ਰਾਗ ਦਰਬਾਰੀ ਕਾਨ੍ਹੜਾ ਦਾ ਵਿਸਤਾਰ ਨਾਲ ਵਰਣਨ ਹੇਠਾਂ ਕੀਤਾ ਗਿਆ ਹੈ
ਥਾਟ | ਅਸਾਵਰੀ |
---|---|
ਦਿਨ ਦਾ ਸਮਾਂ | ਅੱਧੀ ਰਾਤ |
ਅਰੋਹ | ਸ ਰੇ ਗ ਮ ਪ ਧ ਨੀ ਸੰ |
ਅਵਰੋਹ | ਸੰ ਧ ਨੀ ਪ ਮ ਪ ਗ ਮ ਰੇ ਸ |
ਵਾਦੀ | ਰੇ |
ਸੰਵਾਦੀ | ਪ |
ਪਕੜ | ਗ ਰੇ ਰੇ ਸ ਧ ਨੀ ਸ ਰੇ ਸ |
ਜਾਤੀ | ਵਕ੍ਰ ਸਮ੍ਪੂਰਨ |
ਮਿਲਦੇ ਜੁਲਦੇ ਰਾਗਾ | ਅੜਾਨਾ
ਕੌੰਸ ਕਾਨ੍ਹੜਾ |
ਇੱਕ ਪ੍ਰਾਚੀਨ ਰਾਗ ਹੋਣ ਦੇ ਕਾਰਨ, ਇਸਦਾ ਮੂਲ ਨਾਮ ਬਾਰੇ ਕੁੱਛ ਪੱਕਾ ਪਤਾ ਨਹੀਂ ਚਲਦਾ। ਸੰਗੀਤ ਦੇ ਬਹੁਤ ਪੁਰਾਣੇ ਗ੍ਰੰਥਾ 'ਚ ਰਾਗ ਦਰਬਾਰੀ ਕਾਨ੍ਹੜਾ ਦੇ ਬਹੁਤ ਸਾਰੇ ਨਾਵਾਂ ਦਾ ਵਰਣਨ ਪੜ੍ਹਨ ਨੂੰ ਮਿਲਦਾ ਹੈ। ਕੁੱਛ ਗ੍ਰੰਥਾ ਵਿੱਚ ਇਸਦਾ ਨਾਂ 'ਕਰ੍ਨਾਟ' ਕਈਆਂ 'ਚ 'ਕਰ੍ਨਾਟਕੀ' ਅਤੇ ਕਈਆਂ ਵਿੱਚ 'ਕਰ੍ਨਾਟ ਗੌਡ' ਦੱਸਿਆ ਗਿਆ ਹੈ।
ਅਸਲ 'ਚ 'ਕਾਨ੍ਹੜਾ' ਸ਼ਬਦ 'ਕਰ੍ਨਾਟ' ਦਾ ਹੀ ਇਕ ਛੋਟਾ ਰੂਪ ਹੈ।'ਕਾਨ੍ਹੜਾ' ਤੋਂ ਪਹਿਲਾਂ 'ਦਰਬਾਰੀ' ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇਹ ਸਮਰਾਟ ਅਕਬਰ ਦੇ ਦਰਬਾਰ ਵਿੱਚ 16ਵੀਂ ਸਦੀ ਦੇ ਪ੍ਰਸਿੱਧ ਸੰਗੀਤਕਾਰ ਮਿਯਾਂ ਤਾਨਸੇਨ ਦੁਆਰਾ ਲਗਾਇਆ ਗਿਆ ਸੀ। ਇਹ ਕੰਨੜ ਪਰਿਵਾਰ ਨਾਲ ਸਬੰਧਤ ਹੈ। ਇਹ ਪਰੰਪਰਾ ਨਾਮ ਵਿੱਚ ਹੀ ਝਲਕਦੀ ਹੈ-ਦਰਬਾਰ ਹਿੰਦੀ ਵਿੱਚ ਫ਼ਾਰਸੀ ਸ਼ਬਦ ਹੈ ਜਿਸਦਾ ਅਰਥ ਹੈ "ਅਦਾਲਤ"। ਕੰਨੜ ਪਰਿਵਾਰ ਵਿੱਚ ਸਭ ਤੋਂ ਜਾਣੂ ਰਾਗ ਹੋਣ ਦੇ ਨਾਤੇ, ਇਸ ਨੂੰ ਕਈ ਵਾਰ 'ਸ਼ੁੱਧ ਕੰਨੜ ਜਾਂ 'ਸ਼ੁੱਧ ਕਾਨ੍ਹੜਾ' ਵੀ ਕਿਹਾ ਜਾ ਸਕਦਾ ਹੈ। ਇਹ ਅਸਾਵਰੀ ਥਾਟ ਨਾਲ ਸਬੰਧਤ ਹੈ।[1] ਕਰਨਾਟਕ ਦੇ ਨਾਚ ਖੇਤਰ ਵਿੱਚ ਇਸ ਰਾਗ ਨੂੰ ਯਕਸ਼ਗਾਨ ਵੀ ਕਿਹਾ ਜਾਂਦਾ ਹੈ। ਇਸ ਨੂੰ ਕਈ ਵਾਰ ਦਰਬਾਰੀ' ਅਤੇ ਦਰਬਾਰੀ ਕਾਨ੍ਹੜਾ ਵੀ ਕਿਹਾ ਜਾਂਦਾ ਹੈ।[2]
ਕਾਨ੍ਹੜਾ ਦੀਆਂ 18 ਕਿਸਮਾਂ ਮੰਨਿਆਂ ਜਾਂਦੀਆਂ ਹਨ ਜਿਵੇਂ ਕਿ ਦਰਬਾਰੀ, ਨਾਯਕੀ, ਹੁਸੈਨੀ, ਕੌੰਸੀ, ਅੜਾਨਾ, ਸ਼ਹਾਨਾ, ਸੂਹਾ, ਸੁਘਰਾਈ, ਬਾਗੇਸ਼੍ਵ੍ਰੀ, ਕਾਫੀ, ਗਾਰਾ, ਜੈ ਜੈ ਵੰਤੀ, ਟੰਕੀ, ਨਾਗਧ੍ਵਨੀ, ਮੁਦ੍ਰਿਕ, ਕੋਲਾਹਲ, ਮੜਗਲ ਤੇ ਸ਼ਿਆਮ ਕਾਨ੍ਹੜਾ। ਇਹਨਾਂ ਚੋਂ ਕਈ ਕਿਸਮਾਂ ਤਾਂ ਹੁਣ ਬਿਲਕੁਲ ਵੀ ਪ੍ਰਚਾਰ' ਚ ਨਹੀ ਹਨ।
ਰਾਗ ਦਰਬਾਰੀ ਕਾਨ੍ਹੜਾ ਬਾਰੇ ਕਿਹਾ ਜਾਂਦਾ ਹੈ ਕਿ ਇਹ ਰਾਗਾਂ ਦਾ ਸਮ੍ਰਾਟ ਤੇ ਸ੍ਮ੍ਰਾਟਾਂ ਦਾ ਰਾਗ ਹੈ।
ਹਿੰਦੁਸਤਾਨੀ ਸੰਗੀਤ ਵਿੱਚ,ਦਰਬਾਰੀ ਰਾਗ ਗਾਉਣ/ਵਜਾਉਣ ਸਮੇਂ ਕਰਨਾਟਕ ਸੰਗੀਤ ਦੀ ਮਤਲਬ ਇਸ ਰਾਗ ਦੀ ਮੂਲ ਸ਼ੈਲੀ ਦੀ ਪਾਲਣਾ ਕੀਤੀ ਜਾਂਦੀ ਹੈ। ਇਹ ਇੱਕ ਗੰਭੀਰ ਰਾਗ ਹੈ, ਜੋ ਰਾਤ ਨੂੰ ਡੂੰਘੇ ਸਮੇਂ ਤੱਕ ਗਾਇਆ/ਵਜਾਇਆ ਜਾਂਦਾ ਹੈ।ਇਸ ਰਾਗ ਨੂੰ ਡੂੰਘੇ ਭਾਵਨਾਤਮਕ ਪ੍ਰਭਾਵ ਨਾਲ ਪੇਸ਼ ਕਰਨ ਦੀ ਮੁਹਾਰਤ ਹਾਸਲ ਕਰਨ ਲਈ ਬਹੁਤ ਹੀ ਜਿਆਦਾ ਰਿਯਾਜ਼ ਦੀ ਲੋੜ ਹੁੰਦੀ ਹੈ।[3]
ਦਰਬਾਰੀ ਇੱਕ ਬਹੁਤ ਹੀ ਗੰਭੀਰ ਰਾਗ ਹੈ ਅਤੇ ਇਸ ਲਈ ਇਸ ਦੋ ਪੇਸ਼ਕਾਰੀ ਕਰਦੇ ਵਕ਼ਤ ਮੁਰਕੀ ਜਾਂ ਖੱਟਕਾ ਵਰਗੇ ਅਲੰਕਾਰਾਂ ਦੀ ਬਜਾਏ ਮੀਂਡ ਅਤੇ ਅੰਦੋਲਨ ਉੱਤੇ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ। ਦਰਬਾਰੀ ਦਾ ਰੂਪ ਮੰਦਰ ਸਪਤਕ ਵਿੱਚ ਜ਼ਿਆਦਾ ਨਿਖਰਦਾ ਹੈ।
ਦਰਬਾਰੀ ਰਾਗ 'ਚ ਕੋਮਲ ਗੰਧਾਰ ਦੀ ਭੂਮਿਕਾ ਮਹੱਤਵਪੂਰਨ ਹੈ। ਇਸ ਰਾਗ ਵਿੱਚ ਅਲਾਪ ਬਹੁਤ ਹੀ ਮਧੁਰ ਪ੍ਰਤੀਤ ਹੁੰਦਾ ਹੈ ਅਸਲ 'ਚ ਇਹ ਅਲਾਪ ਯੋਗ ਰਾਗ ਹੈ। ਪੁਰ੍ਵਾੰਗਵਾਦੀ ਰਾਗ ਹੋਣ ਕਰਕੇ ਇਹਦਾ ਵਿਸਤਾਰ ਮੱਧ ਸਪ੍ਤਕ 'ਚ ਜ਼ਿਆਦਾ ਵਿਚਰਦਾ ਹੈ। ਗੰਭੀਰ ਸੁਭਾ ਦਾ ਰਾਗ ਹੋਣ ਕਰਕੇ ਇਹ ਵਿਲੰਬਿਤ ਲ੍ਯ ਵਿੱਚ ਜ਼ਿਆਦਾ ਮਧੁਰ ਲਗਦਾ ਹੈ।
ਇਹ ਇੱਕ ਵਕਰਾ ਸੰਪੂਰਨਾ ਰਾਗ ਹੈ ਜੋ 20ਵੇਂ ਮੇਲਾਕਾਰਤਾ ਰਾਗ ਨਟਭੈਰਵੀ ਤੋਂ ਲਿਆ ਗਿਆ ਹੈ।[4] ਇਹ ਇੱਕ ਬਹੁਤ ਹੀ ਮਧੁਰ ਰਾਗ ਹੈ। ਇਹ ਅਤਿਅੰਤ ਅਤੇ ਬੇਮਿਸਾਲ ਭਾਵਨਾਤਮਕ ਪ੍ਰਭਾਵ ਪੈਦਾ ਕਰ ਸਕਦਾ ਹੈ। ਕਿਹਾ ਜਾਂਦਾ ਹੈ ਕਿ ਇਹ ਸਰੋਤਿਆਂ ਵਿੱਚ ਉਦਾਸੀ, ਲਾਲਸਾ ਅਤੇ ਰੋਮਾਂਸ ਦੀ ਭਾਵਨਾ ਪੈਦਾ ਕਰਦਾ ਹੈ। ਇਸ ਦੇ ਅਰੋਹ-ਅਵਰੋਹ ਬਣਤਰ ਇਸ ਪ੍ਰਕਾਰ ਹੈ:-
ਅਰੋਹ - ਸ ਰੇ ਗ ਸ ਮ ਪ ਧ ਨੀ ਸੰ
ਅਵਰੋਹ - ਸੰ ਧ ਨੀ ਪ ਮ ਪ ਗ ਰੇ ਸ
ਗੀਤ | ਸੰਗੀਤਕਾਰ /ਗੀਤਕਾਰ | ਗਾਇਕ /ਗਾਇਕਾ | ਫ਼ਿਲਮ/
ਸਾਲ |
||||
---|---|---|---|---|---|---|---|
ਓ ਦੁਨਿਆ ਕੇ ਰਖਵਾਲੇ | ਨੌਸ਼ਾਦ /ਸ਼ਕੀਲ | ਮੁਹੰਮਦ ਰਫੀ | ਬੈਜੂ ਬਾਵਰਾ/
1952 |
||||
ਮਿਤਵਾ ਲੌਟ ਆਈ ਰੇ | ਏਸ.ਏਨ.ਤ੍ਰਿਪਾਠੀ/ਸ਼ੇਲੇੰਦਰ | ਮੰਨਾ ਡੇ | ਸੰਗੀਤ ਸਮਰਾਟ ਤਾਨਸੇਨ 1962 | ||||
ਉੜ ਜਾ ਭਂਵਰ ਮਾਯਾ ਕੰਵਲ ਕਾ | ਏਸ.ਏਨ.ਤ੍ਰਿਪਾਠੀ/ਭਰਤ ਵਿਆਸ | ਮੰਨਾ ਡੇ | ਰਾਨੀ ਰੂਪਮਤੀ /
1957 |
||||
ਦਿਲ ਜਲਤਾ ਹੈ ਤੋ ਜਲਨੇ ਦੇ | ਅਨਿਲ ਬਿਸਵਾਸ/ਆਹ ਸਿਤਾਪੁਰੀ | ਮੁਕੇਸ਼ | ਪਹਲੀ ਨਜ਼ਰ/ 1945 | ||||
ਅਬ ਕਹਾਂ ਜਾਏਂ ਹਮ | ਸ਼ੰਕਰ ਜਯਕਿਸ਼ਨ /ਸ਼ੈਲੇਂਦਰ | ਮੰਨਾ ਡੇ | ਉਜਾਲਾ/1959 | ||||
ਅਬ ਮੋਰੀ ਬਿਨਤੀ ਸੁਨੋ ਭਗਵਾਨ | ਹੇਮੰਤ ਕੁਮਾਰ/ਰਾਜੇਂਦਰ ਕ੍ਰਿਸ਼ਨ | ਮੁਹੰਮਦ ਰਫੀ | ਤਾਜ/1956 | ||||
ਬਸਤੀ ਬਸਤੀ ਪਰਬਤ ਪਰਬਤ ਗਾਤਾ ਜਾਏ ਬੰਜਾਰਾ | ਮਦਨ ਮੋਹਨ/ਸਾਹਿਰ ਲੁਧਿਆਨਾਵੀ | ਮੁਹੰਮਦ ਰਫੀ | ਰੇਲਵੇ ਪਲੇਟਫਾਰਮ/
1955 |
||||
ਚਾਂਦੀ ਕੀ ਦੀਵਾਰ ਨਾ ਤੋੜੀ | ਕਲਯਾਨ ਜੀ ਆਨੰਦ ਜੀ/ਗੁਲਸ਼ਨ ਬਾਵਰਾ | ਮੁਕੇਸ਼ | ਵਿਸ਼ਵਾਸ/1969 | ||||
ਦੈਯਾ ਰੇ ਦੈਯਾ ਲਾਜ ਮੋਹੇ ਲਾਗੇ | ਨੌਸ਼ਾਦ/ਸ਼ਕੀਲ | ਆਸ਼ਾ ਭੋੰਸਲੇ/ਮੁਹੰਮਦ ਰਫੀ | ਲੀਡਰ/1956 | ||||
ਦੇਖਾ ਹੈ ਪਹਲੀ ਬਾਰ | ਨਦੀਮ ਸ਼੍ਰਵਣ/ਸਮੀਰ | ਏਸ ਪੀ ਬਾਲਾ ਸੁਬ੍ਰਾਮਨਿਯ੍ਮ | ਸਾਜਨ/1991 | ||||
ਦੁਨਿਯਾ ਬਦਲ ਗਈ ਮੇਰੀ ਦੁਨਿਯਾ ਬਦਲਗਈ | ਨੌਸ਼ਾਦ/ਸ਼ਕੀਲ | ਤਲਤ ਮੇਹਮੂਦ /ਸ਼ਮਸ਼ਾਦ ਬੇਗਮ | ਬਾਬੁਲ /1950 | ||||
ਗੁਜ਼ਰੇ ਹੈਂ ਆਜ ਇਸ਼ਕ਼ ਮੇਂ | ਨੌਸ਼ਾਦ /ਸ਼ਕੀਲ | ਮੁਹੰਮਦ ਰਫੀ | ਦਿਲ ਦਿਯਾ ਦਰਦ ਲਿਯਾ /
1966 |
||||
ਹਮ ਤੁਝ ਸੇ ਮੁਹੱਬਤ ਕਰ ਕੇ ਸਨਮ | ਸ਼ੰਕਰ ਜੈਕਿਸ਼ਨ/ਹਸਰਤ ਜੈਪੁਰੀ | ਮੁਹੰਮਦ ਰਫੀ | ਏਕ ਸਪੇਰਾ ਏਕ ਲੁਟੇਰਾ/
1965 |
||||
ਹੰਗਾਮਾ ਹੈ ਕਯੋਂ ਬਰਪਾ | ਗ਼ੁਲਾਮ ਅਲੀ/ਅਕਬਰ ਇਲਾਹਾਬਾਦੀ | ਗ਼ੁਲਾਮ ਅਲੀ | ਗੈਰ ਫਿਲਮੀ/ 1994 | ||||
ਝਨਕ ਝਨਕ ਤੋਰੀ ਬਾਜੇ ਪਾਯ੍ਲਿਯਾ | ਸ਼ੰਕਰ ਜੈਕਿਸ਼ਨ/ਹਸਰਤ ਜੈਪੁਰੀ | ਮੰਨਾ ਡੇ | ਮੇਰੇ ਹੁਜ਼ੂਰ/1968 | ||||
ਕਭੀ ਦਿਲ ਦਿਲ ਸੇ ਟਕਰਾਤਾਤੋ ਹੋਗਾ | ਨੌਸ਼ਾਦ/ਸ਼ਕੀਲ | ਮੁਕੇਸ਼ | ਅਨੋਖੀ ਅਦਾ/ 1948 | ||||
ਕਿਤਨਾ ਹਸੀਂ ਹੈ ਮੌਸਮ | ਸੀ.ਰਾਮਾਚੰਦਰ/ਰਜਿੰਦਰ ਕਿਸ਼ਨ | ਸੀ ਰਾਮਾਚੰਦਰ /ਲਤਾ ਮੰਗੇਸ਼ਕਰ | ਆਜ਼ਾਦ/1955 | ||||
ਕੋਈ ਮਤਵਾਲਾ ਆਯਾ ਮੇਰੇ ਦਵਾਰੇ | ਸ਼ੰਕਰ ਜੈਕਿਸ਼ਨ /ਹਸਰਤ ਜੈਪੁਰੀ | ਲਤਾ ਮੰਗੇਸ਼ਕਰ | ਲਵ ਇਨ ਟੋਕੀਓ/1966 | ||||
ਮੈ ਨਿਗਾਹੇਂ ਤੇਰੇ ਚੇਹਰੇ ਸੇ | ਮਦਨ ਮੋਹਨ/ਰਾਜਾ ਮੇਹੰਦੀ ਅਲੀ ਖਾਂ | ਮੁਹੰਮਦ ਰਫੀ | ਆਪ ਕੀ ਪ੍ਰ੍ਛਾਯੀਆਂ/1964 | ||||
ਮੁਹੱਬਤ ਕੀ ਝੂਟੀ ਕਹਾਨੀ ਪੈ ਰੋਏ | ਨੌਸ਼ਾਦ/ਸ਼ਕੀਲ | ਲਤਾ ਮੰਗੇਸ਼ਕਰ | ਮੁਗ਼ਲ-ਏ-ਆਜ਼ਮ/1960 | ||||
ਨੈਣਹੀਨ ਕੋ ਰਾਹ ਦਿਖਾ ਪ੍ਰਭੁ | ਗਿਆਨ ਦੱਤ/ ਡੀ.ਏਨ.ਮੰਧੋਕ | ਕੇ.ਏਲ.ਸੈਗਲ | ਭਗਤ ਸੂਰਦਾਸ/1942 | ||||
ਪਿਆਰ ਕੀ ਆਗ ਮੇਂ ਤਨ ਬਦਨ | ਏਸ,ਡੀ,ਬਰਮਨ/ਹਸਰਤ ਜੈਪੁਰੀ | ਮੰਨਾ ਡੇ | ਜਿੱਦੀ/1964 | ||||
ਰਹਾ ਗ੍ਰ੍ਦੀਸ਼ੋੰ ਮੇਂ ਹਰਦਮ | ਰਵੀ /ਸ਼ਕੀਲ | ਮੁਹੰਮਦ ਰਫੀ | ਦੋ ਬਦਨ /1966 | ||||
ਅਗਰ ਮੁਝਸੇ ਮੁਹੱਬਤ ਹੈ | ਮਦਨ ਮੋਹਨ/ਰਾਜਾ ਮੇਹੰਦੀ ਅਲੀ ਖਾਂ | ਲਤਾ ਮੰਗੇਸ਼ਕਰ | ਆਪ ਕੀ ਪ੍ਰ੍ਛਾਯੀਆਂ/1964 | ||||
ਯੇ ਦੁਨਿਆ ਯੇ ਮੇਹਫਿਲ ਮੇਰੇ ਕਾਮ ਕੀ ਨਹੀ | ਮਦਨ ਮੋਹਨ /ਕੈਫ਼ੀ ਆਜ਼ਮੀ | ਮੁਹੰਮਦ ਰਫੀ | ਹੀਰ-ਰਾਂਝਾ/1970 | ||||
ਤੇਰੇ ਦਰ ਪੈ ਆਇਆ ਹੂੰ | ਮਦਨ ਮੋਹਨ/ | ਮੁਹੰਮਦ ਰਫੀ | ਲੈਲਾ-ਮਜਨੂੰ/ 1976 | ||||
ਟੂਟੇ ਹੁਏ ਖਾਬੋਂ ਨੇ | ਸਲਿਲ ਚੌਧਰੀ/ਸ਼ੈਲੇਂਦਰ | ਮੁਹੰਮਦ ਰਫੀ | ਮਧੁਮਤੀ/1958 | ||||
ਤੋਰਾ ਮਨ ਦਰਪਨ ਕਹਲਾਏ | ਰਵੀ/ਸਾਹਿਰ ਲੁਧਿਆਨਵੀ | ਆਸ਼ਾ ਭੋੰਸਲੇ | ਕਾਜਲ/1970 | ||||
ਤੁਮ੍ਹੇੰ ਜ਼ਿੰਦਗੀ ਕੇ ਉਜਾਲੇ ਮੁਬਾਰਕ | ਕਲਯਾਨ ਜੀ ਆਨੰਦ ਜੀ/ਗੁਲਜ਼ਾਰ | ਮੁਕੇਸ਼ | ਪੂਰਣਿਮਾ/1965 | ||||
ਸੁਹਾਨੀ ਚਾਂਦਨੀ ਰਾਤੇਂ ਹਮੇੰ ਸੋਨੇ ਨਹੀ ਦੇਤੀਂ | ਆਰ.ਡੀ.ਬਰਮਨ/ਆਨੰਦ ਬਕਸ਼ੀ | ਮੁਕੇਸ਼ | ਮੁਕਤੀ/1977 | ||||
ਸਤਯਮ ਸ਼ਿਵਮ ਸੁੰਦਰਮ | ਲਕਸ਼ਮੀ ਕਾੰਤ ਪਿਆਰੇ ਲਾਲ/ਪੰਡਿਤ ਨਰੇੰਦ੍ਰ ਸ਼ਰਮਾ | ਲਤਾ ਮੰਗੇਸ਼ਕਰ | ਸਤਯਮ ਸ਼ਿਵਮ ਸੁੰਦਰਮ/1978 | ||||
ਮੇਰੇ ਮੇਹਬੂਬ ਸ਼ਾਯਦ ਆਜ ਕੁੱਛ | ਚਾਂਦ ਪਰਦੇਸੀ/ਡੀ.ਏਸ.ਸੁਲਤਾਨਿਯਾ | ਚੰਦ੍ਰਾਨੀ ਮੁਖ਼ਰ੍ਜੀ | ਕਿਤਨੇ ਪਾਸ ਕਿਤਨੇ ਦੂਰ/1977 |
{{cite book}}
: CS1 maint: numeric names: authors list (link) This book, which establishes the Thaat system, has been widely translated.