ਦਲਪਤਰਾਮ ਦਹਿਆਭਾਈ ਤਰਾਵਦੀ (21 ਜਨਵਰੀ 1820 – 25 ਮਾਰਚ 1898) ਭਾਰਤ ਵਿੱਚ 19ਵੀਂ ਸਦੀ ਦੌਰਾਨ ਇੱਕ ਗੁਜਰਾਤੀ ਭਾਸ਼ਾ ਦਾ ਕਵੀ ਸੀ। ਉਹ ਨਾਨਾਲਾਲ ਦਲਪਤਰਾਮ ਕਵੀ ਦਾ ਪਿਤਾ ਸੀ,ਉਹ ਵੀ ਇੱਕ ਕਵੀ ਸੀ।
ਉਸਨੇ ਅਹਿਮਦਾਬਾਦ ਵਿੱਚ ਸਮਾਜਿਕ ਸੁਧਾਰ ਅੰਦੋਲਨਾਂ ਦੀ ਅਗਵਾਈ ਕੀਤੀ, ਅਤੇ ਅੰਧਵਿਸ਼ਵਾਸਾਂ, ਜਾਤੀ ਪਾਬੰਦੀਆਂ ਅਤੇ ਬਾਲ ਵਿਆਹ ਦੇ ਵਿਰੁੱਧ ਲੇਖ ਲਿਖੇ। ਉਸਨੇ ਵਿਧਵਾ ਦੇ ਪੁਨਰ-ਵਿਆਹ ਦੀ ਸਮੱਸਿਆ ਨੂੰ ਆਪਣੀ ਕਵਿਤਾ ਵੇਂਚਰਿਤਰ ਵਿੱਚ ਲੰਮਾ ਸਮਾਂ ਨਜਿੱਠਿਆ ਹੈ।[1]