ਕੋਰਲ ਟਾਪੂ ਦੀ ਨੈਤਿਕਤਾ ਨੂੰ ਉਲਟਾ ਦਿੱਤਾ ਸੀ; ਬਾਲਨਟਾਈਨ ਦੀ ਕਹਾਣੀ ਵਿੱਚ ਬੱਚੇ ਬੁਰਾਈ ਨਾਲ ਲੜਦੇ ਹਨ, ਪਰੰਤੂ 'ਲਾਰਡ ਆਫ ਫ਼ਲਾਈਜ਼' ਵਿੱਚ ਬੁਰਾਈ ਉਹਨਾਂ ਦੇ ਅੰਦਰ ਹੈ।
1825 ਵਿੱਚ ਐਡਿਨਬਰਗ ਵਿੱਚ ਜੰਮਿਆ ਪਲਿਆ, ਬਾਲਨਟਾਈਨ ਆਪਣੇ ਮਾਪਿਆਂ ਦਦੇ ਦਸ ਬੱਚਿਆਂ ਵਿੱਚੋਂ ਨੌਵਾਂ ਅਤੇ ਸਭ ਤੋਂ ਛੋਟਾ ਪੁੱਤਰ ਸੀ। ਉਸਨੂੰ ਉਸਦੀ ਮਾਂ ਅਤੇ ਭੈਣਾਂ ਨੇ ਪੜ੍ਹਾਇਆ ਅਤੇ ਉਸ ਦੀ ਰਸਮੀ ਸਿੱਖਿਆ ਬੱਸ 1835-37 ਵਿੱਚ ਐਡਿਨਬਰਗ ਅਕੈਡਮੀ ਵਿੱਚ ਥੋੜੇ ਸਮੇਂ ਦੀ ਸੀ। 16 ਸਾਲ ਦੀ ਉਮਰ ਵਿੱਚ ਉਹ ਕੈਨੇਡਾ ਚਲਾ ਗਿਆ, ਜਿੱਥੇ ਉਸ ਨੇ ਮੂਲ ਅਮਰੀਕੀਆਂ ਨਾਲ ਖੱਲਾਂ ਦਾ ਵਪਾਰ ਕਰਦੀ ਹਡਸਨ ਦੀ ਬੇ ਕੰਪਨੀ ਲਈ ਪੰਜ ਸਾਲ ਕੰਮ ਕੀਤਾ। ਉਹ 1847 ਵਿੱਚ ਸਕਾਟਲੈਂਡ ਪਰਤਿਆ ਅਤੇ ਕੁਝ ਸਾਲਾਂ ਤਕ ਪਹਿਲਾਂ ਕਲਰਕ ਵਜੋਂ ਅਤੇ ਫਿਰ ਵਪਾਰ ਵਿੱਚ ਇੱਕ ਪਾਰਟਨਰ ਵਜੋਂ, ਮੈਸਰਸ ਕਾਂਸਟੇਬਲ ਪ੍ਰਕਾਸ਼ਕਾਂ ਲਈ ਕੰਮ ਕੀਤਾ।[1] ਕੈਨੇਡਾ ਵਿੱਚ ਆਪਣੇ ਸਮੇਂ ਦੇ ਦੌਰਾਨ ਉਸਨੇ ਆਪਣੀ ਮਾਂ ਨੂੰ ਲੰਬੇ ਲੰਬੇ ਪੱਤਰ ਲਿਖ ਕੇ ਸਮਾਂ ਪਾਸ ਕਰਿਆ ਕਰਦਾ ਸੀ - ਜਿਸ ਨੂੰ ਉਹ ਲਿਖਣ ਕਲਾ ਸਿੱਖਣ ਦਾ ਕਾਰਨ ਦੱਸਦਾ ਹੈ - - ਅਤੇ ਉਸਨੇ ਆਪਣੀ ਪਹਿਲੀ ਕਿਤਾਬ ਲਿਖਣੀ ਸ਼ੁਰੂ ਕੀਤੀ। [2] [3] ਬਾਲਨਟਾਈਨ ਦਾ ਕੈਨੇਡੀਅਨ ਅਨੁਭਵ ਉਸਦੇ ਪਹਿਲੇ ਨਾਵਲ 'ਯੰਗ ਫਰ ਟਰੇਡਰਸ' ਦਾ ਆਧਾਰ ਬਣਿਆ ਜਿਸਨੂੰ 1856 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ, ਉਸ ਨੇ ਇੱਕ ਕੁੱਲਵਕਤੀ ਲੇਖਕ ਬਣਨ ਦਾ ਫੈਸਲਾ ਕੀਤਾ ਅਤੇ ਪੁੰਗਰਦੀ ਜਵਾਨੀ ਲਈ ਐਡਵੈਂਚਰ ਦੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਜਿਹਨਾਂ ਨਾਲ ਉਸ ਦਾ ਨਾਂ ਜੁੜਿਆ ਹੋਇਆ ਹੈ।
ਬਾਲਨਟਾਈਨ ਨੇ ਦੱਖਣੀ ਪੈਸੀਫਿਕ ਦੇ ਪ੍ਰਾਂਤ ਟਾਪੂਆਂ ਦਾ ਦੌਰਾ ਕਦੇ ਨਹੀਂ ਕੀਤਾ, ਸਗੋਂ ਦੂਜਿਆਂ ਦੇ ਬਿਰਤਾਂਤ ਦੇ ਆਧਾਰ ਤੇ ਨਿਰਭਰ ਕੀਤਾ ਜੋ ਉਦੋਂ ਬ੍ਰਿਟੇਨ ਵਿੱਚ ਛਪਣ ਦੀ ਸ਼ੁਰੂਆਤ ਹੋ ਰਹੀ ਸੀ, ਜਿਹਨਾਂ ਨੂੰ ਉਸ ਨੇ " ਆਪਣੇ ਜਵਾਨ ਪਾਠਕਾਂ ਨੂੰ ਖਿੱਚਣ ਲਈ ਬਹੁਤ ਸਾਰੀਆਂ ਗੋਰ ਅਤੇ ਹਿੰਸਕ ਘਟਨਾਵਾਂ ਨੂੰ" ਸ਼ਾਮਲ ਕਰਕੇ ਨਾਟਕੀ ਪ੍ਰਭਾਵ ਪੈਦਾ ਕਰਨ ਲਈ ਵਧਾ ਚੜ੍ਹਾ ਕੇ ਵਰਤਿਆ। ਦੱਖਣੀ ਪੈਸੀਫਿਕ ਦੀ ਉਸ ਦੀ ਅਗਿਆਨਤਾ ਕਾਰਨ ਉਹ ਨਾਰੀਅਲ ਨੂੰ ਨਰਮ ਅਤੇ ਆਸਾਨੀ ਨਾਲ ਖੋਲ੍ਹਿਆ ਜਾ ਸਕਣ ਵਾਲਾ ਦੱਸਦਾ ਹੈ। ਸਟੀਕਤਾ ਲਈ ਸਖਤ ਨੇਮਾਂ ਦਾ ਪਾਲਣ ਕਰਨ ਦਾ ਪ੍ਰਣ ਕਰਦੇ ਹੋਏ ਉਸ ਨੇ ਕਿਹਾ ਸੀ ਕਿ ਭਵਿੱਖ ਵਿੱਚ ਜਦੋਂ ਵੀ ਸੰਭਵ ਹੋਵੇ, ਉਹ ਉਹਨਾਂ ਚੀਜ਼ਾਂ ਬਾਰੇ ਹੀ ਲਿਖਣਗੇ ਜੋ ਉਹਨਾਂ ਦਾ ਨਿੱਜੀ ਅਨੁਭਵ ਹੋਵੇਗਾ। ਬਾਲਟਾਈਨ ਨੇ ਫਾਈਫ ਵਿੱਚ ਫੌਰਥ ਦੇ ਫਿਰਥ ਵਿਖੇ ਐਡਿਨਬਰਗ ਦੇ ਸਾਹਮਣੇ ਬਰਨਟਿਸਲੈਂਡ ਸੀਫਰੰਟ ਵਾਲੇ ਘਰ ਵਿੱਚ ਰਹਿੰਦਿਆਂ 'ਦ ਕੋਰਲ ਆਈਲੈਂਡ' ਲਿਖਿਆ। ਬਾਲਟਾਈਨ ਦੀ ਜੀਵਨੀ ਲਿਖਣ ਵਾਲੇ ਐਰਿਕ ਕੁਆਲਾਈਲ ਅਨੁਸਾਰ ਉਸ ਨੇ ਅਮਰੀਕੀ ਲੇਖਕ ਜੇਮਸ ਐੱਫ ਬੋਮਨ, ਦੇ 1852 ਦੇ ਨਾਵਲ 'ਦ ਆਈਲੈਂਡ ਹੋਮ' ਵਿੱਚੋਂ ਵਿਆਪਕ ਤੌਰ 'ਤੇ ਉਧਾਰ ਲਿਆ। ਉਸ ਨੇ ਜੌਨ ਵਿਲੀਅਮਜ਼ ਦੀ ਕਿਤਾਬ ਨੇਰੇਟਿਵ ਆਫ ਮਿਸ਼ਨਰੀ ਐਂਟਰਪ੍ਰਾਈਜ਼ਜ਼ (1837) ਤੋਂ ਵੀ ਇਸ ਹੱਦ ਤੱਕ ਉਧਾਰ ਲਿਆ ਸੀ, ਕਿ ਸੱਭਿਆਚਾਰਕ ਇਤਿਹਾਸਕਾਰ ਰੌਡ ਐਡਮੰਡ ਨੇ ਟਿੱਪਣੀ ਕੀਤੀ ਕਿ ਬਾਲਟਿਨੀ ਨੇ ਕੋਰਲ ਆਈਲੈਂਡ ਦਾ ਇੱਕ ਅਧਿਆਇ ਨੂੰ ਵਿਲੀਅਮਜ਼ ਦੀ ਕਿਤਾਬ ਸਾਹਮਣੇ ਖੋਲ੍ਹ ਕੇ ਲਿਖਿਆ ਹੋਣਾ ਹੈ, ਪਾਠ ਇੰਨਾ ਮਿਲਦਾ ਹੈ। ਐਡਮੰਡ, ਨਾਵਲ ਨੂੰ "ਪੈਸਿਫਿਕ ਬਾਰੇ ਦੂਜੀਆਂ ਲਿਖਤਾਂ ਦੀ ਇੱਕ ਫਰੂਟ ਕਾਕਟੇਲ" ਦੇ ਰੂਪ ਵਿੱਚ ਬਿਆਨ ਕਰਦਾ ਹੈ,ਜਿਸ ਵਿੱਚ ਕਿਹਾ ਗਿਆ ਹੈ ਕਿ "ਦ ਕੋਰਲ ਆਈਲੈਂਡ" ਵਿੱਚ ਆਧੁਨਿਕ ਮਾਪਦੰਡਾਂ ਅਨੁਸਾਰ ਬਾਲਟਾਈਨ ਦੀ ਸਾਹਿਤਕ ਚੋਰੀ ਹੈਰਾਨ ਕਰ ਦੇਣ ਵਾਲੀ ਹੈ"।