ਦੇਸ਼ | ਭਾਰਤ |
---|---|
ਪ੍ਰਬੰਧਕ | ਬੀਸੀਸੀਆਈ |
ਫਾਰਮੈਟ | ਪਹਿਲਾ-ਦਰਜਾ ਕ੍ਰਿਕਟ |
ਪਹਿਲਾ ਐਡੀਸ਼ਨ | 1961–62 |
ਨਵੀਨਤਮ ਐਡੀਸ਼ਨ | 2018–19 |
ਅਗਲਾ ਐਡੀਸ਼ਨ | 2019–20 |
ਟੂਰਨਾਮੈਂਟ ਫਾਰਮੈਟ | ਰਾਊਂਡ-ਰੌਬਿਨ ਅਤੇ ਫਾਈਨਲ |
ਟੀਮਾਂ ਦੀ ਗਿਣਤੀ | 3 |
ਮੌਜੂਦਾ ਜੇਤੂ | ਇੰਡੀਆ ਬਲੂ (ਦੂਜਾ ਖਿਤਾਬ) |
ਸਭ ਤੋਂ ਵੱਧ ਜੇਤੂ | ਉੱਤਰ ਜ਼ੋਨ ਅਤੇ ਪੱਛਮੀ ਜ਼ੋਨ(18 ਖਿਤਾਬ) |
ਸਭ ਤੋਂ ਵੱਧ ਦੌੜ੍ਹਾਂ | ਵਸੀਮ ਜਾਫ਼ਰ (2545) 1997–2013[1] |
ਸਭ ਤੋਂ ਵੱਧ ਵਿਕਟਾਂ | ਨਰੇਂਦਰ ਹਿਰਵਾਨੀ (126) 1987–2004[2] |
ਵੈੱਬਸਾਈਟ | ਬੀਸੀਸੀਆਈ |
ਦਲੀਪ ਟਰਾਫੀ ਇੱਕ ਭਾਰਤੀ ਘਰੇਲੂ ਪਹਿਲਾ-ਦਰਜਾ ਕ੍ਰਿਕਟ ਟੂਰਨਾਮੈਂਟ ਹੈ। ਇਸਦਾ ਨਾਮ ਨਵਾਨਗਰ ਦੇ ਕੁਮਾਰ ਸ਼੍ਰੀ ਦਲੀਪਸਿੰਘਜੀ ਉੱਪਰ ਰੱਖਿਆ ਗਿਆ ਸੀ। ਪਹਿਲਾਂ ਇਸ ਟੂਰਨਾਮੈਂਟ ਵਿੱਚ ਭਾਰਤ ਦੇ ਭੂਗੋਲਿਕ ਖੇਤਰਾਂ ਦੇ ਹਿਸਾਬ ਨਾਲ ਟੀਮਾਂ ਭਾਗ ਲੈਂਦੀਆਂ ਸਨ, ਜਿਸ ਵਿੱਚ ਉੱਤਰੀ ਜ਼ੋਨ, ਪੂਰਬੀ ਜ਼ੋਨ, ਪੱਛਮੀ ਜ਼ੋਨ, ਕੇਂਦਰੀ ਜ਼ੋਨ ਅਤੇ ਦੱਖਣੀ ਜ਼ੋਨ ਦੀਆਂ ਟੀਮਾਂ ਸ਼ਾਮਿਲ ਹੁੰਦੀਆਂ ਸਨ। ਪਰ 2016-17 ਤੋਂ ਇਸ ਟੂਰਨਾਮੈਂਟ ਵਿੱਚ ਬੀਸੀਸੀਆਈ ਦੇ ਚੋਣਕਰਤਾਵਾਂ ਦੁਆਰਾ ਚੁਣੀਆਂ ਹੋਈਆਂ ਟੀਮਾਂ ਭਾਗ ਲੈਂਦੀਆਂ ਹਨ ਜਿਸ ਵਿੱਚ ਤਿੰਨ ਟੀਮਾਂ, ਇੰਡੀਆ ਰੈੱਡ, ਇੰਡੀਆ ਬਲੂ ਅਤੇ ਇੰਡੀਆ ਗ੍ਰੀਨ ਦੀਆਂ ਸ਼ਾਮਿਲ ਹਨ। ਇੰਡੀਆ ਬਲੂ 2018-19 ਐਡੀਸ਼ਨ ਦੇ ਚੈਂਪੀਅਨ ਸਨ।
ਇਸ ਟੂਰਨਾਮੈਂਟ ਨੂੰ 1961-62 ਦੇ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼ੁਰੂ ਕੀਤਾ ਸੀ। ਪਹਿਲੇ ਟੂਰਨਾਮੈਂਟ ਵਿੱਚ ਪੱਛਮੀ ਜ਼ੋਨ ਦੀ ਟੀਮ ਜੇਤੂ ਰਹੀ ਸੀ ਜਿਸ ਨੇ ਫਾਈਨਲ ਵਿੱਚ ਦੱਖਣੀ ਜ਼ੋਨ ਦੀ ਟੀਮ ਨੂੰ 10 ਵਿਕਟਾਂ ਨਾਲ ਹਰਾਇਆ ਸੀ। 1962-63 ਦੇ ਸੀਜ਼ਨ ਵਿੱਚ ਕੇਂਦਰੀ ਜ਼ੋਨ ਤੋਂ ਇਲਾਵਾ ਹੋਰ ਸਾਰੀਆਂ 4 ਟੀਮਾਂ ਨੇ ਇੱਕ ਵੈਸਟਇੰਡੀਜ਼ ਕ੍ਰਿਕਟਰ ਸ਼ਾਮਿਲ ਕਰਕੇ ਆਪਣੀ ਗੇਂਦਬਾਜ਼ੀ ਨੂੰ ਮਜ਼ਬੂਤ ਕੀਤਾ ਸੀ।[3]
ਇਸ ਟੂਰਨਾਮੈਂਟ ਵਿੱਚ ਉੱਤਰੀ ਜ਼ੋਨ ਅਤੇ ਪੱਛਮੀ ਜ਼ੋਨ ਦੀਆਂ ਸਭ ਤੋਂ ਸਫਲ ਰਹੀਆਂ ਹਨ, ਜਿਸ ਵਿੱਚ ਦੋਵਾਂ ਟੀਮਾਂ 18-18 ਵਾਰ ਇਹ ਟੂਰਨਾਮੈਂਟ ਜਿੱਤਿਆ ਹੈ, ਜਿਸ ਵਿੱਚ ਉੱਤਰੀ ਜ਼ੋਨ ਦੀ ਟੀਮ ਦਾ ਇੱਕ ਸਾਂਝਾ ਖਿਤਾਬ ਅਤੇ ਦੱਖਣੀ ਜ਼ੋਨ ਦੀ ਟੀਮ ਦੇ ਸਾਂਝੇ ਖਿਤਾਬ ਸ਼ਾਮਿਲ ਹਨ।
ਖਿਡਾਰੀ | ਟੀਮ | ਸਮਾਂ | ਮੈਚ | ਪਾ. | ਦੌੜਾਂ | ਔਸਤ | ਉ.ਸ. | 100 | 50 |
---|---|---|---|---|---|---|---|---|---|
ਵਸੀਮ ਜਾਫ਼ਰ | ਇਲੀਟ ਗਰੁੱਪ ਬੀ, ਪੱਛਮੀ ਜ਼ੋਨ | 1997-2013 | 30 | 54 | 2545 | 55.32 | 173* | 8 | 13 |
ਵਿਕਰਮ ਰਾਠੌੜ | ਉੱਤਰੀ ਜ਼ੋਨ | 1993-2002 | 25 | 45 | 2265 | 51.47 | 249 | 6 | 11 |
ਅੰਸ਼ੂਮਨ ਗਾਇਕਵਾਡ | ਪੱਛਮੀ ਜ਼ੋਨ | 1974-1987 | 26 | 42 | 2004 | 52.73 | 216 | 4 | 2 |
[4] ਸਰੋਤ: ਈਐਸਪੀਐਨ ਕ੍ਰਿਕਇੰਫੋ (ਅਪਡੇਟ:2018-19 ਦਲੀਪ ਟਰਾਫੀ) |
ਖਿਡਾਰੀ | ਟੀਮਾਂ | ਸਮਾਂ | ਮੈਚ | ਪਾਰੀਆਂ | ਵਿਕਟਾਂ | ਔਸਤ | ਇਕਾਨਮੀ | ਸ.ਰੇ. | ਬੀਬੀਆਈ | ਬੀਬੀਐਮ | 5 | 10 |
---|---|---|---|---|---|---|---|---|---|---|---|---|
ਨਰੇਂਦਰ ਹਿਰਵਾਨੀ | ਕੇਂਦਰੀ ਜ਼ੋਨ, ਪਲੇਟ ਗਰੁੱਪ ਬੀ | 1987-2004 | 29 | 45 | 126 | 34.12 | 2.99 | 68.4 | 7/129 | 12/200 | 8 | 2 |
ਸਾਇਰਾਜ ਬਹੁਤੁਲੇ | ਈਲੀਟ ਗਰੁੱਪ ਬੀ, ਪੱਛਮੀ ਜ਼ੋਨ | 1993-2006 | 30 | 48 | 112 | 26.76 | 2.84 | 56.4 | 6/41 | 9/114 | 4 | 0 |
ਬੀ.ਐਸ. ਚੰਦਰਸ਼ੇਖਰ | ਦੱਖਣੀ ਜ਼ੋਨ | 1963-1979 | 24 | 41 | 99 | 24.30 | 2.81 | 51.7 | 8/80 | 10/183 | 7 | 1 |
[5] ਸਰੋਤ: ਈਐਸਪੀਐਨ ਕ੍ਰਿਕਇੰਫੋ (ਅਪਡੇਟ:2018-19 ਦਲੀਪ ਟਰਾਫੀ) |