ਦਸੂਤੀ ( ਦੋਸੂਤੀ, ਦੁਸੂਤੀ, ਸੂਤੀ ਦਸੁਤੀ, ਦੋਸੂਤੀ ਕਪਾਹ ) ਭਾਰਤੀ ਉਪ ਮਹਾਂਦੀਪ ਵਿੱਚ ਪੈਦਾ ਕੀਤੇ ਜਾਣ ਵਾਲੇ ਮੋਟੇ ਖੱਦਰ ਦੇ ਕੱਪੜਿਆਂ ਵਿੱਚੋਂ ਇੱਕ ਸੀ। ਮੂਲ ਰੂਪ ਵਿੱਚ, ਇਹ ਪਿੰਡਾਂ ਵਿੱਚ ਖੱਡੀ ਤੇ ਬੁਣਿਆ ਕੱਪੜਾ ਹੁੰਦਾ ਸੀ। 19ਵੀਂ ਸਦੀ ਦੌਰਾਨ ਪੰਜਾਬ ਵਿੱਚ ਖੱਦਰ ਦੀਆਂ ਕਈ ਕਿਸਮਾਂ ਸਨ। ਸਭ ਨੂੰ ਭਾਰ, ਮੋਟਾਈ ਅਤੇ ਧਾਗੇ (ਵਰਤੇ ਗਏ ਧਾਗਿਆਂ ਦੀ ਗਿਣਤੀ) ਨਾਲ ਵੱਖ ਕੀਤਾ ਗਿਆ ਸੀ। ਦਸੂਤੀ ਖੱਦਰ ਦਾ ਉਹ ਕਪੜਾ ਸੀ ਜਿਸ ਨੂੰ ਤਾਣੇ ਅਤੇ ਬਾਣੇ ਵਿੱਚ ਦੋ ਧਾਗੇ ਚਲਾ ਕੇ ਬਣਾਇਆ ਜਾਂਦਾ ਸੀ ਜਿਵੇਂ ਕਿ ਇਸਦਾ ਨਾਮ ਦੋ ਸੂਤੀ (ਸੂਤ ਦੇ ਧਾਗੇ) ਦੱਸਦਾ ਹੈ। ਭਾਰਤ ਦਾ ਪੂਰਬੀ ਹਿੱਸਾ ਵਧੇਰੇ ਬਾਰੀਕ ਸੂਤੀ ਕੱਪੜੇ ਜਿਵੇਂ ਕਿ ਢਾਕਾ ਮਲਮਲ ਲਈ ਮਸ਼ਹੂਰ ਸੀ, ਅਤੇ ਪੰਜਾਬ ਅਤੇ ਗੁਜਰਾਤ ਮੋਟੇ ਸੂਤੀ ਖੱਦਰ ਦੇ ਸਮਾਨ ਲਈ ਮਸ਼ਹੂਰ ਸਨ। ਦਸੂਤੀ ਇੱਕ ਮੋਟਾ ਸੂਤੀ ਟੋਟਾ ਹੁੰਦਾ ਸੀ ਜੋ ਆਮ ਵਰਤੋਂ ਵਿੱਚ ਆਉਂਦਾ ਸੀ, ਜਿਵੇਂ ਕਿ ਪੋਣਾ, ਪੋਚਾ, ਝੁੱਲ੍ਹ, ਦੋਲੇ ਬਗੈਰ । ਹੋਰ ਸਮਕਾਲੀ ਸੂਤੀ ਵਸਤਾਂ ਸਨ ਇਕਸੂਤੀ , ਤਿੰਨਸੁਤੀ) , ਅਤੇ ਚੌਸੂਤੀ ਆਦਿ। [1] [2] [3] [4]
ਡੇਢ ਸੂਤੀ ਦਸੂਤੀ ਖਾਦੀ ਦਾ ਇੱਕ ਹੋਰ ਰੂਪ ਹੈ। ਡੇਢ ਦਾ ਅਰਥ ਹੈ ਤਾਣੇ ਵਿੱਚ ਦੋ ਧਾਗੇ ਇੱਕ ਦੇ ਰੂਪ ਵਿੱਚ ਅਤੇ ਬਣੇ ਵਿੱਚ ਇੱਕ ਧਾਗਾ। [5]
of cotton is imported into the district from Saháranpur, Umballa, Muzaffargarh, Máler Kotla, Jagádhri, Patiala and ... The cloths manufactured are Susi, Gulbadan, Gahra, Dhoti, Dosuti, Khes, Lungis, Daris, and checks and stripes in great ...
{{cite book}}
: CS1 maint: unrecognized language (link)