ਦਾਸਤਾਨਗੋਈ 16 ਵੀਂ ਸਦੀ ਦਾ ਉਰਦੂ ਜ਼ਬਾਨੀ ਕਹਾਣੀ ਕਹਿਣ ਦੀ ਕਲਾ ਦਾ ਇੱਕ ਰੂਪ ਹੈ।[1] ਕਲਾ ਦੇ ਇਸ ਰੂਪ 2005 ਵਿੱਚ ਸੁਰਜੀਤ ਕੀਤਾ ਗਿਆ।[2] ਅਤੇ ਭਾਰਤ, ਪਾਕਿਸਤਾਨ ਅਤੇ ਅਮਰੀਕਾ ਵਿੱਚ ਇਹਦੇ ਤਜਰਬੇ ਕੀਤੇ ਗਏ।[3] ਦਾਸਤਾਨਗੋਈ ਦਾ ਪ੍ਰਿੰਟ ਵਿੱਚ ਸਭ ਤੋਂ ਪਹਿਲੇ ਹਵਾਲਿਆਂ ਵਿੱਚੋਂ 19ਵੀਂ-ਸਦੀ ਦੀ ਇੱਕ 46 ਜਿਲਦਾਂ ਵਾਲੀ ਕਿਤਾਬ ਵਿੱਚ ਮਿਲਦਾ ਹੈ ਜਿਸਦਾ ਨਾਮ ਦਾਸਤਾਨ ਏ ਅਮੀਰ ਹਮਜ਼ਾ ਹੈ।[4] ਕਲਾ ਦਾ ਇਹ ਰੂਪ 19ਵੀਂ-ਸਦੀ ਵਿੱਚ ਭਾਰਤੀ ਉਪ ਮਹਾਂਦੀਪ ਵਿੱਚ ਆਪਣੀ ਸਿਖਰ ਉੱਤੇ ਪੁੱਜ ਗਿਆ ਅਤੇ 1928 ਵਿੱਚ ਮੀਰ ਬਕਰ ਅਲੀ ਦੇ ਨਿਧਨ ਦੇ ਨਾਲ ਮਰ ਗਿਆ ਕਿਹਾ ਜਾਂਦਾ ਹੈ।[2] ਅਤੇ ਭਾਰਤੀ ਕਵੀ ਅਤੇ ਉਰਦੂ ਆਲੋਚਕ ਸ਼ਮਸੁਰ ਰਹਿਮਾਨ ਫਾਰੂਕੀ ਅਤੇ ਉਸਦੇ ਭਤੀਜੇ, ਲੇਖਕ ਅਤੇ ਨਿਰਦੇਸ਼ਕ ਮਹਿਮੂਦ ਫਾਰੂਕੀ, ਨੇ 21ਵੀਂ-ਸਦੀ ਵਿੱਚ ਇਸਨੂੰ ਸੁਰਜੀਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਦਾਸਤਾਨਗੋਈ ਦੇ ਕੇਂਦਰ ਵਿੱਚ ਦਾਸਤਾਨਗੋ ਜਾਂ ਕਥਾਕਾਰ ਹੁੰਦਾ ਹੈ, ਜਿਸ ਦੀ ਅਵਾਜ ਜ਼ਬਾਨੀ ਰੂਪ ਵਿੱਚ ਦਾਸਤਾਨ ਜਾਂ ਕਹਾਣੀ ਦੀ ਪੁਨਰ-ਸਿਰਜਨਣਾ ਵਿੱਚ ਉਸਦਾ ਮੁੱਖ ਕਲਾਤਮਕ ਔਜਾਰ ਹੁੰਦੀ ਹੈ। 19ਵੀਂ-ਸਦੀ ਦੇ ਮੁੱਖ ਦਾਸਤਾਨਗੋਆਂ ਵਿੱਚ ਅੰਬਾ ਪ੍ਰਸਾਦ ਰਾਸਾ, ਮੀਰ ਅਹਿਮਦ ਅਲੀ ਰਾਮਪੁਰੀ, ਮੁਹੰਮਦ ਆਮਿਰ ਖਾਨ, ਸੈਯਦ ਹੁਸੈਨ ਜਹ, ਅਤੇ ਗੁਲਾਮ ਰਜਾ ਸ਼ਾਮਿਲ ਸਨ।[5]
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)