ਦਿਓਧਰ ਟਰਾਫੀ

ਦਿਓਧਰ ਟਰਾਫੀ
ਦੇਸ਼ ਭਾਰਤ
ਪ੍ਰਬੰਧਕਬੀਸੀਸੀਆਈ
ਫਾਰਮੈਟਲਿਸਟ ਏ ਕ੍ਰਿਕਟ
ਪਹਿਲਾ ਐਡੀਸ਼ਨ1973-74
ਨਵੀਨਤਮ ਐਡੀਸ਼ਨ2018-19
ਟੂਰਨਾਮੈਂਟ ਫਾਰਮੈਟਰਾਊਂਡ-ਰੌਬਿਨ ਅਤੇ ਫਾਈਨਲ
ਟੀਮਾਂ ਦੀ ਗਿਣਤੀ3
ਮੌਜੂਦਾ ਜੇਤੂਇੰਡੀਆ ਸੀ (ਪਹਿਲਾ ਖਿਤਾਬ)
ਸਭ ਤੋਂ ਵੱਧ ਜੇਤੂਉੱਤਰੀ ਜ਼ੋਨ (13 ਖਿਤਾਬ)
ਵੈੱਬਸਾਈਟਬੀਸੀਸੀਆਈ

ਦੇਵਧਰ ਟਰਾਫੀ ਭਾਰਤੀ ਘਰੇਲੂ ਕ੍ਰਿਕਟ ਵਿੱਚ ਇੱਕ ਲਿਸਟ ਏ ਕ੍ਰਿਕਟ ਟੂਰਨਾਮੈਂਟ ਹੈ। ਇਸਦਾ ਨਾਮ ਪ੍ਰੋ. ਡੀ. ਬੀ. ਦਿਓਧਰ (ਜਿਸ ਨੂੰ ਭਾਰਤੀ ਕ੍ਰਿਕਟ ਦਾ ਗ੍ਰੈਂਡ ਓਲਡ ਮੈਨ ਕਿਹਾ ਜਾਂਦਾ ਹੈ) ਉੱਪਰ ਰੱਖਿਆ ਗਿਆ ਸੀ ਅਤੇ 50-ਓਵਰ ਦਾ ਨਾੱਕਆਊਟ ਟੂਰਨਾਮੈਂਟ ਹੁੰਦਾ ਹੈ। ਇਸ ਵਿੱਚ ਰਾਸ਼ਟਰੀ ਪੱਧਰ ਦੀਆਂ 3 ਟੀਮਾਂ- ਇੰਡੀਆ ਏ, ਇੰਡੀਆ ਬੀ ਅਤੇ ਇੰਡੀਆ ਸੀ ਭਾਗ ਲੈਂਦੀਆਂ ਹਨ। ਇੰਡੀਆ ਸੀ ਮੌਜੂਦਾ ਚੈਂਪੀਅਨ ਹੈ ਜਿਨ੍ਹਾਂ ਨੇ 2018-19 ਦੇ ਫਾਈਨਲ ਵਿੱਚ ਇੰਡੀਆ ਬੀ ਨੂੰ 29 ਦੌੜਾਂ ਨਾਲ ਹਰਾਇਆ ਸੀ।[1]

ਇਤਿਹਾਸ ਅਤੇ ਫਾਰਮੈਟ

[ਸੋਧੋ]

ਇਹ ਟੂਰਨਾਮੈਂਟ ਅੰਤਰ-ਜ਼ੋਨਲ ਟੂਰਨਾਮੈਂਟ ਦੇ ਤੌਰ ਤੇ 1973-74 ਸੀਜ਼ਨ ਵਿੱਚ ਪੇਸ਼ ਕੀਤਾ ਗਿਆ ਸੀ। 1973–74 ਤੋਂ 2014–15 ਤੱਕ, ਦੋ ਜ਼ੋਨਲ ਟੀਮਾਂ ਕੁਆਰਟਰ ਫਾਈਨਲ ਵਿੱਚ ਖੇਡੀਆਂ, ਅਤੇ ਜੇਤੂ ਨਾਲ ਸੈਮੀਫਾਈਨਲ ਵਿੱਚ ਹੋਰ ਤਿੰਨ ਜ਼ੋਨਲ ਟੀਮਾਂ ਸ਼ਾਮਲ ਹੁੰਦੀਆਂ ਸਨ। ਉੱਦੋਂ ਇਹ ਇਹ ਇੱਕ ਸਧਾਰਨ ਨਾਕਆਊਟ ਟੂਰਨਾਮੈਂਟ ਸੀ। 2015–16 ਤੋਂ 2017-18 ਤੱਕ ਵਿਜੇ ਹਜ਼ਾਰੇ ਟਰਾਫੀ ਦੀ ਜੇਤੂ ਟੀਮ, ਇੰਡੀਆ ਏ ਅਤੇ ਇੰਡੀਆ ਬੀ ਦੇ ਨਾਲ ਇੱਕ ਦੂਜੇ ਨਾਲ ਰਾਊਂਡ-ਰੌਬਿਨ ਫਾਰਮੈਟ ਵਿੱਚ ਖੇਡਦੇ ਹਨ ਅਤੇ ਚੋਟੀ ਦੀਆਂ ਦੋ ਟੀਮਾਂ ਫਾਈਨਲ ਵਿੱਚ ਪਹੁੰਚਦੀਆਂ ਹਨ।

2018–19 ਤੋਂ ਇੰਡੀਆ ਏ, ਇੰਡੀਆ ਬੀ ਅਤੇ ਇੰਡੀਆ ਸੀ ਇੱਕ ਦੂਜੇ ਨਾਨ ਰਾਊਂਡ-ਰੌਬਿਨ ਫਾਰਮੈਟ ਵਿੱਚ ਖੇਡਦੇ ਹਨ ਅਤੇ ਚੋਟੀ ਦੀਆਂ ਦੋ ਟੀਮਾਂ ਫਾਈਨਲ ਖੇਡਦੀਆਂ ਹਨ।

ਪਿਛਲੇ ਜੇਤੂ

[ਸੋਧੋ]
ਸੀਜ਼ਨ ਜੇਤੂ[2]
1974-75 ਦੱਖਣੀ ਜ਼ੋਨ
1975-76 ਪੱਛਮੀ ਜ਼ੋਨ
1976-77 ਕੇਂਦਰੀ ਜ਼ੋਨ
1977-78 ਉੱਤਰੀ ਜ਼ੋਨ
1978-79 ਦੱਖਣੀ ਜ਼ੋਨ
1979-80 ਪੱਛਮੀ ਜ਼ੋਨ
1980-81 ਦੱਖਣੀ ਜ਼ੋਨ
1981-82 ਦੱਖਣੀ ਜ਼ੋਨ
1982-83 ਪੱਛਮੀ ਜ਼ੋਨ
1983-84 ਪੱਛਮੀ ਜ਼ੋਨ
1984-85 ਪੱਛਮੀ ਜ਼ੋਨ
1985-86 ਪੱਛਮੀ ਜ਼ੋਨ
1986-87 ਉੱਤਰੀ ਜ਼ੋਨ
1987-88 ਉੱਤਰੀ ਜ਼ੋਨ
1988-89 ਉੱਤਰੀ ਜ਼ੋਨ
1989-90 ਉੱਤਰੀ ਜ਼ੋਨ
1990-91 ਪੱਛਮੀ ਜ਼ੋਨ
1991-92 ਦੱਖਣੀ ਜ਼ੋਨ
1992-93 ਪੂਰਬੀ ਜ਼ੋਨ
1993-94 ਪੂਰਬੀ ਜ਼ੋਨ
1994-95 ਕੇਂਦਰੀ ਜ਼ੋਨ
1995-96 ਉੱਤਰੀ ਜ਼ੋਨ
1996-97 ਪੂਰਬੀ ਜ਼ੋਨ
1997-98 ਉੱਤਰੀ ਜ਼ੋਨ
1998-99 ਕੇਂਦਰੀ ਜ਼ੋਨ
1999-2000 ਉੱਤਰੀ ਜ਼ੋਨ
2000-01 ਦੱਖਣੀ ਜ਼ੋਨ ਅਤੇ
ਕੇਂਦਰੀ ਜ਼ੋਨ (ਸਾਂਝੇ)
2001-02 ਦੱਖਣੀ ਜ਼ੋਨ
2002-03 ਉੱਤਰੀ ਜ਼ੋਨ
2003-04 ਪੂਰਬੀ ਜ਼ੋਨ
2004-05 ਉੱਤਰੀ ਜ਼ੋਨ
2005-06 ਉੱਤਰੀ ਜ਼ੋਨ
2006-07 ਪੱਛਮੀ ਜ਼ੋਨ
2007-08 ਕੇਂਦਰੀ ਜ਼ੋਨ
2008-09 ਪੱਛਮੀ ਜ਼ੋਨ
2009-10 ਉੱਤਰੀ ਜ਼ੋਨ
2010-11 ਉੱਤਰੀ ਜ਼ੋਨ
2011-12 ਪੱਛਮੀ ਜ਼ੋਨ
2012-13 ਪੱਛਮੀ ਜ਼ੋਨ
2013-14 ਪੱਛਮੀ ਜ਼ੋਨ
2014-15 ਪੂਰਬੀ ਜ਼ੋਨ
2015-16 ਇੰਡੀਆ ਏ
2016-17 ਤਾਮਿਲਨਾਡੂ
2017-18 ਇੰਡੀਆ ਬੀ
2018-19 ਇੰਡੀਆ ਬੀ

ਹਵਾਲੇ

[ਸੋਧੋ]
  1. "Deodhar Trophy". ESPNcricinfo. Retrieved 23 October 2018.

ਇਹ ਵੀ ਵੇਖੋ

[ਸੋਧੋ]