ਦਰਸ਼ਨ ਸਿੰਘ ਅਵਾਰਾ

ਦਰਸ਼ਨ ਸਿੰਘ ਅਵਾਰਾ (30 ਦਸੰਬਰ 1906 - 10 ਦਸੰਬਰ 1982) ਆਧੁਨਿਕ ਪੰਜਾਬੀ ਕਾਵਿ ਦੀ ਸਟੇਜੀ ਕਾਵਿ ਧਾਰਾ ਦਾ ਕਵੀ ਸੀ। ਉਸਨੇ ਸ਼ੁਰੂ 1920ਵਿਆਂ ਵਿੱਚ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਦੇ ਪ੍ਰਭਾਵ ਹੇਠ ਲਿਖਣਾ ਸ਼ੁਰੂ ਕੀਤਾ ਸੀ।[1]

ਜੀਵਨ ਵੇਰਵੇ

[ਸੋਧੋ]

ਦਰਸ਼ਨ ਸਿੰਘ ਅਵਾਰਾ ਦਾ ਜਨਮ ਪਿੰਡ ਕਾਲ ਗੁਜਰਾਂ ਜਿਲ੍ਹਾ ਜਿਹਲਮ ਵਿਖੇ 30 ਦਸੰਬਰ 1906 ਨੂੰ ਸ੍ਰ. ਅਤਰ ਸਿੰਘ ਦੇ ਗ੍ਰਹਿ ਹੋਇਆ। ਦਸਵੀਂ ਪਾਸ ਕਰਨ ਪਿੱਛੋ ਉਹ ਕਾਵਿ ਰਚਨਾਂ ਵੱਲ ਸਰਗਰਮ ਹੋਏ। 1932 ਵਿੱਚ ਉਹਨਾਂ ਦਾ ਪਹਿਲਾ ਸੰਗ੍ਰਹਿ ʻਬਿਜਲੀ ਦੀ ਕੜਕʼ ਪ੍ਰਕਾਸ਼ਤ ਹੋਇਆ। ਇਸ ਕਵਿਤਾ ਦੀ ਤਿੱਖੀ ਬਾਗੀਆਆਂ ਸੁਰ, ਗੁਲਾਮੀ ਪ੍ਰਤੀ ਉਚੀ ਨਿਸ਼ੇਧਕਾਰੀ ਸੁਰ ਤੇ ਅੰਗਰੇਜ਼ ਰਾਜਨੀਤੀ ਦੇ ਵਿਨਾਸਕ ਪੱਖਾਂ ਦੀ ਪੇਸ਼ਕਾਰੀ ਅੰਗਰੇਜ ਸਰਕਾਰ ਨੂੰ ਏਨੀ ਨਾਖਸ਼ਰਾਵਾਰ ਲੱਗੀ ਕਿ ਇਸ ਪੁਸਤਕ ਨੂੰ ਜ਼ਬਤ ਕਰ ਲਿਆ ਗਿਆ। ਅਵਾਰਾ ਦੀ ਕਵਿਤਾ ਵਿੱਚ ਦੇਸ਼ ਦੀ ਅਜ਼ਾਦੀ ਲਈ ਵੰਗਾਰ, ਗੁਲਾਮੀ ਵਿਰੁੱਧ ਨਫ਼ਰਤ,ਰੱਬ ਦੇ ਨਾਂ ਤੇ ਹੁੰਦੀਆਂ ਠੱਗੀਆਂ,ਗਲਤ ਧਾਰਮਕ ਕਾਰਾਂ ਵਿਹਾਰਾਂ ਪ੍ਰਤੀ ਨਿੰਦਨੀਯ ਸੁਰ, ਵੰਗਾਰ ਵਾਂਗ, ਉਭਰਦੀ ਹੈ। ਉਹ ਸੱਚੇ ਅਰਥਾਂ ਵਿੱਚ ਆਪਣੇ ਜਮਾਨੇ ਦਾ ਇਨਕਲਾਬੀ ਸ਼ਾਇਰ ਹੈ। ਬਿਨ੍ਹਾਂ ਲੋਭ ਲਾਲਚ ਦੇ ਸੱਚ ਨੂੰ ਸੱਚ ਕਹਿਣ ਦੀ ਦਲੇਰੀ ਉਸ ਦੇ ਕਾਵਿ ਦਾ ਮੁੱਖ ਗੁਣ ਹੈ। ʻਕੁਚੱਜੇ ਜੀਵਨ ਨੂੰ ਮੁੱਢੋ ਸੁੱਢੋ ਬਦਲ ਦੇਣ ਦੀ ਪ੍ਰਚੰਡ ਰੀਝ ਉਸ ਦਾ ਮੁਖ ਸਰੋਕਾਰ ਹੈ. 1947 ਤੋਂ ਪਿੱਛੋਂ ਉਸ ਦੀਆਂ ʻਹਲਚਲʼ, ʻਗੁਸਤਾਖੀਆਂʼ,ʻਆਵਾਰਾਗੀਆ ਅਤੇ ʻਬੇਦੋਸੀਆਂʼਮਜਬੂਰੀਆਂ ਉਸ ਦੇ ਵਰਣਨਯੋਗ ਕਾਵਿ ਸੰਗ੍ਰਹਿ ਹਨ. ਅਵਾਰਾ ਦਾ ਦੇਹਾਂਤ 10 ਦਸੰਬਰ 1982 ਨੂੰ ਹੋਇਆ।

[2]

ਰਚਨਾਵਾਂ

[ਸੋਧੋ]

ਕਾਵਿ ਸੰਗ੍ਰਹਿ

[ਸੋਧੋ]
  • ਹਲਚਲ (1952)
  • ਬਾਗ਼ੀ (1964)
  • ਬਗ਼ਾਵਤ (1952)
  • ਮੈਂ ਬਾਗ਼ੀ ਹਾਂ (1942)
  • ਇਨਕਲਾਬ ਦੀ ਰਾਹ (1944)
  • ਗੁਸਤਾਖੀਆਂ (1952)
  • ਇਨਕਲਾਬ ਦੀ ਰਾਹ[3]

ਨਾਵਲ

[ਸੋਧੋ]
  • ਸਵਰਗ ਨਰਕ
  • ਪਰਦੇਸੀ ਸਜਣ ਆਏ (1940)
  • ਦਿਲ ਨਾ ਵਿਕਣ ਬਜ਼ਾਰੀਂ

ਬਾਲ ਸਾਹਿਤ

[ਸੋਧੋ]
  • ਲਾਡੂ ਤੇ ਮਿਠੂ
  • ਨੰਦਾ ਤੇ ਬਿੰਬੋ
  • ਅਸ਼ੋਕ ਚੱਕਰ
  • ਮਾਸਟਰ ਜੀ
  • ਸਾਡਾ ਦੇਸ਼
  • ਗਾਂਧੀ ਜੀ ਦੇ ਸਿਧਾਂਤ
  • ਮਹਾਤਮਾ ਗਾਂਧੀ ਜੀ ਦੀ ਕਹਾਣੀ

ਹੋਰ

[ਸੋਧੋ]
  • ਜੀਵਨ ਚੋਂ (ਕਹਾਣੀਆਂ)
  • ਅਖਾਣ ਤੇ ਮੁਹਾਵਰਾ ਕੋਸ਼
  • ਕਿੱਸਾ ਲੁੱਚੀ ਪੂੜੀ
  • ਕਸ਼ਮੀਰ ਮੇਰੇ ਸੁਪਨ ਦੇਸ਼
  • ਚੋਹੇ ਸਾਹਿਬ ਦੀ ਵਾਰ

ਅਨੁਵਾਦ

[ਸੋਧੋ]
  • ਤੁਜ਼ਕਿ ਜਹਾਂਗੀਰੀ
  • ਤੁਜ਼ਕਿ ਬਾਬਰੀ
  • ਆਇਨਿ-ਅਕਬਰੀ
  • ਮੁਆਸਿਰਿ ਆਲਮਗੀਰੀ

ਹਵਾਲੇ

[ਸੋਧੋ]
  1. Das, Sisir Kumar.A History of Indian Literature 1911-1956: Struggle for Freedom: Triumph and Tragedy. Delhi. Sawastik Offset. 2006 pg. 734.
  2. ਦਰਸ਼ਨ ਸਿੰਘ ਆਵਾਰਾ ਨੂੰ ਯਾਦ ਕਰਦਿਆਂ, ਪੰਜਾਬੀ ਟ੍ਰਿਬਿਊਨ, 9 ਦਸੰਬਰ 2014
  3. ਅਵਾਰਾ, ਦਰਸ਼ਨ ਸਿੰਘ (1946). "ਇਨਕਲਾਬ ਦੀ ਰਾਹ" (PDF). pa.wikisource.org. 5feb 2020.

https://m.punjabitribuneonline.com/news/features/dathi-minaret-223285[permanent dead link]